ਚੰਡੀਗੜ੍ਹ:ਆਮ ਆਦਮੀ ਪਾਰਟੀ (Aam Aadmi Party) ਪੰਜਾਬ ਦੇ ਕੋ-ਇੰਚਾਰਜ ਰਾਘਵ ਚੱਢਾ ਨੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਚੁਣੌਤੀ (Raghav Chadha has challenged Chief Minister Charanjit Singh Channi) ਦਿੱਤੀ ਹੈ। ਰਾਘਵ ਚੱਢਾ (Raghav Chadha) ਨੇ ਕਿਹਾ ਹੈ ਕਿ ਤੁਸੀਂ ਦਿੱਲੀ ਸਰਕਾਰ ਵਾਂਗ ਕੋਰੋਨਾ ਨਾਲ ਜਾਨ ਗਵਾਉਣ ਵਾਲੇ ਗਰੀਬ ਪਰਿਵਾਰ ਨੂੰ ਇੱਕ ਕਰੋੜ ਦੀ ਰਾਸ਼ੀ ਦਿਓ, ਉਹਨਾਂ ਨੇ ਕਿਹਾ ਕਿ ਦਿੱਲੀ ਸਰਕਾਰ ਤਾਂ ਦਲਿਤ ਪਰਿਵਾਰਾਂ ਦੇ ਬੱਚਿਆ ਨੂੰ ਵਿਦੇਸ਼ ਭੇਜਣ ਦਾ ਕੰਮ ਕਰ ਰਹੀ ਹੈ ਕਿ ਤੁਹਾਡੀ ਸਰਕਾਰ ਕਰ ਸਕਦੀ ਹੈ।
ਇਹ ਵੀ ਪੜੋ:2 ਦਸੰਬਰ ਪਠਾਨਕੋਟ ’ਚ ਕੇਜਰੀਵਾਲ ਕਰਨਗੇ 'ਤਿਰੰਗਾ ਯਾਤਰਾ'
ਰਾਘਵ ਚੱਢਾ (Raghav Chadha) ਨੇ ਕਿਹਾ ਕਿ ਦਲਿਤ ਭਾਈਚਾਰੇ ਨਾਲ ਸਬੰਧ ਰੱਖਦੇ ਬੱਚਿਆ ਨੂੰ ਯੂ.ਪੀ.ਐਸ.ਸੀ. (UPSC) ਤੋਂ ਮੁਫਤ ਆਈ.ਆਈ.ਟੀ. (IIT) ਕੋਚਿੰਗ ਮਿਲਦੀ ਹੈ। ਇਸ ਤੋਂ ਇਲਾਵਾ ਦਿੱਲੀ ਸਰਕਾਰ ਗਰੀਬ ਦਲਿਤ ਪਰਿਵਾਰਾਂ ਨੂੰ ਮੁਫਤ ਅਪਰੇਸ਼ਨ, ਮੁਫਤ ਬਿਜਲੀ ਅਤੇ ਪਾਣੀ ਦੀ ਸਕੀਮ ਚਲਾ ਰਹੀ ਹੈ।
ਉਹਨਾਂ ਨੇ ਕਿਹਾ ਕਿ ਦਿੱਲੀ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਜੈ ‘ਭੀਮ ਯੋਜਨਾ’ ਜੋ ਕਿ ਦੇਸ਼ ਭਰ ਵਿੱਚ ਚਲਾਈ ਜਾਵੇਗੀ। ਚੱਢਾ ਨੇ ਕਿਹਾ ਕਿ ਮੁੱਖ ਮੰਤਰੀ ਚੰਨੀ ਨੇ 5 - 5 ਮਰਲੇ ਦੇ ਪਲਾਟ ਦੇਣ ਦਾ ਵਾਅਦਾ ਕੀਤਾ ਸੀ, ਪਰ ਪੂਰਾ ਨਹੀਂ ਕੀਤਾ। ਉਹਨਾਂ ਨੇ ਕਿਹਾ ਕਿ ਇੱਕ ਵੀ ਵਿਅਕਤੀ ਸਾਹਮਣੇ ਲਿਆਂਦਾ ਜਾਵੇ, ਜਿਸ ਵਿਅਕਤੀ ਨੂੰ ਪਲਾਟ ਮਿਲ ਗਿਆ ਹੈ ਤੇ ਪਲਾਟ ਦੀ ਰਜਿਸ਼ਟਰੀ ਵੀ ਮਿਲ ਗਈ ਹੈ।