ਪੰਜਾਬ

punjab

ਢੀਂਡਸਾ ਦੀ ਕਾਂਗਰਸ 'ਚ ਸ਼ਮੂਲੀਅਤ ਦਾ ਫ਼ੈਸਲਾ ਹਾਈਕਮਾਨ ਕਰੇਗੀ: ਰਾਣਾ ਸੋਢੀ

ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਦਲ ਦੀ ਲੀਡਰਸ਼ਿਪ ਤੋਂ ਬਾਅਦ ਅਸਤੀਫਾ ਦੇਣ ਮਗਰੋਂ ਪਰਮਿੰਦਰ ਸਿੰਘ ਢੀਂਡਸਾ ਦੇ ਵੱਖ-ਵੱਖ ਸਿਆਸੀ ਪਾਰਟੀਆਂ 'ਚ ਸ਼ਾਮਲ ਹੋਣ ਦੇ ਕਿਆਸ ਲਗਾਏ ਜਾ ਰਹੇ ਹਨ। ਪਰਮਿੰਦਰ ਢੀਂਡਸਾ ਨੂੰ ਲੈ ਕੇ ਸਿਆਸੀ ਆਗੂਆਂ ਦੀ ਬਿਆਨਬਾਜ਼ੀ ਤੇਜ਼ ਹੋ ਗਈ ਹੈ। ਪਰਮਿੰਦਰ ਢੀਂਡਸਾ ਦੀ ਕਾਂਗਰਸ 'ਚ ਸ਼ਮੂਲੀਅਤ ਬਾਰੇ ਖੇਡ ਮੰਤਰੀ ਗੁਰਮੀਤ ਰਾਣਾ ਸੋਢੀ ਨੇ ਹਾਈਕਮਾਨ ਵੱਲੋਂ ਫੈਸਲਾ ਕੀਤੇ ਜਾਣ ਦੀ ਗੱਲ ਆਖੀ।

By

Published : Jan 8, 2020, 12:05 AM IST

Published : Jan 8, 2020, 12:05 AM IST

ETV Bharat / city

ਢੀਂਡਸਾ ਦੀ ਕਾਂਗਰਸ 'ਚ ਸ਼ਮੂਲੀਅਤ ਦਾ ਫ਼ੈਸਲਾ ਹਾਈਕਮਾਨ ਕਰੇਗੀ: ਰਾਣਾ ਸੋਢੀ

ਢੀਂਡਸਾ ਦੀ ਕਾਂਗਰਸ 'ਚ ਸ਼ਮੂਲੀਅਤ ਦਾ ਫੈਸਲਾ ਹਾਈਕਮਾਨ ਕਰੇਗੀ
ਢੀਂਡਸਾ ਦੀ ਕਾਂਗਰਸ 'ਚ ਸ਼ਮੂਲੀਅਤ ਦਾ ਫੈਸਲਾ ਹਾਈਕਮਾਨ ਕਰੇਗੀ

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਦਲ ਦੀ ਲੀਡਰਸ਼ਿਪ ਤੋਂ ਬਾਅਦ ਅਸਤੀਫਾ ਦੇਣ ਮਗਰੋਂ ਪਰਮਿੰਦਰ ਸਿੰਘ ਢੀਂਡਸਾ ਦੇ ਵੱਖ-ਵੱਖ ਸਿਆਸੀ ਪਾਰਟੀਆਂ 'ਚ ਸ਼ਾਮਲ ਹੋਣ ਦੇ ਕਿਆਸ ਲਗਾਏ ਜਾ ਰਹੇ ਹਨ।

ਢੀਂਡਸਾ ਦੀ ਕਾਂਗਰਸ 'ਚ ਸ਼ਮੂਲੀਅਤ ਦਾ ਫੈਸਲਾ ਹਾਈਕਮਾਨ ਕਰੇਗੀ

ਰਾਣਾ ਸੋਢੀ ਨੇ ਆਖਿਆ ਕਿ ਇੱਕ ਪਾਸੇ ਜਿੱਥੇ ਪਰਮਿੰਦਰ ਢੀਂਡਸਾ ਆਪ ਅਕਾਲੀ ਦਲ ਦੀਆਂ ਪਰਤਾਂ ਖੋਲ੍ਹ ਰਹੇ ਹਨ, ਉੱਥੇ ਹੀ ਸਿਆਸਤਦਾਨ ਵੀ ਉਨ੍ਹਾਂ ਉੱਤੇ ਚੁਟਕੀ ਲੈ ਰਹੇ ਹਨ। ਉਨ੍ਹਾਂ ਕਿਹਾ ਕਿ ਪਰਮਿੰਦਰ ਢੀਂਡਸਾ ਨੂੰ ਲੀਡਰਸ਼ਿਪ ਤੋਂ ਅਸਤੀਫਾ ਬਹੁਤ ਪਹਿਲਾਂ ਹੀ ਦੇ ਦੇਣਾ ਚਾਹੀਦਾ ਸੀ, ਢੀਂਡਸਾ ਨੂੰ ਇਹ ਗੱਲ ਦੇਰ ਨਾਲ ਸਮਝ ਆਈ ਹੈ।

ਹੋਰ ਪੜ੍ਹੋ : ਚਲਾਨ ਕੱਟੇ ਜਾਣ 'ਤੇ ਆਟੋ ਚਾਲਕ ਨੇ ਕੀਤੀ ਖ਼ੁਦਕੁਸ਼ੀ ਦੀ ਕੋਸ਼ਿਸ਼

ਉਥੇ ਹੀ ਜਦ ਰਾਣਾ ਸੋਢੀ ਨੂੰ ਪਰਮਿੰਦਰ ਢੀਂਡਸਾ ਦੀ ਕਾਂਗਰਸ 'ਚ ਸ਼ਮੂਲੀਅਤ ਬਾਰੇ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਆਖਿਆ ਕਿ ਪਾਰਟੀ ਵਿੱਚ ਕਿਸ ਨੂੰ ਸ਼ਾਮਲ ਕਰਨਾ ਹੈ ਅਤੇ ਕਿਸ ਨੂੰ ਨਹੀਂ ਇਹ ਫ਼ੈਸਲਾ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਅਤੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਹੀ ਲੈਣਗੇ। ਇਸ ਬਾਰੇ ਹਾਈਕਮਾਨ ਹੀ ਫ਼ੈਸਲਾ ਕਰੇਗੀ। ਉਨ੍ਹਾਂ ਦੇ ਫੈਸਲੇ ਤੋਂ ਬਾਅਦ ਹੀ ਜੋ ਵੀ ਪਾਰਟੀ ਦੇ ਵਿੱਚ ਸ਼ਾਮਲ ਹੋਵੇਗਾ, ਉਸ ਦਾ ਸਵਾਗਤ ਕੀਤਾ ਜਾਵੇਗਾ।

ABOUT THE AUTHOR

...view details