ਚੰਡੀਗੜ੍ਹ:ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Chief Minister Arvind Kejriwal) ਨੇ SYL ਦੇ ਮੁੱਦੇ ਨੂੰ ਲੈ ਕੇ ਕਿਹਾ ਕਿ SYL ‘ਤੇ ਪੰਜਾਬ ਕਾਂਗਰਸ ਅਤੇ ਬੀਜੇਪੀ ਦਾ ਕੀ ਸਟੈਂਡ ਹੈ? ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਜਦੋਂ ਇਹ ਲੋਕ ਜਾਂਦੇ ਹਨ ਤਾਂ ਕਹਿੰਦੇ ਹਨ ਕਿ SYL ਬਣਨ ਹੀ ਨਹੀਂ ਦੇਵਾਂਗੇ ਅਤੇ ਜਦੋਂ ਹਰਿਆਣਾ ਵਿੱਚ ਆਉਂਦੇ ਹਨ ਤਾਂ ਕਹਿੰਦੇ ਹਨ ਕਿ SYL ਲੈ ਕੇ ਰਹਾਂਗੇ। ਉਨ੍ਹਾਂ ਕਿਹਾ ਕਿ ਇਸੀ ਗੰਦੀ ਰਾਜਨੀਤੀ ਨੇ ਭਾਰਤ ਨੂੰ ਹੁਣ ਤੱਕ ਨੰਬਰ 1 ਨਹੀਂ ਬਣਨ ਦਿੱਤਾ। ਅਜਿਹੇ ਲੋਕ ਸਿਰਫ ਗੰਦੀ ਰਾਜਨੀਤੀ ਕਰਦੇ ਹਨ। ਉਨ੍ਹਾਂ ਕਿਹਾ ਕਿ SYL ਬਹੁਤ ਹੀ ਅਹਿਮ ਮੁੱਦਾ ਹੈ ਅਤੇ ਪਾਣੀ ਬੁਹਤ ਹੀ ਅਹਿਮ ਮੁੱਦਾ ਹੈ।
ਦੋਨਾਂ ਰਾਜਾਂ ਵਿੱਚ ਪਾਣੀ ਦੀ ਕਮੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਪਾਣੀ ਦਾ ਸਤਰ ਨੀਚੇ ਜਾ ਰਿਹਾ ਹੈ ਅਤੇ ਪੰਜਾਬ ਦੇ ਲੋਕ ਪਾਣੀ ਤੋਂ ਪਿਆਸੇ ਹਨ ਅਤੇ ਹਰਿਆਣਾ ਵਿੱਚ ਵੀ ਪਾਣੀ ਵੀ ਬਹੁਤ ਕਮੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਪਾਣੀ ਚਾਹੀਦਾ ਹੈ ਅਤੇ ਹਰਿਆਣਾ ਨੂੰ ਵੀ ਪਾਣੀ ਚਾਹੀਦਾ ਹੈ ਇਹ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਹਰਿਆਣਾ ਲਈ ਵੀ ਪਾਣੀ ਦਾ ਇੰਤਜਾਮ ਕਰੇ ਅਤੇ ਪੰਜਾਬ ਲਈ ਪਾਣੀ ਦਾ ਇੰਤਜਾਮ ਕਰੇ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦਾ ਇਹ ਕੰਮ ਨਹੀਂ ਹੈ ਕਿ ਉਹ ਦੋਨਾਂ ਰਾਜਾਂ ਨੂੰ ਇੱਕ ਦੂਸਰੇ ਨਾਲ ਲੜਾਵੇ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਇੱਕ ਦੂਜੇ ਨਾਲ ਲੜਦੇ ਰਹੇ ਤਾਂ ਭਾਰਤ ਇੱਕ ਨੰਬਰ 1 ਕਿਸ ਤਰ੍ਹਾਂ ਬਣੇਗਾ।
ਉਨ੍ਹਾਂ ਕਿਹਾ ਕਿ ਹਰਿਆਣਾ ਨੂੰ ਪਾਣੀ ਮਿਲ ਸਕਦਾ ਹੈ ਅਤੇ ਪੰਜਾਬ ਨੂੰ ਵੀ ਪਾਣੀ ਮਿਲ ਸਕਦਾ ਹੈ ਇਹ ਕੇਂਦਰ ਸਰਕਾਰ ਨੂੰ ਜ਼ਿੰਮੇਵਾਰੀ ਲੈਣੀ ਪਵੇਗੀ। ਉਨ੍ਹਾਂ ਕਿਹਾ ਕਿ ਮੈਂ ਪ੍ਰਧਾਨ ਮੰਤਰੀ ਨੂੰ ਅਪੀਲ ਕਰਦਾ ਹਾਂ ਕਿ ਉਹ ਪੰਜਾਬ ਅਤੇ ਹਰਿਆਣਾ ਲਈ ਪਾਣੀ ਦਾ ਇੰਤਜ਼ਾਮ ਕਰੇ ਪਰ ਬੈਠ ਕੇ ਇਸ ਦਾ ਇੰਤਜ਼ਾਮ ਕਰੇਗਾ, ਜੇਕਰ ਉਨ੍ਹਾਂ ਕੋਲ ਕੋਈ solution ਨਹੀਂ ਹੈ ਤਾਂ ਮੈਨੂੰ ਬੁਲਾ ਲੈਣਾ ਮੈਂ solution ਦੱਸ ਦੇਵਾਂਗਾ। ਬੈਠ ਤੇ ਇਸ ਦਾ ਇੰਤਜਾਮ ਕਰਨਾ ਪਵੇਗਾ। ਇਸ ਤਰ੍ਹਾਂ ਪੰਜਾਬ ਵਿੱਚ ਜਾਉ ਇੱਕ ਸਟੈਂਡ ਲੈ ਲੋ ਅਤੇ ਹਰਿਆਣਾ ਵਿੱਚ ਜਾਓ ਦੂਜਾ ਸਟੈਂਡ ਲੈ ਲੋ ਇਸ ਤਰ੍ਹਾਂ ਦੀ ਰਾਜਨੀਤੀ ਨੇ ਸਭ ਕੁਝ ਗੜਬੜ ਕਰ ਦਿੱਤਾ ਹੈ।