ਚੰਡੀਗੜ੍ਹ : ਪੰਜਾਬ ਕੈਬਿਨੇਟ ਦੀ ਮੀਟਿੰਗ ਤੋਂ ਪਿਹਲਾ ਗਿੱਦੜਬਾਹਾ ਤੋਂ ਕਾਂਗਰਸੀ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅਪਾਣੇ ਟਵੀਟਾਂ ਰਾਹੀਂ ਤਹਿਲਕਾ ਮਚਾ ਦਿੱਤਾ ਹੈ। ਇੱਕ ਤੋਂ ਬਾਅਦ ਇੱਕ ਟਵੀਟ ਕਰ ਰਾਜਾ ਵੜਿੰਗ ਨੇ ਪੰਜਾਬ ਦੇ ਮੁੱਖ ਸਕੱਤਰ 'ਤੇ ਕਈ ਅਹਿਮ ਸਵਾਲ ਚੁੱਕੇ ਹਨ।
ਰਾਜਾ ਵੜਿੰਗ ਨੇ ਮੁੱਖ ਸਕੱਤਰ ਕਰਨ ਅਵਤਾਰ ਸਿੰਘ 'ਤੇ ਲਗਾਏ ਕਈ ਗੰਭੀਰ ਇਲਜ਼ਾਮ ਜੇਕਰ ਗੱਲ ਰਾਜਾ ਵੜਿੰਗ ਦੇ ਵੱਲੋਂ ਕੀਤੇ ਗਏ ਟਵੀਟ ਦੀ ਕੀਤੀ ਜਾਵੇ ਤਾਂ ਉਨ੍ਹਾਂ ਆਪਣੇ ਪਹਿਲੇ ਟਵੀਟ ਵਿੱਚ ਕਿਹਾ ਕਿ ਭਾਵੇਂ ਲੌਕਡਾਊਨ ਦੌਰਾਨ ਛੂਟ ਦੇਣਾ ਉਚਿਤ ਹੈ, ਪਰ ਇਸ ਵਿੱਤੀ ਵਰ੍ਹੇ ਦੇ ਆਬਕਾਰੀ ਨੁਕਸਾਨ ਨੂੰ ਅਗਲੇ ਵਰ੍ਹੇ ਤੱਕ ਨਾ ਵਧਾਓ। ਇਸ ਮਗਰੋਂ ਕੀਤੇ ਟਵੀਟ ਵਿੱਚ ਵੜਿੰਗ ਨੇ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਦੇ ਖ਼ਿਲਾਫ਼ ਸਵਾਲੀਆਂ ਚਿੰਨ ਲਗਾਉਂਦੇ ਹੋਏ 9 ਟਵੀਟ ਕੀਤੇ ਹਨ।
ਉਨ੍ਹਾਂ ਆਪਣੇ ਪਹਿਲੇ ਟਵੀਟ ਤੋਂ ਬਾਅਦ ਕੀਤੇ ਟਵੀਟ ਵਿੱਚ ਕਿਹਾ ਕਿ ਕਿ ਕਰਨ ਅਵਤਾਰ ਸਿੰਘ ਇਸ ਗੱਲ ਤੋਂ ਇਨਕਾਰ ਕਰਦੇ ਹਨ ਕਿ ਉਨ੍ਹਾਂ ਦੇ ਪੁੱਤਰ ਹਰਮਨ ਸਿੰਘ ਦੇ ਕਪੂਰਥਲਾ ਸਥਿਤ ਹਮੀਰਾ ਡਿਸਲਿਟਰੀ ਜਿਹੜੀ ਮਿਸਟਰ ਜਗਜੀਤ ਸਿੰਘ ਇੰਡਸਟਰੀਜ਼ ਲਿਮ. ਨਾਲ ਸਬੰਧਤ ਹੈ ਨਾਲ ਕੋਈ ਬੇਨਾਮੀ ਹਿੱਤ ਨਹੀਂ ਹਨ। ਵੜਿੰਗ ਨੇ ਕਰਨ ਅਵਤਾਰ ਸਿੰਘ 'ਤੇ ਸ਼ਰਾਬਾ ਦੇ ਕਾਰੋਬਾਰ ਸਬੰਧੀ ਕਈ ਗੰਭੀਰ ਇਲਜ਼ਾਮ ਲਗਾਏ ਹਨ। ਉਨ੍ਹਾਂ ਮੁੱਖ ਮੰਤਰੀ ਤੋਂ ਇਸ ਸਾਰੇ ਮੁੱਦਿਆਂ ਬਾਰੇ ਪੰਜਾਬ ਅਤੇ ਸੂਬੇ ਦੇ ਲੋਕਾਂ ਦੇ ਹਿੱਤ ਵਿੱਚ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ।
ਬੀਤੇ ਦਿਨੀਂ ਪੰਜਾਬ ਦੀ ਆਬਕਾਰੀ ਨੀਤੀ ਨੂੰ ਲੈ ਕੇ ਇੱਕ ਮੀਟਿੰਗ ਦੌਰਾਨ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਅਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਸਮੇਤ ਹੋਰ ਮੰਤਰੀਆਂ ਨਾਲ ਖਹਿਬਾਜ਼ੀ ਦੀਆਂ ਖ਼ਬਰਾਂ ਆਈਆਂ ਸਨ। ਜਿਸ ਤੋਂ ਬਾਅਦ ਪੰਜਾਬ ਕਾਂਗਰਸ ਦੇ ਆਗੂ ਸੂਬੇ ਦੀ ਅਫ਼ਸਰਸ਼ਾਹੀ ਵਿਰੁੱਧ ਆਪਣੇ ਆਪਣੇ ਤਰੀਕੇ ਨਾਲ ਬੋਲ ਰਹੇ ਹਨ।