ਪੰਜਾਬ

punjab

ETV Bharat / city

'ਸੁਖਬੀਰ ਬਾਦਲ ਵਲੋਂ ਮੁੜ-ਮੁੜ ਅੱਤਵਾਦੀ ਦੀ ਰਿਹਾਈ ਦੀ ਮੰਗ ਡੂੰਗੀ ਸਾਜਿਸ਼ ਦਾ ਹਿੱਸਾ' - ਬਲਵੰਤ ਸਿੰਘ ਰਾਜੋਆਣਾ ਦੀ ਰਿਹਾਈ

ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਵਲੋਂ ਬਲਵੰਤ ਸਿੰਘ ਰਾਜੋਆਣਾ ਦੀ ਰਿਹਾਈ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਪੱਤਰ ਲਿਖਿਆ ਹੈ, ਜਿਸ ਨੂੰ ਲੈਕੇ ਲੋਕ ਸਭਾ ਮੈਂਬਰ ਰਵਨੀਤ ਬਿੱਟੂ ਵਲੋਂ ਨਿਸ਼ਾਨਾ ਸਾਧਿਆ ਗਿਆ ਹੈ।

ਸੁਖਬੀਰ ਬਾਦਲ ਵਲੋਂ ਮੁੜ-ਮੁੜ ਅੱਤਵਾਦੀ ਦੀ ਰਿਹਾਈ ਦੀ ਮੰਗ ਡੂੰਗੀ ਸਾਜਿਸ਼ ਦਾ ਹਿੱਸਾ
ਸੁਖਬੀਰ ਬਾਦਲ ਵਲੋਂ ਮੁੜ-ਮੁੜ ਅੱਤਵਾਦੀ ਦੀ ਰਿਹਾਈ ਦੀ ਮੰਗ ਡੂੰਗੀ ਸਾਜਿਸ਼ ਦਾ ਹਿੱਸਾ

By

Published : Apr 18, 2022, 10:54 PM IST

ਚੰਡੀਗੜ੍ਹ:ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵਲੋਂ ਬਲਵੰਤ ਸਿੰਘ ਰਾਜੋਆਣਾ ਦੀ ਰਿਹਾਈ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਪੱਤਰ ਲਿਖਿਆ ਹੈ। ਜਿਸ 'ਚ ਉਨ੍ਹਾਂ ਇਸ ਮਾਮਲੇ ਵਿੱਚ ਦਖਲ ਦੇਣ ਅਤੇ ਬਲਵੰਤ ਸਿੰਘ ਰਾਜੋਆਣਾ ਨੂੰ ਜਲਦੀ ਰਿਹਾਅ ਕਰਵਾਉਣ ਦੀ ਮੰਗ ਕੀਤੀ ਹੈ। ਉਧਰ ਇਸ ਮਾਮਲੇ 'ਚ ਕਾਂਗਰਸੀ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਇਸ ਦਾ ਸਖ਼ਤ ਵਿਰੋਧ ਕੀਤਾ ਹੈ।

ਰਵਨੀਤ ਬਿੱਟੂ ਨੇ ਸੁਖਬੀਰ ਬਾਦਲ 'ਤੇ ਗੰਭੀਰ ਦੋਸ਼ ਲਾਏ ਹਨ। ਰਵਨੀਤ ਬਿੱਟੂ ਨੇ ਇਸ ਸਬੰਧੀ ਇਕ ਟਵੀਟ ਕੀਤਾ ਹੈ 'ਤੇ ਲਿਖਿਆ ਹੈ ਕਿ ਸੁਖਬੀਰ ਸਿੰਘ ਬਾਦਲ ਦੀ ਦੇਸ਼ ਦੇ ਸਭ ਤੋਂ ਵੱਡੇ ਅੱਤਵਾਦੀ ਦੀ ਰਿਹਾਈ ਦੀ ਵਾਰ-ਵਾਰ ਮੰਗ ਦੇਸ਼ ਵਿਰੋਧੀ ਤਾਕਤਾਂ ਦੀ ਇੱਕ ਬਹੁਤ ਡੂੰਗੀ ਸਾਜਿਸ਼ ਦਾ ਹਿੱਸਾ ਹੈ।

ਦੇਸ਼ ਵਿਰੋਧੀ ਏਜੰਸੀਆਂ ਦੇ ਇਸ਼ਾਰੇ 'ਤੇ ਸੁਖਬੀਰ ਬਾਦਲ, ਹਰਸਿਮਰਤ ਬਾਦਲ ਤੇ ਅਕਾਲੀ ਦਲ ਹਰ 6 ਮਹੀਨੇ ਬਾਅਦ ਪਾਰਲੀਮੈਂਟ ਵਿੱਚ ਤੇ ਪ੍ਰਧਾਨ ਮੰਤਰੀ ਜੀ ਨੂੰ ਵਾਰ-ਵਾਰ ਚਿੱਠੀ ਲਿਖ ਕੇ ਉਸ ਅੱਤਵਾਦੀ ਦੀ ਰਿਹਾਈ ਦੀ ਮੰਗ ਕਰ ਰਿਹਾ ਹੈ ਜਿਸਨੇ ਪੰਜਾਬ ਦੇ ਇੱਕ ਮੁੱਖ ਮੰਤਰੀ ਦੇ ਨਾਲ-ਨਾਲ 17 ਹੋਰ ਵਿਅਕਤੀਆਂ ਨੂੰ ਬੰਬ ਨਾਲ ਸ਼ਹੀਦ ਕਰ ਦਿੱਤਾ।

ਸੁਖਬੀਰ ਬਾਦਲ ਦੱਸਣ ਕਿ ਇਹੋ ਜੀ ਕਿ ਮਜਬੂਰੀ ਹੈ ਕਿ ਇਹਨਾਂ ਨੂੰ ਵਾਰ-ਵਾਰ ਇਹੋ ਜਹੀ ਮੰਗ ਚੁੱਕਣੀ ਪੈ ਰਹੀ ਹੈ। ਹੁਣ ਤਾਂ ਏਦਾਂ ਲਗ ਰਿਹਾ ਹੈ ਕਿ ਸੁਖਬੀਰ ਬਾਦਲ ਮੇਰਾ ਤੇ ਮੇਰੇ ਪਰਿਵਾਰ ਦਾ ਜਾਨੀ ਨੁਕਸਾਨ ਕਰਵਾਉਣਾ ਚਾਉਂਦੇ ਹਨ। ਮੈਂ ਪ੍ਰਧਾਨ ਮੰਤਰੀ ਜੀ ਅਤੇ ਗ੍ਰਹਿ ਮੰਤਰੀ ਜੀ ਨੂੰ ਚਿੱਠੀ ਲਿਖ ਕੇ ਇਹਨਾਂ ਦੇ ਮਨਸੂਬਿਆਂ ਦੀ ਗੰਭੀਰਤਾ ਨਾਲ ਜਾਂਚ ਕਰਨ ਦੀ ਮੰਗ ਕਰਾਂਗਾ‌।

ਦੱਸ ਦਈਏ ਕਿ ਬੀਤੇ ਦਿਨੀਂ ਸੁਖਬੀਰ ਬਾਦਲ ਵਲੋਂ ਦੇਸ਼ ਦੇ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਨੂੰ ਚਿੱਠੀ ਲਿਖੀ ਗਈ ਸੀ, ਜਿਸ 'ਚ ਉਨ੍ਹਾਂ ਬਲਵੰਤ ਸਿੰਘ ਰਾਜੋਆਣਾ ਦੀ ਰਿਹਾਈ 'ਚ ਦਖ਼ਲ ਦੇਣ ਦੀ ਮੰਗ ਰੱਖੀ ਸੀ ਅਤੇ ਉਨ੍ਹਾਂ ਦੀ ਜਲਦ ਰਿਹਾਈ ਦੀ ਮੰਗ ਕੀਤੀ ਸੀ। ਇਸ ਦੇ ਨਾਲ ਹੀ ਸਿੱਖ ਜਥੇਬੰਦੀਆਂ ਜੋ ਲੰਬੇਂ ਸਮੇਂ ਤੋਂ ਰਾਜੋਆਣਾ ਦੀ ਰਿਹਾਈ ਦੀ ਮੰਗ ਕਰਦੀਆਂ ਆ ਰਹੀਆਂ ਹਨ।

ਇਸ ਦੇ ਨਾਲ ਹੀ ਇਹ ਵੀ ਦੱਸ ਦਈਏ ਕਿ ਜਦੋਂ ਚੋਣਾਂ ਤੋਂ ਪਹਿਲਾਂ ਬਲਵੰਤ ਸਿੰਘ ਰਾਜੋਆਣਾ ਆਪਣੇ ਪਿਤਾ ਦੇ ਭੋਗ 'ਤੇ ਪੈਰੋਲ 'ਤੇ ਆਏ ਸਨ ਤਾਂ ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਦਾ ਸਮਰਥਨ ਵੀ ਕੀਤਾ ਸੀ। ਜਿਸ 'ਚ ਉਨ੍ਹਾਂ ਕਿਹਾ ਸੀ ਕਿ ਉਨ੍ਹਾਂ ਦਾ ਦਿਲ ਵੀ ਅਕਾਲੀ ਹੈ ਅਤੇ ਉਨ੍ਹਾਂ ਦੀ ਰੂਹ ਵੀ ਅਕਾਲੀ ਹੈ। ਸਿੱਖਾਂ ਲਈ ਸਭ ਤੋਂ ਜ਼ਰੂਰੀ ਅਕਾਲੀ ਹੈ। ਬਲਵੰਤ ਸਿੰਘ ਰਾਜੋਆਣਾ ਨੇ ਕਿਹਾ ਸੀ ਕਿ ਕਾਂਗਰਸ ਨੇ ਸਿੱਖ ਕੌਮ ਦਾ ਹਮੇਸ਼ਾ ਨੁਕਸਾਨ ਕੀਤਾ ਹੈ। ਉਨ੍ਹਾਂ ਨੇ ਖੁੱਲ੍ਹ ਕੇ ਪੰਜਾਬ ਵਿੱਚ ਅਕਾਲੀ ਦਲ ਦੀ ਸਰਕਾਰ ਬਣਾਉਣ ਦੀ ਮੰਗ ਕੀਤੀ ਸੀ ਅਤੇ ਸਿੱਖ ਕੌਮ ਨੂੰ ਅਕਾਲੀ ਦਲ ਨੂੰ ਆਪਣਾ ਸਮਰਥਨ ਦੇਣ ਦੀ ਵੀ ਗੱਲ ਕਹੀ ਹੈ।

ਇਹ ਵੀ ਪੜ੍ਹੋ:ਨੌਜਵਾਨ ਦੇ ਚਰਚੇ, ਦੰਦਾਂ ਨਾਲ ਚੁੱਕ ਦਿੰਦਾ ਹੈ 50 ਕਿਲੋ ਦੀ ਬੋਰੀ

ABOUT THE AUTHOR

...view details