ਚੰਡੀਗੜ੍ਹ: ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸਾਲ 2021-22 ਦਾ ਆਮ ਬਜਟ ਪੇਸ਼ ਕੀਤਾ ਗਿਆ। ਇਸ ਵਿੱਚ ਸਿੱਖਿਆ, ਖੇਤੀ, ਪਰਿਵਹਨ, ਵਾਤਾਵਰਨ ਤੇ ਹੋਰ ਕਈ ਸੈਕਟਰਸ ਉਥੇ ਜੋ ਦਿੱਤਾ ਗਿਆ। ਉੱਥੇ ਹੀ ਚੰਡੀਗੜ੍ਹ ਦੀ ਮਹਿਲਾਵਾਂ ਬਜਟ ਤੋਂ ਸੰਤੁਸ਼ਟ ਨਹੀਂ ਨਜ਼ਰ ਆਈਆਂ। ਮਹਿਲਾਵਾਂ ਵੱਲੋਂ ਵੱਖ-ਵੱਖ ਪ੍ਰਤੀਕਿਰਿਆਵਾਂ ਬਜਟ ਨੂੰ ਲੈ ਕੇ ਦਿੱਤੀ ਗਈ।
ਬਜਟ ਤੋਂ ਸੰਤੁਸ਼ਟ ਨਹੀਂ ਮਹਿਲਾਵਾਂ - ਵਕੀਲ ਕਨੂੰ ਸ਼ਰਮਾ
ਬਜਟ 2021-22 ਨੂੰ ਲੈਕੇ ਮਹਿਲਾਵਾਂ ਵੱਲੋਂ ਵੱਖ-ਵੱਖ ਪ੍ਰਤੀਕਿਰਿਆਵਾਂ ਦਿੱਤੀਆਂ ਗਈਆਂ ਹਨ ਤੇ ਮਹਿਲਾਵਾਂ ਬਜਟ ਤੋਂ ਸੰਤੁਸ਼ਟ ਨਹੀਂ ਨਜ਼ਰ ਆਈਆ।
ਬਜਟ ਤੋਂ ਸੰਤੁਸ਼ਟ ਨਹੀਂ ਮਹਿਲਾਵਾਂ
ਆਮ ਬਜਟ ਵਿੱਚ ਹਰ ਵਰਗ ਆਪਣੇ ਲਈ ਇਹ ਦੇਖ ਰਿਹਾ ਸੀ ਜੇ ਕੁੱਝ ਖ਼ਾਸ ਅਨਾਊਂਸ ਕੀਤਾ ਜਾਵੇਗਾ। ਮਹਿਲਾਵਾਂ ਦਾ ਕਹਿਣਾ ਹੈ ਕਿ ਸਿਹਤ ਦੇ ਖੇਤਰ ਦੇ ਵਿੱਚ ਤਾਂ ਸਰਕਾਰ ਨੇ ਵਧੀਆ ਬਜਟ ਪੇਸ਼ ਕੀਤਾ ਹੈ।
ਉੱਥੇ ਹੀ ਵਕੀਲ ਕਨੂੰ ਸ਼ਰਮਾ ਦਾ ਕਹਿਣਾ ਹੈ ਕਿ ਯੁੱਗ ਦੇ ਵਿੱਚ ਪਹਿਲੀ ਵਾਰ ਟੈਬ ਦੇ ਜ਼ਰੀਏ ਬਜਟ ਪੇਸ਼ ਕੀਤਾ ਗਿਆ। ਇਸ ਦੇ ਲਈ ਸਰਕਾਰ ਵਧਾਈ ਦੇ ਲਾਇਕ ਹੈ। ਉਨ੍ਹਾਂ ਨੇ ਕਿਹਾ ਕਿ ਇਸ ਬਜਟ ਵਿੱਚ ਆਮ ਲੋਕਾਂ ਦੇ ਲਈ ਕੁੱਝ ਨਹੀਂ ਸੀ। ਇਹ ਸਾਰੀ ਚੀਜ਼ਾਂ 'ਚ ਜੀਡੀਪੀ ਦੇ ਵਿੱਚ ਕੋਈ ਵੀ ਜ਼ਿਆਦਾ ਅਹਿਮ ਭੂਮਿਕਾ ਅਦਾ ਨਹੀਂ ਕਰਦੀ ਹੈ।