ਚੰਡੀਗੜ੍ਹ:ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Chief Minister Charanjit Singh Channi) ਵੱਲੋਂ ਸੀਸੀਐਲਸੀ ਦੀ ਮਿਆਦ ਵਿੱਚ ਵਾਧਾ ਕਰਵਾਉਣ ਲਈ ਕੋਸ਼ਿਸ਼ ਕੀਤੀ ਜਾ ਰਹੀ ਸੀ ਜਿਸ ਤੋਂ ਬਾਅਦਾ ਭਾਰਤੀ ਰਿਜ਼ਰਵ ਬੈਂਕ ਨੇ ਝੋਨੇ ਦੇ ਚੱਲ ਰਹੇ ਖਰੀਦ ਸੀਜ਼ਨ ਲਈ ਪੰਜਾਬ ਵਾਸਤੇ ਸੀ.ਸੀ.ਐਲ. ਦੀ ਮਿਆਦ ਨਵੰਬਰ, 2021 ਤੱਕ ਵਧਾ ਦਿੱਤੀ ਹੈ।
RBI ਨੇ ਝੋਨੇ ਦੇ ਚੱਲ ਰਹੇ ਖਰੀਦ ਸੀਜ਼ਨ ਦੇ ਚੱਲਦੇ ਪੰਜਾਬ ਲਈ ਸੀ.ਸੀ.ਐਲ. ਦੀ ਮਿਆਦ ‘ਚ ਕੀਤਾ ਵਾਧਾ - ਨਕਦ ਕਰਜ਼ਾ ਹੱਦ
ਭਾਰਤੀ ਰਿਜ਼ਰਵ ਬੈਂਕ (Reserve Bank of India) ਨੇ ਝੋਨੇ ਦੇ ਚੱਲ ਰਹੇ ਖ਼ਰੀਦ ਸੀਜ਼ਨ ਲਈ ਨਕਦ ਕਰਜ਼ਾ ਹੱਦ ਦੀ ਸੀਮਾ ਨਵੰਬਰ ਦੇ ਅਖ਼ੀਰ ਤੱਕ ਵਧਾ ਦਿੱਤੀ ਹੈ। ਮਨਜ਼ੂਰ ਕੀਤੀ ਹੱਦ ਨਵੰਬਰ, 2021 ਦੇ ਅਖ਼ੀਰ ਤੱਕ ਵਧ ਕੇ 42,012.93 ਕਰੋੜ ਹੋ ਗਈ ਹੈ।
RBI ਵੱਲੋਂ ਝੋਨੇ ਦੇ ਚੱਲ ਰਹੇ ਖਰੀਦ ਸੀਜ਼ਨ ਲਈ ਪੰਜਾਬ ਲਈ ਸੀ.ਸੀ.ਐਲ. ਦੀ ਮਿਆਦ ਚ ਕੀਤਾ ਵਾਧਾ
ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ 6300.20 ਕਰੋੜ ਰੁਪਏ ਦੀ ਨਕਦ ਕਰਜ਼ਾ ਹੱਦ (ਸੀਸੀਐਲ) ਨਵੰਬਰ, 2021 ਦੇ ਅਖ਼ੀਰ ਤੱਕ ਵਧਾ ਦਿੱਤੀ ਹੈ। ਇਕ ਸਰਕਾਰੀ ਬੁਲਾਰੇ ਅਨੁਸਾਰ ਇਸ ਨਾਲ ਅਕਤੂਬਰ ਦੇ ਅਖ਼ੀਰ ਤੱਕ ਮਨਜ਼ੂਰ ਕੀਤੀ ਗਈ 35,712.73 ਕਰੋੜ ਰੁਪਏ ਦੀ ਸੀਮਾ ਵਧ ਕੇ ਨਵੰਬਰ, 2021 ਦੇ ਅਖ਼ੀਰ ਤੱਕ 42,012.93 ਕਰੋੜ ਰੁਪਏ ਹੋ ਗਈ ਹੈ।
ਇਹ ਵੀ ਪੜ੍ਹੋ:ਇਨਵੈਸਟ ਸਮਿਟ 'ਤੇ ਵਪਾਰੀਆਂ ਨੇ ਚੁੱਕੇ ਸਵਾਲ