ਚੰਡੀਗੜ੍ਹ: ਬਾਰਿਸ਼ ਪੈਣ ਦੇ ਨਾਲ ਮੌਸਮ ਦਾ ਮਿਜਾਜ਼ ਮੁੜ ਤੋਂ ਬਦਲ ਗਿਆ ਹੈ। ਚੰਡੀਗੜ੍ਹ ਵਿੱਚ ਜਿਥੇ ਸਾਰਾ ਦਿਨ ਵੀਰਵਾਰ ਨੂੰ ਬਦਲ ਛਾਏ ਰਹੇ ਉੱਥੇ ਹੀ ਹਲਕੀ ਬੂੰਦਾਬਾਂਦੀ ਵੀ ਹੁੰਦੀ ਰਹੀ ਅਤੇ ਸ਼ਾਮ ਨੂੰ ਤੇਜ਼ ਬਾਰਿਸ਼ ਹੋਈ ਹੈ। ਤਾਪਮਾਨ ਦੀ ਗੱਲ ਕੀਤੀ ਜਾਵੇ ਤਾਂ ਆਸਪਾਸ ਦੇ ਇਲਾਕਿਆਂ ਵਿੱਚ ਬਰਫ ਪੈਣ ਨਾਲ ਅਤੇ ਲਗਾਤਾਰ ਬਾਰਿਸ਼ ਹੋਣ ਨਾਲ ਪਾਰਾ ਹੇਠਾਂ ਡਿੱਗ ਗਿਆ ਹੈ।
ਚੰਡੀਗੜ੍ਹ ਵਿੱਚ ਬਾਰਿਸ਼ ਪੈਣ ਨਾਲ ਮੁੜ ਵਧੀ ਠੰਡ - ਚੰਡੀਗੜ੍ਹ ਵਿੱਚ ਬਾਰਿਸ਼
ਪੰਜਾਬ ਦੇ ਕਈ ਹਿੱਸਿਆਂ ਵਿੱਚ ਮੀਂਹ ਅਤੇ ਗੜੇਮਾਰੀ ਹੋਣ ਕਾਰਨ ਠੰਡ ਹੋਰ ਵੱਧ ਗਈ ਹੈ। ਉੱਥੇ ਹੀ ਵੀਰਵਾਰ ਨੂੰ ਵੀ ਕਈ ਥਾਂ 'ਤੇ ਬਾਰਿਸ਼ ਹੋਣ ਨਾਲ ਪਾਰਾ ਹੇਠਾਂ ਡਿੱਗ ਗਿਆ ਹੈ।
ਫ਼ੋਟੋ
ਮੌਸਮ ਮਾਹਿਰਾਂ ਦਾ ਇਸ ਬਾਰੇ ਕਹਿਣਾ ਹੈ ਕਿ ਵੈਸਟਰਨ ਡਿਸਟਰਬੰਸ ਐਕਟੀਵੇਟ ਹੋਣ ਦੇ ਨਾਲ ਮੌਸਮ ਵਿੱਚ ਅਜਿਹਾ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਇਸ ਹਫ਼ਤੇ ਲਗਾਤਾਰ ਬਾਰਿਸ਼ ਹੁੰਦੀ ਰਹੇਗੀ ਅਤੇ ਕਈ ਥਾਂ ਗੜੇਮਾਰੀ ਹੋਣ ਦੀ ਵੀ ਸੰਭਾਵਨਾ ਹੈ।