ਪੰਜਾਬ

punjab

ETV Bharat / city

ਸਿੱਖਿਆ ਮੰਤਰੀ ਤੋਂ ਭਰੋਸਾ ਮਿਲਣ ਤੋਂ ਬਾਅਦ ਖੁਸ਼ ਨਜ਼ਰ ਆਏ ਕੱਚੇ ਅਧਿਆਪਕ

ਸਿੱਖਿਆ ਬੋਰਡ ਦੇ ਦਫ਼ਤਰ ਬਾਹਰ ਚੱਲ ਰਿਹਾ ਧਰਨਾ ਜਾਰੀ ਰਹੇਗਾ, ਪਰ ਸਿੱਖਿਆ ਬੋਰਡ ਦੇ ਗੇਟ ਬੰਦ ਕਰਨ ਨੂੰ ਲੈ ਕੇ ਅਸੀਂ ਆਪਣੇ ਪ੍ਰੋਗਰਾਮ ਵਾਪਸ ਲੈਣ ਬਾਰੇ ਵਿਚਾਰ ਆਪਣੇ ਸਾਰੇ  ਨੁਮਾਇੰਦਿਆਂ ਨਾਲ ਕਰਾਂਗੇ।

ਸਿੱਖਿਆ ਮੰਤਰੀ ਤੋਂ ਭਰੋਸਾ ਮਿਲਣ ਤੋਂ ਬਾਅਦ ਖੁਸ਼ ਨਜ਼ਰ ਆਏ ਕੱਚੇ ਅਧਿਆਪਕ
ਸਿੱਖਿਆ ਮੰਤਰੀ ਤੋਂ ਭਰੋਸਾ ਮਿਲਣ ਤੋਂ ਬਾਅਦ ਖੁਸ਼ ਨਜ਼ਰ ਆਏ ਕੱਚੇ ਅਧਿਆਪਕ

By

Published : Aug 6, 2021, 10:11 AM IST

ਚੰਡੀਗੜ੍ਹ:ਪਿਛਲੇ ਲੰਬੇ ਸਮੇਂ ਤੋਂ ਧਰਨੇ ਤੇ ਬੈਠੇ ਕੱਚੇ ਅਧਿਆਪਕਾਂ ਦੀ ਪੰਜਾਬ ਦੇ ਸਿੱਖਿਆ ਮੰਤਰੀ ਨਾਲ ਬੈਠਕ ਹੋਈ। ਬੈਠਕ ਤੋਂ ਬਾਅਦ ਕੱਚੇ ਅਧਿਆਪਕ ਯੂਨੀਅਨਾਂ ਦੇ ਲੀਡਰ ਗਗਨ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਸਿੱਖਿਆ ਮੰਤਰੀ ਨੇ ਸਾਡੀ ਗੱਲ ਵਧੀਆ ਢੰਗ ਨਾਲ ਸੁਣੀ ਹੈ ਅਤੇ ਸਾਨੂੰ ਇਹ ਵਿਸ਼ਵਾਸ ਦਿੱਤਾ ਹੈ ਕਿ ਸਾਡੇ 8393 ਕੱਚੇ ਅਧਿਆਪਕ ਹੀ ਸਰਕਾਰ ਵੱਲੋਂ ਕੱਢੀਆਂ ਭਰਤੀਆਂ ਵਿੱਚ ਯੋਗ ਹੋ ਕੇ ਪੱਕੇ ਹੋਣਗੇ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਸਾਡੇ ਤਕਰੀਬਨ 2900 ਅਧਿਆਪਕ ਇੱਦਾਂ ਦੇ ਹਨ ਜੋ ਕਾਫੀ ਪੜ੍ਹੇ ਲਿਖੇ ਹਨ ਅਤੇ ਉਸ ਬਾਬਤ ਵੀ ਸਿੱਖਿਆ ਮੰਤਰੀ ਨੇ ਕਿਹਾ ਕਿ ਅਸੀਂ ਨਵੀਂ ਪਾਲਿਸੀ ਤਹਿਤ ਉਨ੍ਹਾਂ ਨੂੰ ਪੱਕੇ ਕਰ ਦੇਵਾਂਗੇ।

ਇਹ ਵੀ ਪੜੋ: ਡਾਕਟਰਾਂ ਨੇ ਹੜਤਾਲ ਲਈ ਵਾਪਸ

ਉਨ੍ਹਾਂ ਕਿਹਾ ਕਿ ਸਿੱਖਿਆ ਮੰਤਰੀ ਨੇ ਭਰੋਸਾ ਦਿੱਤਾ ਕਿ ਅਗਲੀ ਆਉਂਦੀ ਕੈਬਿਨਟ ਵਿੱਚ ਜੋ ਵਿਧਾਨ ਸਭਾ ਇਜਲਾਸ ਤੋਂ ਪਹਿਲਾਂ ਹੋਣੀ ਹੈ ਉਸ ਵਿਚ ਤੁਹਾਡੇ ਬਾਬਤ ਅਸੀਂ ਫ਼ੈਸਲਾ ਲੈ ਲਵਾਂਗੇ। ਉਨ੍ਹਾਂ ਕਿਹਾ ਕਿ ਫਿਲਹਾਲ ਸਿੱਖਿਆ ਬੋਰਡ ਦੇ ਦਫ਼ਤਰ ਬਾਹਰ ਚੱਲ ਰਿਹਾ ਧਰਨਾ ਜਾਰੀ ਰਹੇਗਾ, ਪਰ ਸਿੱਖਿਆ ਬੋਰਡ ਦੇ ਗੇਟ ਬੰਦ ਕਰਨ ਨੂੰ ਲੈ ਕੇ ਅਸੀਂ ਆਪਣੇ ਪ੍ਰੋਗਰਾਮ ਵਾਪਸ ਲੈਣ ਬਾਰੇ ਵਿਚਾਰ ਆਪਣੇ ਸਾਰੇ ਨੁਮਾਇੰਦਿਆਂ ਨਾਲ ਕਰਾਂਗੇ।

ਇਹ ਵੀ ਪੜੋ: ਪ੍ਰਸ਼ਾਂਤ ਕਿਸ਼ੋਰ ਅਸਤੀਫ਼ੇ ਤੋਂ ਬਾਅਦ ਉੱਠੀ ਵੱਡੀ ਮੰਗ

ABOUT THE AUTHOR

...view details