ਚੰਡੀਗੜ੍ਹ: ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਸਣੇ ਉੱਤਰ ਭਾਰਤ ਦੇ ਕਈ ਇਲਾਕਿਆਂ 'ਚ ਲਗਾਤਾਰ ਮੀਂਹ ਪੈ ਰਿਹਾ ਹੈ। ਆਉਣ ਵਾਲੇ ਦਿਨਾਂ 'ਚ ਮੌਸਮ ਕਿਸ ਤਰ੍ਹਾਂ ਰਹੇਗਾ, ਇਹ ਜਾਣਨ ਲਈ ਈਟੀਵੀ ਭਾਰਤ ਨੇ ਮੌਸਮ ਵਿਭਾਗ ਦੇ ਡਾਇਰੈਕਟਰ ਸੁਰਿੰਦਰ ਪਾਲ ਨਾਲ ਖਾਸ ਤੌਰ 'ਤੇ ਗੱਲ ਕੀਤੀ। ਮੌਸਮ ਮਾਹਿਰ ਸੁਰਿੰਦਰ ਨੇ ਦੱਸਿਆ ਕਿ ਅਗਲੇ 48 ਘੰਟਿਆਂ ਤੱਕ ਇਸ ਤਰ੍ਹਾਂ ਹੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਹਾਲਾਂਕਿ ਸ਼ੁੱਕਰਵਾਰ ਨੂੰ ਮੌਸਮ ਸਾਫ਼ ਹੋ ਜਾਵੇਗਾ।
ਮੀਂਹ ਹਾਲੇ ਹੋਰ ਕਰੇਗਾ ਪਰੇਸ਼ਾਨ, ਸੁਣੋ ਮੌਸਮ ਮਾਹਿਰ ਨੇ ਕੀ ਕਿਹਾ?
ਮੌਸਮ ਵਿਭਾਗ ਦੇ ਮਾਹਿਰਾਂ ਨੇ ਭਵਿੱਖਬਾਣੀ ਕੀਤੀ ਹੈ ਕਿ ਅਗਲੇ 48 ਘੰਟਿਆਂ ਤੱਕ ਇਸ ਤਰ੍ਹਾਂ ਹੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਹਾਲਾਂਕਿ ਸ਼ੁੱਕਰਵਾਰ ਨੂੰ ਮੌਸਮ ਸਾਫ਼ ਹੋ ਜਾਵੇਗਾ।
rain
ਅਗਲਾ ਇੱਕ ਹਫ਼ਤਾ ਵੀ ਮੌਸਮ ਥੋੜ੍ਹਾ ਠੰਡਾ ਹੀ ਰਹੇਗਾ। ਸਵੇਰੇ ਅਤੇ ਸ਼ਾਮੀ ਪਾਰਾ ਡਿੱਗ ਜਾਵੇਗਾ ਅਤੇ ਠੰਢ ਬਣੀ ਰਹੇਗੀ। ਸੁਰਿੰਦਰ ਪਾਲ ਨੇ ਕਿਹਾ ਕਿ ਮਾਰਚ ਤੱਕ ਠੰਡ ਬਣੀ ਰਹੇਗੀ ਕਿਉਂਕਿ ਹਿਮਾਚਲ ਅਤੇ ਪਹਾੜਾਂ ਦੇ ਵਿੱਚ ਬਰਫ਼ ਪਈ ਹੈ ਜੋ ਕਿ ਹੌਲੀ ਹੌਲੀ ਪਿਘਲੇਗੀ। ਇਸ ਵਜ੍ਹਾ ਨਾਲ ਠੰਡ ਬਣੀ ਰਹੇਗੀ।