ਪੰਜਾਬ

punjab

ETV Bharat / city

ਮੁਲਾਜ਼ਮਾਂ ਦੇ ਧਰਨਿਆਂ 'ਤੇ ਜਲਦ ਲਿਆ ਜਾਵੇਗਾ ਵੱਡਾ ਫ਼ੈਸਲਾ: ਰਾਜ ਕੁਮਾਰ ਵੇਰਕਾ - ਰਾਜ ਕੁਮਾਰ ਵੇਰਕਾ

ਕੈਬਨਿਟ ਮੰਤਰੀ ਰਾਜ ਕੁਮਾਰ ਵੇਰਕਾ ਦਾ ਬਿਆਨ ਆਇਆ, ਜਿਸ ਵਿੱਚ ਬਾਕੀ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਲੈ ਚਰਚਾ ਕੇ ਹੋਈ। ਜਿਸ ਵਿੱਚ 3 ਵਿਭਾਗਾਂ ਦੇ ਮੁਲਾਜ਼ਮਾਂ ਦੀਆਂ ਮੰਗਾਂ ਦੀ ਸਮੀਖਿਆ ਕੀਤੀ ਗਈ। ਜਿਸ ਵਿੱਚ ਨਰਸਾਂ ਦੀ ਭਰਤੀ ਜਲਦ ਕੀਤੀ ਜਾਵੇਗੀ

ਮੁਲਾਜ਼ਮਾਂ ਦੇ ਧਰਨੇ 'ਤੇ ਜਲਦ ਲਿਆ ਜਾਵੇਗਾ ਵੱਡਾ ਫ਼ੈਸਲਾ
ਮੁਲਾਜ਼ਮਾਂ ਦੇ ਧਰਨੇ 'ਤੇ ਜਲਦ ਲਿਆ ਜਾਵੇਗਾ ਵੱਡਾ ਫ਼ੈਸਲਾ

By

Published : Nov 30, 2021, 10:47 PM IST

ਚੰਡੀਗੜ੍ਹ:ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਪ੍ਰਧਾਨਗੀ ਹੇਠ ਸਿੱਖਿਆ ਵਿਭਾਗ, ਤਕਨੀਕੀ ਸਿੱਖਿਆ, ਸਿਹਤ ਵਿਭਾਗ ਅਤੇ ਮੈਡੀਕਲ ਸਿੱਖਿਆ ਵਿਭਾਗ ਦੀ ਮੀਟਿੰਗ ਸਮਾਪਤ ਹੋਈ, ਇਸ ਮੀਟਿੰਗ ਤੋਂ ਬਾਅਦ ਕੈਬਨਿਟ ਮੰਤਰੀ ਰਾਜ ਕੁਮਾਰ ਵੇਰਕਾ ਦਾ ਬਿਆਨ ਆਇਆ, ਜਿਸ ਵਿੱਚ ਬਾਕੀ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਲੈ ਚਰਚਾ ਕੇ ਹੋਈ। ਜਿਸ ਵਿੱਚ 3 ਵਿਭਾਗਾਂ ਦੇ ਮੁਲਾਜ਼ਮਾਂ ਦੀਆਂ ਮੰਗਾਂ ਦੀ ਸਮੀਖਿਆ ਕੀਤੀ ਗਈ।

ਰਾਜਕੁਮਾਰ ਵੇਰਕਾ ਨੇ ਦੱਸਿਆ ਕਿ 3 ਵਿਭਾਗਾਂ ਸਿਹਤ, ਉਚੇਰੀ ਸਿੱਖਿਆ ਅਤੇ ਮੈਡੀਕਲ ਸਿੱਖਿਆ ਵਿਭਾਗ ਦੀ ਮੀਟਿੰਗ ਹੋਈ ਹੈ। ਮੁਲਾਜ਼ਮਾਂ ਵੱਲੋਂ ਕਈ ਮੰਗਾਂ ਰੱਖੀਆਂ ਗਈਆਂ ਸਨ ਤੇ ਉਨ੍ਹਾਂ ਨੇ ਮੰਨ ਲਈਆਂ ਹਨ। ਇਸ ਤੋਂ ਬਾਅਦ ਜਲਦ ਹੀ 1000 ਦੇ ਕਰੀਬ ਨਰਸਾਂ ਦੀ ਭਰਤੀ ਕੀਤੀ ਜਾਵੇਗੀ। ਹੈਲਥ ਸਟਾਫ਼ ਜਲਦ ਹੀ 2400 ਦੇ ਕਰੀਬ ਭਰਤੀ ਕਰੇਗਾ।

ਨਵੀਂ ਭਰਤੀ ਅਤੇ ਮੁਲਾਜ਼ਮਾਂ ਬਾਰੇ ਸਮੀਖਿਆ ਕੀਤੀ ਜਾ ਰਹੀ ਹੈ, ਇੱਕ-ਦੋ ਦਿਨਾਂ ਵਿੱਚ ਫ਼ੈਸਲਾ ਲਿਆ ਜਾਵੇਗਾ। ਅੰਮ੍ਰਿਤਸਰ, ਪਟਿਆਲਾ ਅਤੇ ਫਰੀਦਕੋਟ ਦੇ ਮੈਡੀਕਲ ਕਾਲਜਾਂ ਵਿੱਚ ਕੋਵਿਡ ਟੈਕਸ ਦੌਰਾਨ ਰੱਖੇ ਮੁਲਾਜ਼ਮਾਂ ਨੂੰ ਕੋਵਿਡ ਦੀ ਹਾਲਤ ਵਿੱਚ ਸੁਧਾਰ ਹੋਣ ਤੋਂ ਬਾਅਦ ਨੌਕਰੀ ਤੋਂ ਕੱਢ ਦਿੱਤਾ ਗਿਆ ਸੀ, ਜਿਨ੍ਹਾਂ ਨੂੰ ਵਾਪਸ ਲਿਆਉਣ ਦਾ ਫ਼ੈਸਲਾ ਲਿਆ ਗਿਆ ਹੈ।

ਇਹ ਵੀ ਪੜੋ:- ਸੁਖਬੀਰ ਬਾਦਲ ਨੇ ਚੰਨੀ 'ਤੇ ਕਿਸਾਨਾਂ ਨਾਲ ਧੋਖੇਬਾਜ਼ੀ ਕਰਨ ਦੇ ਲਗਾਏ ਆਰੋਪ

ABOUT THE AUTHOR

...view details