ਪੰਜਾਬ

punjab

ETV Bharat / city

ਅਸੀਂ ਖੜ੍ਹੇ ਹਾਂ ਕਿਸਾਨਾਂ ਨਾਲ ਇੱਕ ਇੰਚ ਵੀ ਪਿੱਛੇ ਨਹੀਂ ਹਟਾਂਗੇ : ਰਾਹੁਲ ਗਾਂਧੀ

ਫ਼ੋਟੋ
ਫ਼ੋਟੋ

By

Published : Oct 4, 2020, 8:20 AM IST

Updated : Oct 4, 2020, 2:17 PM IST

14:15 October 04

ਅਸੀਂ ਖੜ੍ਹੇ ਹਾਂ ਕਿਸਾਨਾਂ ਨਾਲ ਇੱਕ ਇੰਚ ਵੀ ਪਿੱਛੇ ਨਹੀਂ ਹਟਾਂਗੇ : ਰਾਹੁਲ ਗਾਂਧੀ

ਰਾਹੁਲ ਗਾਂਧੀ ਨੇ ਕਿਹਾ, 'ਅਸੀਂ ਖੜ੍ਹੇ ਹਾਂ ਕਿਸਾਨਾਂ ਨਾਲ ਇੱਕ ਇੰਚ ਵੀ ਪਿੱਛੇ ਨਹੀਂ ਹਟਾਂਗੇ।'

12:34 October 04

ਕਿਸਾਨਾਂ ਲਈ ਕੀਤੀ ਜਾ ਰਹੀ ਹੈ ਟਰੈਕਟਰ ਰੈਲੀ: ਹਰੀਸ਼ ਰਾਵਤ

ਵੀਡੀਓ

ਮੋਗਾ ਪਹੁੰਚਣ ਉੱਤੇ ਕਾਂਗਰਸ ਦੇ ਪੰਜਾਬ ਪ੍ਰਧਾਨ ਹਰੀਸ਼ ਰਾਵਤ ਨੇ ਪੱਤਰਕਾਰਾਂ ਨਾਲ ਗੱਲਬਾਤ ਕੀਤੀ। ਇਸ ਗੱਲਬਾਤ ਵਿੱਚ ਉਨ੍ਹਾਂ ਨੇ ਕਿਹਾ ਕਿ ਕਾਂਗਰਸ ਪਾਰਟੀ ਵੋਟਾਂ ਦੇ ਲਈ ਰੈਲੀ ਨਹੀਂ ਕਰ ਰਹੀ ਇਹ ਰੈਲੀ ਕਿਸਾਨਾਂ ਲਈ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਖੇਤੀ ਐਕਟ ਦਾ ਵਿਰੋਧ ਪੂਰੇ ਦੇਸ਼ ਵਿੱਚ ਹੋ ਰਿਹਾ ਹੈ। 

12:06 October 04

ਹਰੀਸ਼ ਰਾਵਤ ਨਾਲ ਨਵਜੋਤ ਸਿੱਧੂ ਪਹੁੰਚੇ ਮੋਗਾ

ਹਰੀਸ਼ ਰਾਵਤ ਨਾਲ ਨਵਜੋਤ ਸਿੱਧੂ ਪਹੁੰਚੇ ਮੋਗਾ

11:37 October 04

ਟਰੈਕਟਰ ਰੈਲੀ 'ਚ ਸ਼ਾਮਲ ਹੋਣ ਤੋਂ ਪਹਿਲਾਂ ਸਿੱਧੂ ਨੇ ਹਰੀਸ਼ ਰਾਵਤ ਨਾਲ ਕੀਤਾ ਨਾਸ਼ਤਾ

ਫ਼ੋਟੋ

ਟਰੈਕਟਰ ਰੈਲੀ ਸ਼ੁਰੂ ਕਰਨ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਹਰੀਸ਼ ਰਾਵਤ ਨਾਲ ਕੀਤਾ ਨਾਸ਼ਤਾ  

11:14 October 04

ਖੇਤੀ ਬਿੱਲਾਂ ਦੇ ਹੋ ਰਹੇ ਵਿਰੋਧ 'ਤੇ ਕੇਂਦਰੀ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਕੀਤੀ ਟਿੱਪਣੀ

ਫ਼ੋਟੋ

ਪੰਜਾਬ ਵਿੱਚ ਖੇਤੀ ਐਕਟ ਦੇ ਹੋ ਰਹੇ ਵਿਰੋਧ ਉੱਤੇ ਭਾਜਪਾ ਦੇ ਕੇਂਦਰੀ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਕੀਤੀ ਟਿੱਪਣੀ

10:56 October 04

ਮੋਗਾ 'ਚ ਰਾਹੁਲ ਗਾਂਧੀ ਦੀ ਟਰੈਕਟਰ ਰੈਲੀ ਨੂੰ ਲੈ ਕੇ ਤਿਆਰੀਆਂ

ਵੀਡੀਓ

ਮੋਗਾ 'ਚ ਰਾਹੁਲ ਗਾਂਧੀ ਦੀ ਟਰੈਕਟਰ ਰੈਲੀ ਨੂੰ ਲੈ ਕੇ ਤਿਆਰੀਆਂ 

08:25 October 04

ਪੰਜਾਬ ਦੇ ਡੀਜੀਪੀ ਨੇ ਜਾਰੀ ਕੀਤੇ ਦਿਸ਼ਾ ਨਿਰਦੇਸ਼

ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਨੇ ਸੀਨੀਅਰ ਪੁਲਿਸ ਅਧਿਕਾਰੀਆਂ ਨੂੰ ਰਾਹੁਲ ਗਾਂਧੀ ਤੇ ਕੈਪਟਨ ਅਮਰਿੰਦਰ ਸਿੰਘ ਦੀ ਸੁਰੱਖਿਆ ਨੂੰ ਲੈ ਕੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਉਨ੍ਹਾਂ ਨੇ ਐਸਐਸਪੀ ਪੱਧਰ ਦੇ ਸੀਨੀਅਰ ਅਧਿਕਾਰੀਆਂ ਨੂੰ ਰਾਹੁਲ ਗਾਂਧੀ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਸੌਂਪੀ ਹੈ। ਟਰੈਕਟਰ ਰੈਲੀ ਦੌਰਾਨ ਸੁਰੱਖਿਆ ਵਿਵਸਥਾ ਨੂੰ ਹੋਰ ਮਜ਼ਬੂਤ ਕੀਤਾ ਗਿਆ ਹੈ।  

08:11 October 04

ਅਸੀਂ ਖੜ੍ਹੇ ਹਾਂ ਕਿਸਾਨਾਂ ਨਾਲ ਇੱਕ ਇੰਚ ਵੀ ਪਿੱਛੇ ਨਹੀਂ ਹਟਾਂਗੇ : ਰਾਹੁਲ ਗਾਂਧੀ

ਚੰਡੀਗੜ੍ਹ: ਖੇਤੀ ਕਾਨੂੰਨ ਦੇ ਵਿਰੋਧ 'ਚ ਤੇ ਕਿਸਾਨਾਂ ਦੇ ਸਮਰਥਨ ਵਿੱਚ ਅੱਜ ਕਾਂਗਰਸ ਨੇਤਾ ਰਾਹੁਲ ਗਾਂਧੀ ਪੰਜਾਬ ਵਿੱਚ ਵਿਸ਼ਾਲ ਟਰੈਕਟਰ ਰੈਲੀ ਕੱਢਣਗੇ। ਇਸ ਵਿਸ਼ਾਲ ਟਰੈਕਟਰ ਰੈਲੀ ਵਿੱਚ 5 ਹਜ਼ਾਰ ਟੈਰਕਟਰ ਤੇ ਵੱਡੀ ਗਿਣਤੀ ਵਿੱਚ ਕਿਸਾਨਾਂ ਦੇ ਸ਼ਾਮਲ ਹੋਣ ਦੀ ਉਮੀਦ ਹੈ। ਦੱਸ ਦੇਈਏ ਕਿ ਰਾਹੁਲ ਗਾਂਧੀ ਟਰੈਕਟਰ ਰੈਲੀ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਹਰਿਮੰਦਰ ਸਾਹਿਬ ਮੱਥਾ ਟੇਕਣਗੇ।

ਮੋਗਾ ਤੋਂ ਸ਼ੁਰੂ ਹੋਣ ਵਾਲੀ ਇਹ ਟਰੈਕਟਰ ਰੈਲੀ ਹਰਿਆਣਾ ਦੇ ਰਸਤੇ ਦਿੱਲੀ ਵਿੱਚ ਜਾ ਕੇ ਖ਼ਤਮ ਕਰਨਗੇ। ਰੈਲੀ ਨੂੰ ਲੈ ਕੇ ਕਾਂਗਰਸ ਤੇ ਪੰਜਾਬ ਦਾ ਪੂਰਾ ਪ੍ਰਸ਼ਾਸਨ ਮੈਦਾਨ ਵਿੱਚ ਉਤਰ ਚੁੱਕਾ ਹੈ। ਇਸ ਰੈਲੀ ਦੌਰਾਨ ਪੰਜਾਬ ਸਰਕਾਰ ਵੱਲੋਂ ਸੁਰੱਖਿਆ ਦੇ ਪੂਰੇ ਪੁਖ਼ਤਾ ਇੰਤਜ਼ਾਮ ਕੀਤੇ ਗਏ ਹਨ ਤੇ ਪੂਰੇ ਸੂਬੇ ਵਿੱਚ 10 ਹਜ਼ਾਰ ਪੁਲਿਸ ਜਵਾਨ ਤੈਨਾਤ ਕੀਤੇ ਗਏ ਹਨ।

ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਸਮੇਤ ਮੁਖ ਮੰਤਰੀ ਕੈਪਟਨ ਦੇ ਸਲਾਹਕਾਰ ਸੰਦੀਪ ਸਿੰਧੂ ਨੇ ਖ਼ੁਦ ਇਸ ਟਰੈਕਟਰ ਰੈਲੀ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਉਨ੍ਹਾਂ ਦੇ ਨਾਲ ਲਗਪਗ 15 ਜ਼ਿਲ੍ਹੇ ਦੇ ਐਸਐਸਪੀ ਸਮੇਤ ਸਾਰੇ ਵੱਡੇ ਅਧਿਕਾਰੀ ਮੌਜੂਦ ਹਨ।

Last Updated : Oct 4, 2020, 2:17 PM IST

ABOUT THE AUTHOR

...view details