ਚੰਡੀਗੜ੍ਹ:ਡਾਕਟਰੀ ਸਿੱਖਿਆ ਅਤੇ ਖੋਜ (Medical education and research) ਦਾ ਪੱਧਰ ਉੱਚਾ ਚੁੱਕਣ ਲਈ ਸੂਬਾ ਸਰਕਾਰ (State Government) ਦੀ ਵਚਨਬੱਧਤਾ ਨੂੰ ਦੁਹਰਾਉਦੇ ਹੋਏ ਕੈਬਨਿਟ ਮੰਤਰੀ ਡਾ. ਰਾਜ ਕੁਮਾਰ ਵੇਰਕਾ ਨੇ ਕਿਹਾ ਹੈ ਕਿ ਪਟਿਆਲਾ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ ਦੀ ਕਾਇਆ-ਕਲਪ ਕਰਨ ਲਈ 219 ਕਰੋੜ ਰੁਪਏ ਦੇ ਪ੍ਰੋਜਕਟ ਲਾਗੂ ਕੀਤੇ ਜਾ ਰਹੇ ਹਨ। ਇਨਾਂ ਪ੍ਰੋਜੈਕਟਾਂ ਦੇ ਪੂਰੀ ਤਰਾਂ ਲਾਗੂ ਹੋਣ ਦੇ ਨਾਲ ਮਾਲਵਾ ਇਲਾਕੇ ਦੇ ਲੋਕਾਂ ਨੂੰ ਇਲਾਜ ਲਈ ਹੋਰ ਵੀ ਵਧੀਆ ਸਹੂਲਤਾਂ ਪ੍ਰਾਪਤ ਹੋਣ ਲੱਗ ਪੈਣਗੀਆਂ।
ਡਾ. ਵੇਰਕਾ ਦੇ ਅਨੁਸਾਰ ਸਰਕਾਰੀ ਮੈਡੀਕਲ ਕਾਲਜ (Government Medical College) ਅਤੇ ਰਜਿੰਦਰਾ ਹਸਪਤਾਲ ਪਟਿਆਲਾ Rajindra Hospital, Patiala) ਵਿਖੇ ਇਸ ਸਮੇਂ 93.73 ਕਰੋੜ ਰੁਪਏ ਦੇ ਪ੍ਰੋਜੈਕਟ ਚੱਲ ਰਹੇ ਹਨ। ਇਨਾਂ ਵਿੱਚੋਂ ਐਮ.ਸੀ.ਐਚ. ਬਿਲਡਿੰਗ ਵਰਕਸ (6.66 ਕਰੋੜ ਰੁਪਏ), ਡੈਂਟਲ ਬਲਾਕ-ਸੀ (5.46 ਕਰੋੜ ਰੁਪਏ), ਇਲੈਕਟਰੀਕਲ ਵਰਕਸ (3.85 ਕਰੋੜ ਰੁਪਏ), ਲਿਫਟਸ (1.32 ਕਰੋੜ ਰੁਪਏ) ਅਤੇ ਬਹੁ ਮਜ਼ਲੀ ਪਾਰਕਿੰਗ (12.12 ਕਰੋੜ ਰੁਪਏ) ਪ੍ਰੋਜੈਕਟ ਪੂਰੀ ਤਰਾਂ ਮੁਕੰਮਲ ਹੋ ਗਏ ਹਨ।
ਜਦਕਿ ਨਰਸਿੰਗ ਹੋਸਟਲ, ਵਾਰਡਾਂ ਦੇ ਨਵੀਨੀਕਰਨ, ਇੰਸਟੀਚਿਊਟ ਦੀ ਨਵੀਂ ਬਿਲਡਿੰਗ, ਮੈਡੀਕਲ ਕਾਲਜ ਦਾ ਨਵੀਨੀਕਰਨ, ਟੀ.ਬੀ. ਹਸਪਤਾਲ ਦਾ ਨਵੀਨੀਕਰਨ, ਆਯੂਰਵੈਦਿਕ ਇਲੈਕਟੀਕਲ, ਅਯੂਰਵੈਦਿਕ ਹਸਪਤਾਲ ਦਾ ਨਵੀਂਕਰਨ, ਆਯੂਰਵੈਦਿਕ ਕਾਲਜ ਦਾ ਨਵੀਨੀਕਰਨ ਅਤੇ ਪਬਲਿਕ ਹੈਲਥ ਵਰਕਸ ਦੇ ਪ੍ਰੋਜੈਕਟ ਚੱਲ ਰਹੇ ਹਨ। ਇਹ 64. 22 ਕਰੋੜ ਰੁਪਏ ਦੇ ਪ੍ਰੋਜੈਕਟ ਇਸੇ ਸਾਲ ਦਸੰਬਰ ਤੱਕ ਮੁਕੰਮਲ ਕਰਨ ਦਾ ਟੀਚਾ ਨਿਰਧਾਰਤ ਕੀਤਾ ਗਿਆ ਹੈ।