ਚੰਡੀਗੜ੍ਹ: ਮੋਹਾਲੀ ਦੇ ਵਾਰਡ ਨੰਬਰ 10 ਦੇ ਬੂਥ 32 ਅਤੇ 33 ਵਿੱਚ ਮੁੜ ਵੋਟਿੰਗ ਕਰਵਾਉਣ ਦੇ ਮਾਮਲੇ ਵਿੱਚ ਪੰਜਾਬ-ਹਰਿਆਣਾ ਹਾਈਕੋਰਟ ਵਿੱਚ ਸੁਣਵਾਈ ਹੋਈ। HC ਨੇ ਰਾਜ ਚੋਣ ਕਮਿਸ਼ਨ ਨੇ ਬੂਥ 32 ਅਤੇ 33 ਤੇ ਮੁੜ ਵੋਟ ਪਾਉਣ ਦੀਆਂ ਹਦਾਇਤਾਂ ਦਿੱਤੀਆਂ ਹਨ।
ਦਰਅਸਲ ਆਮ ਆਦਮੀ ਪਾਰਟੀ ਅਤੇ ਆਜ਼ਾਦ ਗਰੁੱਪ ਦੇ ਗਠਜੋੜ ਦੇ ਉਮੀਦਵਾਰ ਪਰਮਜੀਤ ਸਿੰਘ ਕਾਹਲੋਂ ਨੇ ਦੋਸ਼ ਲਾਇਆ ਹੈ ਕਿ ਕੈਬਿਨੇਟ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਛੋਟੇ ਭਰਾ ਅਮਰਜੀਤ ਸਿੰਘ ਸਿੱਧੂ ਵਾਰਡ ਨੰਬਰ 10 ਤੋਂ ਚੋਣ ਲੜ ਰਹੇ ਹਨ, ਜਿਸ ਕਾਰਨ ਉਹ ਉੱਥੇ ਸਰਕਾਰੀ ਮਸ਼ੀਨਰੀ ਨੂੰ ਗਲਤ ਤਰੀਕੇ ਨਾਲ ਇਸਤੇਮਾਲ ਕਰ ਰਹੇ ਹਨ।
ਮੋਹਾਲੀ ਦੇ ਵਾਰਡ ਨੰਬਰ 10 ਦੇ ਬੂਥ 32 ਤੇ 33 'ਚ ਮੁੜ ਹੋਵੇਗੀ ਵੋਟਿੰਗ ਪਟੀਸ਼ਨ 'ਤੇ ਵੀ ਲਿਖਿਆ ਹੈ ਕਿ ਵੋਟਿੰਗ ਉਥੇ ਸ਼ਾਮ 4:30 ਵਜੇ ਤੱਕ ਜਾਰੀ ਰਹੀ, ਇੱਥੋਂ ਤੱਕ ਕਿ ਕਾਂਗਰਸ ਦੇ ਕੌਂਸਲਰ ਦਵਿੰਦਰ ਬਬਲਾ ਵੀ ਕਾਊਂਟਿੰਗ ਸੈਂਟਰ ਦੇ ਅੰਦਰ ਹੀ ਰਹੇ ਹਨ। ਪਰਮਜੀਤ ਸਿੰਘ ਕਾਹਲੋਂ ਵੱਲੋਂ ਦਾਖ਼ਲ ਪਟੀਸ਼ਨ ਵਿੱਚ ਇਹ ਵੀ ਦੱਸਿਆ ਗਿਆ ਸੀ ਕਿ ਹਾਈਕੋਰਟ ਵੱਲੋਂ ਇਹ ਨਿਰਦੇਸ਼ ਦਿੱਤੇ ਗਏ ਸੀ ਕਿ ਕੋਈ ਵੀ ਉਮੀਦਵਾਰ ਆਪਣੇ ਖਰਚੇ 'ਤੇ ਵੀਡੀਓਗ੍ਰਾਫੀ ਕਰਵਾ ਸਕਦਾ ਹੈ।
ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਦੀ ਵੀ ਇਜਾਜ਼ਤ ਨਹੀਂ ਦਿੱਤੀ ਗਈ। ਕੋਰਟ ਨੇ ਡੀਸੀ ਮੋਹਾਲੀ ਨੂੰ ਨਿਰਦੇਸ਼ ਦਿੱਤੇ ਹੈ ਕਿ ਨਿਰਪੱਖ ਕਾਊਂਟਿੰਗ ਹੋਣ ਅਤੇ 18 ਫਰਵਰੀ ਨੂੰ ਡੀਸੀ ਮੋਹਾਲੀ ਨੂੰ ਕੋਰਟ ਵਿੱਚ ਰਿਪੋਰਟ ਸੌਂਪਣੀ ਹੋਵੇਗੀ।