ਪੰਜਾਬ

punjab

ETV Bharat / city

ਅਫ਼ਸਰਾਂ ਤੇ ਮੰਤਰੀਆਂ ਦੀ ਖਹਿਬਾਜ਼ੀ ਤੋਂ ਬਾਅਦ ਰਵਨੀਤ ਬਿੱਟੂ ਦੀ ਨਵੀਂ ਛੁਰਲੀ, ਕਿਹਾ ਮੰਤਰੀਆਂ ਨੂੰ ਹੈ ਬਦਲ ਦੀ ਲੋੜ - manpreet singh badal and karan avtar singh

ਪੰਜਾਬ ਕੈਬਿਨੇਟ ਦੀ ਮੀਟਿੰਗ ਤੋਂ ਪਹਿਲਾ ਚੰਡੀਗੜ੍ਹ 'ਚ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਤੇ ਹੋਰ ਮੰਤਰੀਆਂ ਦੀ ਅਫਸਰਾਂ ਨਾਲ ਹੋਈ ਖਹਿਬਾਜ਼ੀ ਨੇ ਨਵਾਂ ਰੂਪ ਲੈ ਲਿਆ ਹੈ।

ਅਫ਼ਸਰਾਂ ਤੇ ਮੰਤਰੀਆਂ ਦੀ ਖਹਿਬਾਜ਼ੀ ਤੋਂ ਬਾਅਦ ਰਵਨੀਤ ਬਿੱਟੂ ਦੀ ਨਵੀਂ ਛੁਰਲੀ , ਕਿਹਾ ਮੰਤਰੀਆਂ ਨੂੰ ਹੈ ਬਦਲ ਦੀ ਲੋੜ
ਅਫ਼ਸਰਾਂ ਤੇ ਮੰਤਰੀਆਂ ਦੀ ਖਹਿਬਾਜ਼ੀ ਤੋਂ ਬਾਅਦ ਰਵਨੀਤ ਬਿੱਟੂ ਦੀ ਨਵੀਂ ਛੁਰਲੀ , ਕਿਹਾ ਮੰਤਰੀਆਂ ਨੂੰ ਹੈ ਬਦਲ ਦੀ ਲੋੜ

By

Published : May 9, 2020, 8:53 PM IST

ਚੰਡੀਗੜ੍ਹ: ਪੰਜਾਬ ਕੈਬਿਨੇਟ ਦੀ ਮੀਟਿੰਗ ਤੋਂ ਪਹਿਲਾ ਚੰਡੀਗੜ੍ਹ 'ਚ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਤੇ ਹੋਰ ਮੰਤਰੀਆਂ ਦੀ ਅਫਸਰਾਂ ਨਾਲ ਹੋਈ ਖਹਿਬਾਜ਼ੀ ਨੇ ਨਵਾਂ ਰੂਪ ਲੈ ਲਿਆ ਹੈ। ਲੁਧਿਆਣਾ ਤੋਂ ਕਾਂਗਰਸੀ ਲੋਕ ਸਭਾ ਮੈਂਬਰ ਰਵਨੀਤ ਬਿੱਟੂ ਨੇ ਟਵੀਟ ਕਰ ਮੁੱਖ ਮੰਤਰੀ ਨੂੰ ਕਿਹਾ ਹੈ ਕਿ ਜੋ ਮੰਤਰੀ ਇਸ ਸਕੰਟ ਸਮੇਂ ਸਹਿਯੋਗ ਨਹੀਂ ਕਰ ਸਕਦੇ ਉਨ੍ਹਾਂ ਨੂੰ ਹਟਾ ਦਿੱਤਾ ਜਾਵੇ।

ਬਿੱਟੂ ਨੇ ਲਗਾਤਾਰ ਤਿੰਨ ਟਵੀਟ ਕਰ ਇਸ ਮਾਮਲੇ 'ਚ ਬਲਦੀ ਤੇ ਤੇਲ ਪਾਉਣ ਦਾ ਕੰਮ ਕੀਤਾ ਹੈ। ਆਪਣੇ ਪਹਿਲੇ ਟਵੀਟ ਵਿੱਚ ਬਿੱਟੂ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਦੀ ਘੜ੍ਹੀ ਵਿੱਚ ਕੈਬਿਨੇਟ ਮੀਟਿੰਗ ਵਿੱਚੋਂ ਅਫਸਰਾਂ ਅਤੇ ਮੰਤਰੀਆਂ ਦਰਮਿਆਨ ਤਾਲਮੇਲ ਨਾ ਬੈਠਾਉਣ ਵਾਲੇ ਮੰਤਰੀਆਂ ਨੂੰ ਆਪਣੇ ਵਿਵਹਾਰ ਲਈ ਅਸਤੀਫਾ ਦੇ ਦੇਣਾ ਚਾਹੀਦਾ ਹੈ।

ਸਭ ਤੋਂ ਅਖੀਰ 'ਤੇ ਕੀਤੇ ਟਵੀਟ ਵਿੱਚ ਉਨ੍ਹਾਂ ਕਿਹਾ ਮੰਤਰੀ ਇਸ ਤਰ੍ਹਾਂ ਮੁੱਖ ਸਕੱਤਰ ਨਾਲ ਖਹਿਬਾਜ਼ੀ ਤੋਂ ਬਾਅਦ ਬਾਹਰ ਨਿਕਲੇ, ਜਿਵੇਂ ਇੱਕ ਜੱਜ ਵਕੀਲ ਨਾਲ ਬਹਿਸ ਤੋਂ ਬਾਅਦ ਅਦਾਲਤ ਤੋਂ ਬਾਹਰ ਚਲਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਅਫਸਰਾਂ ਨੂੰ ਬਦਲ ਦਿੱਤਾ ਜਾਣਾ ਚਾਹੀਦਾ ਹੈ।

ਰਵਨੀਤ ਬਿੱਟੂ ਹਮੇਸ਼ਾ ਆਪਣੇ ਬਿਆਨਾਂ ਕਾਰਨ ਸੁਰਖੀਆ 'ਚ ਰਹਿੰਦੇ ਹਨ। ਬਿੱਟੂ ਦਾ ਚਾਹੇ ਹਾਲੀਆਂ ਅਕਾਲ ਤਖ਼ਤ ਦੇ ਜਥੇਦਾਰ ਹਰਪ੍ਰੀਤ ਸਿੰਘ ਨਾਲ ਵਿਵਾਦ ਹੋਵੇ, ਪੰਜਾਬ ਕੈਬਿਨੇਟ ਵਿੱਚ ਨੌਜਵਾਨਾਂ ਨੂੰ ਥਾਂ ਦਵਾਉਣ ਦਾ ਹੋਵੇ, ਚਾਹੇ ਉਨ੍ਹਾਂ ਦਾ ਬਾਰ ਬਾਰ ਗਰਮ ਖਿਆਲੀ ਸਿੱਖਾਂ ਨਾਲ ਉਲਝਣਾ ਹੋਵੇ। ਬਿੱਟੂ ਹਮੇਸ਼ਾ ਕਿਸੇ ਨਾ ਕਿਸੇ ਤਰ੍ਹਾਂ ਵਿਵਾਦ ਵਿੱਚ ਰਹਿੰਦੇ ਹਨ।

ABOUT THE AUTHOR

...view details