ਪੰਜਾਬ

punjab

ETV Bharat / city

ਕੀ 'ਆਪ' 'ਚ ਸ਼ੁਰੂ ਬਗਾਵਤ, ਬਲਜਿੰਦਰ ਕੌਰ ਦੀ ਪੋਸਟ 'ਤੇ ਸਵਾਲ ਖੜ੍ਹੇ? - ਕੀ 'ਆਪ' 'ਚ ਸ਼ੁਰੂ ਬਗਾਵਤ

ਤਲਵੰਡੀ ਸਾਬੋ ਤੋਂ ਦੂਜੀ ਵਾਰ ਜਿੱਤ ਕੇ ਵਿਧਾਇਕਾ ਬਣੀ ਬਲਜਿੰਦਰ ਕੌਰ ਵੱਲੋਂ ਬੀਤੇ ਦਿਨੀਂ ਫੇਸਬੁੱਕ 'ਤੇ ਹਿੰਦੀ ਵਿਚ ਪਾਈ ਪੋਸਟ ਚਰਚਾ ਦਾ ਵਿਸ਼ਾ ਬਣ ਗਈ ਹੈ ਤੇ ਲੋਕ ਇਸ ਬਾਰੇ ਟਿੱਪਣੀਆਂ ਕਰ ਰਹੇ ਹਨ।

ਬਲਜਿੰਦਰ ਕੌਰ ਦੀ ਪੋਸਟ 'ਤੇ ਸਵਾਲ ਖੜ੍ਹੇ
ਬਲਜਿੰਦਰ ਕੌਰ ਦੀ ਪੋਸਟ 'ਤੇ ਸਵਾਲ ਖੜ੍ਹੇ

By

Published : Mar 19, 2022, 3:51 PM IST

ਚੰਡੀਗੜ੍ਹ:ਆਮ ਆਦਮੀ ਪਾਰਟੀ ਨੇ ਜਿੱਥੇ ਕਈ ਧਨਾਢਾਂ ਨੂੰ ਟਿਕਟਾਂ ਦਿੱਤੀਆਂ, ਉਥੇ ਹੀ ਨਾ ਸਿਰਫ ਵਿਧਾਇਕ ਦੀ ਚੋਣ ਲਈ ਸਮਾਜ ਵਿੱਚ ਵਿਚਰ ਰਹੇ ਕਈ ਚੰਗੇ ਵਿਅਕਤੀਆਂ ਨੂੰ ਮੌਕਾ ਦਿੱਤਾ। ਇਹੋ ਨਹੀਂ ਹੁਣ ਮੰਤਰੀ ਮੰਡਲ ਵਿੱਚ ਵੀ ਆਮ ਚਿਹਰੇ ਸ਼ਾਮਲ ਕਰਕੇ ਚੰਗੀ ਮਿਸਾਲ ਕਾਇਮ ਕੀਤੀ ਹੈ। ਇਨ੍ਹਾਂ ਚਿਹਰਿਆਂ ਵਿੱਚੋਂ ਹੀ ਇੱਕ ਹਨ ਬਲਜਿੰਦਰ ਕੌਰ ਜੋ 'ਆਪ' ਦੀ ਦੂਜੀ ਵਿਧਾਇਕ ਬਣੀ ਹੈ, ਜਿਸ ਨੇ ਫੇਸਬੁੱਕ 'ਤੇ ਇੱਕ ਪੋਸਟ ਪਾਈ ਹੈ।

ਤਲਵੰਡੀ ਸਾਬੋ ਤੋਂ ਦੂਜੀ ਵਾਰ ਜਿੱਤ ਕੇ ਵਿਧਾਇਕਾ ਬਣੀ ਬਲਜਿੰਦਰ ਕੌਰ ਵੱਲੋਂ ਬੀਤੇ ਦਿਨੀਂ ਫੇਸਬੁੱਕ 'ਤੇ ਹਿੰਦੀ ਵਿਚ ਪਾਈ ਪੋਸਟ ਚਰਚਾ ਦਾ ਵਿਸ਼ਾ ਬਣ ਗਈ ਹੈ ਤੇ ਲੋਕ ਇਸ ਬਾਰੇ ਟਿੱਪਣੀਆਂ ਕਰ ਰਹੇ ਹਨ।

ਇਸ ਪੋਸਟ 'ਚ ਨਾਰਾਜ਼ਗੀ ਦੇ ਸੰਕੇਤ ਦਿੱਤੇ ਹਨ। ਬਲਜਿੰਦਰ ਕੌਰ ਨੇ ਲਿਖਿਆ ਹੈ, 'ਜਹਾਂ ਅਪਨੋ ਕੇ ਸਾਹਮਨੇ ਅਪਨੀ ਸੱਚਾਈ ਸਾਬਤ ਕਰਨੀ ਪੜੇ, ਵਹਾਂ ਹਮ ਬੁਰੇ ਹੀ ਠੀਕ ਹੈਂ।'ਲੋਕਾਂ ਨੇ ਇਸ ਪੋਸਟ ਨੂੰ ਬਲਜਿੰਦਰ ਕੌਰ ਵੱਲੋਂ ਪਾਰਟੀ ਖ਼ਿਲਾਫ਼ ਰੋਸ ਸਮਝਦੇ ਹੋਏ ਟਿੱਪਣੀਆਂ ਕੀਤੀਆਂ ਹਨ। ਕੁਝ ਨੇ ਇਸ ਪੋਸਟ ਨੂੰ ਮੰਤਰੀਆਂ ਦੀ ਪਹਿਲੀ ਸੂਚੀ ਵਿਚ ਨਾਂ ਨਾ ਆਉਣ ਖਿਲਾਫ ਰੋਸ ਸਮਝ ਲਿਆ ਹੈ। ਅਸਲ ਮਾਮਲਾ ਕੀ ਹੈ, ਇਹ ਬਲਜਿੰਦਰ ਕੌਰ ਹੀ ਦੱਸ ਸਕਦੇ ਹਨ।

ਇਹ ਵੀ ਪੜ੍ਹੋ:ਬਲਜਿੰਦਰ ਕੌਰ ਵੱਲੋਂ ਫੇਸਬੁੱਕ 'ਤੇ ਪਾਈ ਪੋਸਟ ਨੇ ਦਿੱਤੇ ਨਾਰਾਜ਼ਗੀ ਦੇ ਸੰਕੇਤ

ABOUT THE AUTHOR

...view details