ਨਵੀਂ ਦਿੱਲੀ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਕਿਸਾਨ ਅੰਦੋਲਨ ਦੇ ਸਬੰਧ ਵਿੱਚ ਨੌਜਵਾਨ ਰਣਜੀਤ ਸਿੰਘ ਗ੍ਰਿਫ਼ਤਾਰ ਕੀਤੇ ਗਇਆ ਸੀ। ਇਸ ਨੌਜਵਾਨ ਨਾਲ ਬੁਰੀ ਤਰਾਂ ਕੁੱਟਮਾਰ ਦੀਆਂ ਤਸਵੀਰਾਂ ਤੇ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਸਨ, ਬਿਲਕੁਲ ਠੀਕ ਹੈ ਤੇ ਇਸ ਹਫਤੇ ਵਿਚ ਉਸਦੀ ਜ਼ਮਾਨਤ ਮਨਜ਼ੂਰ ਹੋਣ ਦੀ ਉਮੀਦ ਹੈ ਜਿਸ ਮਗਰੋਂ ਉਹ ਜੇਲ ਵਿੱਚੋਂ ਬਾਹਰ ਆ ਜਾਵੇਗਾ।
ਰਣਜੀਤ ਸਿੰਘ ਦੇ ਭਰਾ ਪਰਦੀਪ ਸਿੰਘ ਤੇ ਚਾਚਾ ਸਤਨਾਮ ਸਿੰਘ ਦੇ ਨਾਲ ਰਲ ਕੇ ਪੱਤਰਕਰਾਂ ਨੂੰ ਜਾਣਕਾਰੀ ਦਿੰਦਿਆਂ ਸਿਰਸਾ ਨੇ ਦੱਸਿਆ ਕਿ ਸੋਸ਼ਲ ਮੀਡੀਆ ‘ਤੇ ਇਹ ਗਲਤ ਪ੍ਰਚਾਰ ਹੋ ਰਿਹਾ ਹੈ ਕਿ ਰਣਜੀਤ ਸਿੰਘ ਠੀਕ ਨਹੀਂ ਹੈ। ਉਨ੍ਹਾਂ ਕਿਹਾ ਕਿ ਸਤਨਾਮ ਸਿੰਘ ਤੇ ਪਰਦੀਪ ਸਿੰਘ ਅੱਜ ਵੀ ਰਣਜੀਤ ਸਿੰਘ ਨਾਲ ਮੁਲਾਕਾਤ ਕਰ ਕੇ ਆਏ ਹਨ ਤੇ ਉਹ ਬਿਲਕੁਲ ਠੀਕ ਠਾਕ ਹੈ। ਉਹਨਾਂ ਨੇ ਸੰਗਤਾਂ ਨੂੰ ਅਪੀਲ ਕੀਤੀ ਕਿ ਰਣਜੀਤ ਸਿੰਘ ਲਈ ਅਰਦਾਸ ਕਰਨ ਤੇ ਗੁਰੂ ਤੇਗ ਬਹਾਦਰ ਸਾਹਿਬ ਦੀ ਬਖਸ਼ਿਸ਼ ਸਦਕਾ ਜਲਦੀ ਹੀ ਉਸਦੀ ਜ਼ਮਾਨਤ ਹੋ ਜਾਵੇਗੀ।