ਚੰਡੀਗੜ੍ਹ: Punajb Assembly ਚੋਣਾਂ 2022 ਲਈ ਪੰਜਾਬ ਕਾਂਗਰਸ (Punjab congress news) ਪਾਰਟੀ ਦੀ ਪ੍ਰਚਾਰ ਕਮੇਟੀ ਦੀ ਅੱਜ ਦਿੱਲੀ ਵਿਖੇ ਇੱਕ ਮੀਟਿੰਗ ਹੋਈ (campaign committee meets in Delhi)। ਇਸ ਦੌਰਾਨ ਪੰਜਾਬ ਚੋਣਾਂ ਬਾਰੇ ਚਰਚਾ ਹੋਈ।
ਸੋਨੀਆਂ ਗਾਂਧੀ ਅਤੇ ਰਾਹੁਲ ਗਾਂਧੀ ਦੀ ਰਹਿਨੁਮਾਈ ਵਿੱਚ ਗੱਲ ਹੋਈ ਮੀਟਿੰਗ
ਸੰਸਦ ਮੈਂਬਰ ਰਵਨੀਤ ਬਿੱਟੂ ਨੇ ਕਿਹਾ ਕਿ ਸੁਨੀਲ ਜਾਖੜ ਨੇ ਪਾਰਲੀਮੈਂਟ ਸ਼ੈਸ਼ਨ ਚਲਦੇ ਹੋਏ, ਇਹ ਮੀਟਿੰਗ ਇੱਥੇ ਰੱਖੀ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ 13 ਵਿੱਚੋਂ 8 ਐਮ.ਪੀ ਕਾਂਗਰਸ ਦੇ ਹਨ। ਉਨ੍ਹਾਂ ਕਿਹਾ ਕਿ ਬਹੁਤ ਪੌਜੀਟਿਵ ਮੀਟਿੰਗ ਹੋਈ ਹੈ ਕਿ ਕਿਸ ਤਰੀਕੇ ਨਾਲ ਇਕੱਠੇ ਹੋ ਕੇ ਅੱਗੇ ਵੱਧਣਾ ਹੈ, ਕਿਉਂਕਿ ਟਾਇਮ ਤਕਰੀਬਨ ਨੇੜੇ ਆ ਚੁਕਿਆ ਹੈ, ਸ਼ੈਸ਼ਨ ਖ਼ਤਮ ਹੋ ਚੁੱਕਿਆ ਹੈ। ਇਸ ਤੋਂ ਬਾਅਦ ਸਭ ਨੇ ਗਰਾਉਂਡ 'ਤੇ ਜਾਣਾ ਹੈ, ਉਹ ਸਾਰਿਆਂ ਦੀ ਸਮੀਖਿਆ ਕੀਤੀ ਹੈ। ਹਰ ਪਾਰਲੀਮੈਂਟ ਦੇ ਹਲਕੇ ਤੇ ਗੱਲ ਹੋਈ ਹੈ।
ਸਮਾਜ ਦੀਆਂ ਸਾਰੀਆਂ ਸ਼੍ਰੇਣੀਆਂ ਤੱਕ ਕੀਤੀ ਜਾਵੇਗੀ ਪਹੁੰਚ
ਰਵਨੀਤ ਬਿੱਟੂ ਨੇ ਕਿਹਾ ਕਿ ਪੰਜ ਸਾਲਾਂ ਦੇ ਅਸੀਂ ਕੰਮ ਕੀਤੇ ਹਨ ਵਿੱਚ ਕੀ-ਕੀ ਕੰਮ ਕੀਤੇ ਹਨ, ਉਨ੍ਹਾਂ ਇਕੱਠੇ ਕਿਵੇਂ ਲੈ ਕੇ ਚੱਲਣਾ ਹੈ, ਇਹ ਸਾਰੀਆਂ ਗੱਲਾਂ ਹੋਈਆਂ ਹਨ। ਹਰ ਇੱਕ ਗੱਲ 'ਤੇ ਸਭ ਨੇ ਇਕ ਸੁਰ ਵਿੱਚ ਗੱਲ ਕੀਤੀ ਹੈ। ਸੋਨੀਆਂ ਗਾਂਧੀ, ਰਾਹੁਲ ਗਾਂਧੀ ਦੀ ਰਹਿਨੁਮਾਈ ਵਿੱਚ ਗੱਲ ਹੋਈ ਹੈ। ਉਨ੍ਹਾਂ ਕਿਹਾ ਕਿ ਸਾਡੀ ਪਾਰਟੀ ਦੇ ਚੈਅਰਮੈਨ ਸੁਨੀਲ ਜਾਖੜ ਵੀ ਸਾਡੇ ਨਾਲ ਮੌਜੂਦ ਸੀ। ਪੀਸੀਸੀ ਵੱਲੋਂ ਪਰਗਟ ਸਿੰਘ ਵੀ ਇੱਥੇ ਮੌਜੂਦ ਸੀ। ਕਮੇਟੀ ਦੀ ਮੀਟਿੰਗ ਉਪਰੰਤ ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਬਿੱਟੂ ਨੇ ਕਿਹਾ ਕਿ ਪ੍ਰਚਾਰ ਕਮੇਟੀ ਨੇ ਚੋਣਾਂ ਲਈ ਮੀਟਿੰਗ ਕੀਤੀ ਹੈ। ਇਸ ਤੋਂ ਇਲਾਵਾ ਹਰੇਕ ਮੁੱਦੇ ’ਤੇ ਖੁੱਲ੍ਹ ਕੇ ਹਾਂ ਪੱਖੀ ਚਰਚਾ ਹੋਈ ਹੈ। ਉਨ੍ਹਾਂ ਇਹ ਵੀ ਕਿਹਾ ਕਿ ਕਾਂਗਰਸ ਪਾਰਟੀ ਲੋਕਾਂ ਵਿੱਚ ਪੰਜਾਬ ਸਰਕਾਰ ਵੱਲੋਂ ਕੀਤੇ ਗਏ ਕੰਮਾਂ ਨੂੰ ਲੈ ਕੇ ਜਾਏਗੀ। ਉਨ੍ਹਾਂ ਕਿਹਾ ਕਿ ਮੀਟਿੰਗ ਵਿੱਚ ਲੋਕਸਭਾ ਅਤੇ ਰਾਜਸਭਾ ਦੇ ਪੰਜਾਬ ਤੋਂ ਮੈਂਬਰਾਂ ਨੇ ਆਪੋ ਆਪਣੀ ਰਾਏ ਰੱਖੀ 'ਤੇ ਸਮਾਜ ਦੀਆਂ ਸਾਰੀਆਂ ਸ਼੍ਰੇਣੀਆਂ ਤੱਕ ਪਹੁੰਚ ਕੀਤੀ ਜਾਵੇਗੀ।
ਛੇਤੀ ਹੀ ਪੰਜਾਬ ਆਉਣਗੇ ਰਾਹੁਲ ਗਾਂਧੀ