ਚੰਡੀਗੜ੍ਹ: ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਪ੍ਰਧਾਨ ਬਣਨ ਤੋਂ ਬਾਅਦ ਪਹਿਲੀ ਵਾਰ ਚੰਡੀਗੜ੍ਹ ਵਿਖੇ ਪਵਨ ਬੰਸਲ ਦੇ ਹੱਕ 'ਚ ਚੋਣ ਰੈਲੀ ਨੂੰ ਸੰਬੋਧਨ ਕਰਨ ਪਹੁੰਚੇ ਹਨ। ਇਸ ਦੌਰਾਨ ਪੰਜਾਬ ਸੂਬਾ ਪ੍ਰਭਾਰੀ ਆਸ਼ਾ ਕੁਮਾਰੀ, ਸ੍ਰੀ ਆਨੰਦਪੁਰ ਸਾਹਿਬ ਤੋਂ ਉਮੀਦਵਾਰ ਮਨੀਸ਼ ਤਿਵਾੜੀ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ,ਚਰਨਜੀਤ ਚੰਨੀ, ਬਲਬੀਰ ਸਿੱਧੂ, ਲਾਲ ਸਿੰਘ ਤੇ ਜਗਮੋਹਨ ਕੰਗ ਮੌਜੂਦ ਸਨ।
ਭ੍ਰਿਸ਼ਟਾਚਾਰ ਦੇ ਮਾਮਲੇ 'ਚ ਜਿੱਥੇ ਮਰਜ਼ੀ ਬਹਿਸ ਕਰ ਲੈਣ ਮੋਦੀ: ਰਾਹੁਲ ਗਾਂਧੀ
ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਕਾਂਗਰਸੀ ਉਮੀਦਵਾਰ ਪਵਨ ਬੰਸਲ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਲਈ ਚੰਡੀਗੜ੍ਹ ਪੁੱਜੇ ਹਨ। ਇਸ ਦੌਰਾਨ ਰਾਹੁਲ ਗਾਂਧੀ ਨੇ ਮੋਦੀ ਸਰਕਾਰ 'ਤੇ ਕਾਫ਼ੀ ਨਿਸ਼ਾਨੇ ਸਾਧੇ।
ਰਾਹੁਲ ਗਾਂਧੀ
ਇਹ ਪਹਿਲਾ ਮੌਕਾ ਹੈ, ਜਦੋਂ ਚੰਡੀਗੜ੍ਹ ਤੋਂ ਕਾਂਗਰਸੀ ਉਮੀਦਵਾਰ ਪਵਨ ਬੰਸਲ ਦੇ ਹੱਕ 'ਚ ਕੋਈ ਵੱਡਾ ਆਗੂ ਰੈਲੀ ਲਈ ਪਹੁੰਚਿਆ। ਇਸ ਦੇ ਨਾਲ ਹੀ ਰਾਹੁਲ ਗਾਂਧੀ ਵੀ ਪਾਰਟੀ ਪ੍ਰਧਾਨ ਬਣਨ ਤੋਂ ਬਾਅਦ ਪਹਿਲੀ ਵਾਰ ਚੰਡੀਗੜ੍ਹ ਵਿਖੇ ਚੋਣ ਰੈਲੀ ਕਰਨਗੇ।
ਰਾਹੁਲ ਗਾਂਧੀ ਵੱਲੋਂ ਕੀਤੀ ਜਾ ਰਹੀ ਇਹ ਰੈਲੀ ਇਸ ਲਈ ਵੀ ਮਹੱਤਪੂਰਣ ਹੈ ਕਿ ਬੀਜੇਪੀ ਦੇ ਕਈ ਵੱਡੇ ਚਿਹਰੇ ਚੰਡੀਗੜ੍ਹ ਵਿੱਖੇ ਭਾਜਪਾ ਉਮੀਦਵਾਰ ਕਿਰਨ ਖ਼ੇਰ ਦੇ ਹੱਕ 'ਚ ਚੋਣ ਰੈਲੀਆਂ ਕਰ ਚੁੱਕੇ ਹਨ, ਪਰ ਕਾਂਗਰਸ ਵੱਲੋਂ ਹੁਣ ਤੱਕ ਕੋਈ ਵੀ ਵੱਡਾ ਲੀਡਰ ਪਵਨ ਬੰਸਲ ਦੇ ਹੱਕ 'ਚ ਰੈਲੀ ਕਰਨ ਨਹੀਂ ਪਹੁੰਚਿਆ ਸੀ।
Last Updated : May 10, 2019, 7:45 PM IST