ਚੰਡੀਗੜ੍ਹ: ਤਿਉਹਾਰਾਂ ਦਾ ਸੀਜਨ ਸ਼ੁਰੂ ਹੋ ਚੁੱਕਾ ਹੈ। ਅਗਲੇ ਮਹੀਨੇ ਯਾਨੀ ਕਿ ਅਕਤੂਬਰ 'ਚ ਦਸਹਿਰੇ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਦੁਸਹਿਰੇ ਤੋਂ 10 ਦਿਨ ਪਹਿਲਾਂ ਰਾਮ ਲੀਲਾ ਕਰਵਾਈ ਜਾਂਦੀ ਹੈ ਪਰ ਇਸ ਸਾਲ ਕੋਰੋਨਾ ਮਹਾਂਮਾਰੀ ਕਾਰਨ ਹਰ ਤਿਉਹਾਰ ਦੇ ਰੰਗ ਫਿੱਕੇ ਨਜ਼ਰ ਆ ਰਹੇ ਹਨ। ਕੋਰੋਨਾ ਦੀ ਮਾਰ ਰਾਮ ਲੀਲਾ 'ਤੇ ਵੀ ਪਈ ਹੈ। ਰਾਮਲੀਲਾ ਦੇ ਆਯੋਜਨ ਨੂੰ ਲੈ ਕੇ ਸੀਨੀਅਰ ਕਲਾਕਾਰ ਅਸ਼ੋਕ ਚੌਧਰੀ ਨੇ ਈਟੀਵੀ ਭਾਰਤ ਨਾਲ ਖ਼ਾਸ ਗੱਲਬਾਤ ਕੀਤੀ ਹੈ।
ਹੁਣ ਆਨਲਾਈਨ ਦਿਖਾਈ ਜਾਵੇਗੀ ਰਾਮ ਲੀਲਾ! - online medium
ਇਸ ਸਾਲ ਕੋਰੋਨਾ ਮਹਾਂਮਾਰੀ ਕਾਰਨ ਹਰ ਤਿਉਹਾਰ ਦੇ ਰੰਗ ਫਿੱਕੇ ਨਜ਼ਰ ਆ ਰਹੇ ਹਨ। ਕੋਰੋਨਾ ਦੀ ਮਾਰ ਰਾਮ ਲੀਲਾ 'ਤੇ ਵੀ ਪਈ ਹੈ। ਇਸ ਬਾਰ ਆਨਲਾਈਨ ਮਾਧਿਅਮ ਰਾਹੀ ਰਾਮ ਲੀਲਾ ਦਿਖਾਈ ਜਾ ਸਕਦੀ ਹੈ।
ਅਸ਼ੋਕ ਚੌਧਰੀ ਨੇ ਕਿਹਾ ਕਿ ਇਸ ਸਾਲ ਰਾਮ ਲੀਲਾ ਦਾ ਆਯੋਜਨ ਮੁਸ਼ਕਿਲ ਲੱਗ ਰਿਹਾ ਹੈ ਕਿਉਂਕਿ ਕੋਰੋਨਾ ਮਹਾਂਮਾਰੀ ਦੇ ਮਾਮਲਿਆਂ 'ਚ ਲਗਾਤਾਰ ਵਾਧਾ ਹੋ ਰਿਹਾ ਹੈ। ਦੂਜੇ ਪਾਸੇ ਸਰਕਾਰ ਵੱਲੋਂ ਅਜੇ ਤੱਕ ਰਾਮ ਲੀਲਾ ਦੇ ਆਯੋਜਨ ਲਈ ਕੋਈ ਵੀ ਹਿਦਾਇਤਾਂ ਜਾਰੀ ਨਹੀਂ ਕੀਤੀਆਂ ਗਈਆਂ ਹਨ।
ਉਨ੍ਹਾਂ ਦੱਸਿਆ ਕਿ ਜਦੋਂ ਸਰਕਾਰ ਇਸ ਬਾਰੇ ਹਿਦਾਇਤਾਂ ਜਾਰੀ ਕਰੇਗੀ ਉਹ ਉਸ ਵੇਲੇ ਹੀ ਰਾਮ ਲੀਲਾ ਦੇ ਆਯੋਜਨ ਦੀਆਂ ਤਿਆਰੀਆਂ ਸ਼ੁਰੂ ਕਰਨਗੇ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਇਸ ਬਾਰ ਆਨਲਾਈਨ ਮਾਧਿਅਮ ਰਾਹੀ ਵੀ ਰਾਮ ਲੀਲਾ ਦਿਖਾਈ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਜੇ ਸਰਕਾਰ ਉਨ੍ਹਾਂ ਨੂੰ ਰਾਮ ਲੀਲਾ ਕਰਨ ਦੀ ਇਜ਼ਾਜਤ ਦਿੰਦੀ ਹੈ ਤਾਂ ਉਹ ਮੁੜ ਤੋਂ ਆਪਣੀ ਪ੍ਰੈਕਟਿਸ ਸ਼ੁਰੂ ਕਰ ਲੈਣਗੇ।