ਪੰਜਾਬ

punjab

ETV Bharat / city

2 ਅਗਸਤ ਤੱਕ ਪੰਜਾਬ 'ਚ ਫਿਰ ਪਵੇਗਾ ਮੀਂਹ

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮੌਸਮ ਵਿਭਾਗ ਮੁਤਾਬਕ 2 ਅਗਸਤ ਤੱਕ ਪੰਜਾਬ 'ਚ ਫਿਰ ਮੀਂਹ ਪਵੇਗਾ ਤੇ ਕਿਹਾ ਕਿ ਮੌਨਸੂਨ ਫਿਰ ਸਰਗਰਮ ਹੋਵੇਗਾ।

ਫ਼ੋਟੋ

By

Published : Jul 31, 2019, 10:23 AM IST

ਲੁਧਿਆਣਾ: ਅਗਸਤ ਮਹੀਨੇ ਦੀ ਸ਼ੁਰੂਆਤ 'ਚ ਮੌਨਸੂਨ ਮੁੜ ਤੋਂ ਸਰਗਰਮ ਹੋਵੇਗਾ ਅਤੇ ਉੱਤਰ ਭਾਰਤ ਦੇ ਨਾਲ ਪੰਜਾਬ 'ਚ ਵੀ ਮੀਂਹ ਪਵੇਗਾ ਇਹ ਕਹਿਣਾ ਹੈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮੌਸਮ ਵਿਭਾਗ ਦਾ ਹੈ। ਮੌਸਮ ਵਿਭਾਗ ਨੇ ਭਵਿੱਖਵਾਣੀ ਕੀਤੀ ਹੈ ਕੇ ਇਸ ਨਾਲ ਕਿਸਾਨਾਂ ਨੂੰ ਵੀ ਫਾਇਦਾ ਹੋਵੇਗਾ ਅਤੇ ਪਾਰੇ 'ਚ ਵੀ ਗਿਰਾਵਟ ਆਵੇਗੀ।

ਵੇਖੋ ਵੀਡੀਓ

ਇਹ ਵੀ ਪੜ੍ਹੌ: ਕੈਪਟਨ ਵੱਲੋਂ ਅਧਿਆਪਕਾਂ ਦੀਆਂ ਆਨਲਾਈਨ ਬਦਲੀਆਂ ਦੀ ਪਹਿਲੀ ਸੂਚੀ ਜਾਰੀ
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਮੌਸਮ ਵਿਗਿਆਨੀ ਡਾਕਟਰ ਪ੍ਰਭਜੋਤ ਕੌਰ ਨੇ ਕਿਹਾ ਹੈ ਕੇ ਮੌਨਸੂਨ ਮੁੜ ਤੋਂ ਪੰਜਾਬ ਦੇ ਵਿਚ ਸਰਗਰਮ ਹੋ ਗਿਆ ਹੈ ਜਿਸ ਨਾਲ 2 ਅਗਸਤ ਤੱਕ ਸੂਬੇ 'ਚ ਮੀਂਹ ਪੈਣਗੇ ਉਨ੍ਹਾਂ ਕਿਹਾ ਕਿ ਬੀਤੇ ਸਾਲ ਨਾਲੋਂ ਜੂਨ ਤੇ ਜੁਲਾਈ ਮਹੀਨੇ 'ਚ ਹੁਣ ਤੱਕ ਮੌਨਸੂਨ ਕਮਜ਼ੋਰ ਰਿਹਾ ਪਰ ਆਉਂਦੇ ਦਿਨਾਂ 'ਚ ਮੀਂਹ ਪੈਣ ਨਾਲ਼ ਲੋਕਾਂ ਤੇ ਕਿਸਾਨਾਂ ਨੂੰ ਰਾਹਤ ਮਿਲੇਗੀ।

ਇਹ ਵੀ ਪੜ੍ਹੌ; ਤਲਾਕ.. ਤਲਾਕ... ਤਲਾਕ... 'ਤੇ ਸੰਸਦ ਦਾ ਸਰਜੀਕਲ ਸਟ੍ਰਾਈਕ, ਬਿਲ ਪਾਸ
ਹਾਲਾਂਕਿ ਪੰਜਾਬ ਦੇ ਵਿਚ ਜੂਨ ਅਤੇ ਜੁਲਾਈ ਮਹੀਨੇ 'ਚ ਮੌਨਸੂਨ ਕਮਜ਼ੋਰ ਰਿਹਾ ਪਰ ਮੌਸਮ ਵਿਭਾਗ ਮੁਤਾਬਕ ਅਗਸਤ ਮਹੀਨੇ ਚ ਪੈਣ ਵਾਲਿਆਂ ਮੀਹਾਂ ਨਾਲ਼ ਇਸ ਦੀ ਭਰਪਾਈ ਹੋ ਜਾਵੇਗੀ।

ABOUT THE AUTHOR

...view details