ਚੰਡੀਗੜ੍ਹ: ਸੈਕਟਰ-17 ਦੇ ਹਰਮਨ ਟੇਲਰ ਦੇ ਮਾਲਿਕ ਤੋਂ ਇਕ ਲੱਖ ਰੁਪਏ ਦੀ ਠੱਗੀ ਕਰਨ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਮੁਲਜ਼ਮ ਪ੍ਰਵੀਨ ਕੁਮਾਰ ਦੀ ਜ਼ਮਾਨਤ ਪਟੀਸ਼ਨ ਕੋਰਟ ਨੇ ਖਾਰਿਜ ਕਰ ਦਿੱਤੀ। ਪ੍ਰਵੀਨ ਕੁਮਾਰ ਦੇ ਖ਼ਿਲਾਫ਼ ਸੌਰਭ ਵਾਹੀ ਦੀ ਸ਼ਿਕਾਇਤ ’ਤੇ ਮਾਮਲਾ ਦਰਜ ਕੀਤਾ ਗਿਆ ਸੀ।
ਇਹ ਵੀ ਪੜੋ: ਛੇਵਾਂ ਸਮੈਸਟਰ ਪਾਸ ਕਰ ਚੁੱਕੇ ਵਿਦਿਆਰਥੀਆਂ ਨੇ ਚੌਥੇ ਸਮੈਸਟਰ ਦੇ ਪੇਪਰ ਦੇਣ ਲਈ ਹਾਈਕੋਰਟ ਤੋਂ ਮੰਗੀ ਇਜਾਜ਼ਤ
ਸੌਰਭ ਨੇ ਸ਼ਿਕਾਇਤ ਵਿੱਚ ਦੱਸਿਆ ਸੀ ਕਿ ਪ੍ਰਵੀਨ ਨੇ ਉਸ ਦੇ ਇੱਕ ਕਰਮਚਾਰੀ ਨੂੰ ਸਰਕਾਰੀ ਨੌਕਰੀ ਦਿਵਾਉਣ ਦੇ ਨਾਮ ’ਤੇ ਪੈਸੇ ਮੰਗੇ ਸੀ। ਉੱਥੇ ਹੀ ਪ੍ਰਵੀਨ ਦੇ ਵਕੀਲ ਨੇ ਕੋਰਟ ਵਿਚ ਕਿਹਾ ਕਿ ਉਸ ਨੂੰ ਇਸ ਕੇਸ ਵਿੱਚ ਫਸਾਇਆ ਜਾ ਰਿਹਾ ਹੈ ਪੁਲਿਸ ਨੂੰ ਕੁਝ ਵੀ ਰਿਕਵਰ ਨਹੀਂ ਕਰਨਾ ਹੈ। ਕੇਸ ਦਾ ਟ੍ਰਾਇਲ ਚੱਲਣ ਵਿੱਚ ਹਾਲੇ ਕਾਫ਼ੀ ਵਕਤ ਲੱਗੇਗਾ ਇਸ ਕਰਕੇ ਉਸ ਨੂੰ ਜ਼ਮਾਨਤ ਦਿੱਤੀ ਜਾਵੇ, ਪਰ ਕੋਰਟ ਨੇ ਉਸ ਦੀਆਂ ਦਲੀਲਾਂ ਨੂੰ ਨਹੀਂ ਮੰਨਿਆ ਅਤੇ ਉਸ ਦੀ ਜ਼ਮਾਨਤ ਪਟੀਸ਼ਨ ਖਾਰਿਜ ਕਰ ਦਿੱਤੀ।
ਕੀ ਹੈ ਮਾਮਲਾ ?
28 ਜਨਵਰੀ 2021 ਨੂੰ ਸੌਰਵ ਦੀ ਦੁਕਾਨ ਵਿੱਚ ਤਿੰਨ ਲੋਕ ਆਏ ਜਿਨ੍ਹਾਂ ਵਿਚੋਂ ਇੱਕ ਨੇ ਖਾਕੀ ਵਰਦੀ ਪਾਈ ਹੋਈ ਸੀ। ਵਰਦੀ ਵਾਲੇ ਸ਼ਖ਼ਸ ਨੇ ਅਪਣੇ ਮੋਢਿਆ ’ਤੇ ਸਕਿਉਰਿਟੀ ਬੈਂਚ ਲਗਾਉਣ ਦੇ ਲਈ ਕਿਹਾ ਜਿਸ ’ਤੇ ਸੌਰਭ ਨੇ ਉਨ੍ਹਾਂ ਤੋਂ ਆਈਕਾਰਡ ਮੰਗੇ। ਇੱਕ ਸ਼ਖ਼ਸ ਨੇ ਮਿਨਿਸਟਰੀ ਆਫ ਵੈੱਲਫੇਅਰ ਗੌਰਮਿੰਟ ਆਫ ਇੰਡੀਆ ਦੇ ਚੀਫ ਡਾਇਰੈਕਟਰ ਗਰੇਡ ਏ ਦਾ ਆਈ ਕਾਰਡ ਵਿਖਾਇਆ ਜਦਕਿ ਦੂਜੇ ਨੇ ਮਿਨਿਸਟਰੀ ਆਫ ਵੈੱਲਫੇਅਰ ਦੇ ਹੀ ਫੀਲ ਇੰਸਪੈਕਟਰ ਦਾ ਕਾਰਡ ਦਿਖਾਇਆ। ਉਨ੍ਹਾਂ ਨੇ ਫਿਰ ਕਿਹਾ ਕਿ ਜੇਕਰ ਕਿਸੇ ਨੂੰ ਸਰਕਾਰੀ ਨੌਕਰੀ ਚਾਹੀਦੇ ਤਾਂ ਉਹ ਲਵਾ ਦੇਣਗੇ।
ਉਨ੍ਹਾਂ ਨੇ ਸਰਕਾਰੀ ਨੌਕਰੀ ਦੇ ਲਗਾਉਣ ਦੇ ਨਾਮ ’ਤੇ 10 ਲੱਖ ਰੁਪਏ ਮੰਗੇ ਫਿਰ ਸੌਰਭ ਨੇ ਕਿਹਾ ਕਿ ਮੇਰੀ ਦੁਕਾਨ ਦੇ ਇੱਕ ਵਰਕਰ ਨੂੰ ਸਰਕਾਰੀ ਨੌਕਰੀ ਲਗਵਾ ਦਿਓ। ਉਨ੍ਹਾਂ ਨੇ ਐਡਵਾਂਸ ਦੇ ਤੌਰ ’ਤੇ ਇੱਕ ਲੱਖ ਰੁਪਏ ਉਨ੍ਹਾਂ ਨੂੰ ਦਿੱਤੇ ਅਤੇ ਗਾਰੰਟੀ ਦੇ ਬਦਲੇ ਵਿੱਚ ਆਪਣਾ ਆਈ ਕਾਰਡ ਦੇ ਕੇ ਉਥੋਂ ਚਲੇ ਗਏ, ਪਰ ਸੌਰਵ ਨੂੰ ਬਾਅਦ ਵਿੱਚ ਪਤਾ ਲੱਗਿਆ ਕਿ ਉਸ ਦੇ ਨਾਲ ਠੱਗੀ ਹੋਈ ਹੈ। ਉਸ ਨੂੰ ਪਤਾ ਲੱਗਿਆ ਕਿ ਮਹੇਸ਼ ਵੈੱਲਫੇਅਰ ਨਾਮ ਦਾ ਕੋਈ ਡਿਪਾਰਟਮੈਂਟ ਹੀ ਨਹੀਂ ਹੈ ਉਸ ਨੇ ਫਿਰ ਪੁਲਿਸ ਨੂੰ ਸ਼ਿਕਾਇਤ ਦਿੱਤੀ ਪੁਲਿਸ ਨੇ ਵਾਰਦਾਤ ਦੇ 2 ਦਿਨਾਂ ਬਾਅਦ ਹੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ।
ਇਹ ਵੀ ਪੜੋ: ਕੀ SIT ਦੀ ਆੜ ’ਚ ਬਾਦਲਾਂ ਨੂੰ ਅੰਦਰ ਕਰਨ ਦੀ ਤਿਆਰੀ ’ਚ ਹਨ ਕੈਪਟਨ ?