ਚੰਡੀਗੜ੍ਹ: ਪੰਜਾਬ ਦੀ ਕਾਂਗਰਸ ਸਰਕਾਰ ਲਗਾਤਾਰ ਸਵਾਲਾਂ ਦੇ ਘੇਰੇ ਵਿੱਚ ਰਹਿੰਦੀ ਹੈ। ਪਾਰਟੀ ਕਦੇ ਆਪਣੇ ਮੁੱਖ ਮੰਤਰੀ (CM) ਨੂੰ ਲੈ ਕੇ ਸਵਾਲਾਂ ’ਚ ਆਉਂਦੀ ਹੈ ਕਦੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ (Punjab Congress President Navjot Singh Sidhu) ਨੂੰ ਲੈ ਕੇ ਪਾਰਟੀ ’ਤੇ ਸਵਾਲ ਖੜ੍ਹੇ ਹੁੰਦੇ ਹਨ। ਹੁਣ ਇੱਕ ਕਾਂਗਰਸ ਦਾ ਵਿਧਾਇਕ ਸਵਾਲਾਂ ਦੇ ਘੇਰੇ ਵਿੱਚ ਹੈ। ਕਾਂਗਰਸ ਦਾ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ (Inderbir Singh Bularia) ਤੇ ਸ਼ਹੀਦ ਸਰਦਾਰ ਕਰਤਾਰ ਸਿੰਘ ਸਰਾਭਾ (Kartar Singh Sarabha) ਦੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ ਕਰਨ ਵਾਲੇ ਪੋਸਟਰ (Poster) ’ਤੇ ਲਗਾਈ ਆਪਣੀ ਤਸਵੀਰ ਨੂੰ ਲੈ ਕੇ ਵਿਵਾਦ ਖੜ੍ਹਾ ਹੋਇਆ ਹੈ। ਇੰਦਰਬੀਰ ਬੁਲਾਰੀਆਂ ਨੇ ਕਤਰਾਰ ਸਿੰਘ ਸਰਾਭਾ ਦੇ ਸ਼ਹਾਦਤ ਵਾਲੇ ਇਸ ਪੋਸਟਰ ਉੱਪਰ ਆਪਣੀ ਹੱਸਣ ਵਾਲੀ ਤਸਵੀਰ ਲਗਵਾਈ ਗਈ ਹੈ ਜਿਸ ਕਰਕੇ ਉਨ੍ਹਾਂ ਉੱਪਰ ਸਵਾਲ ਖੜ੍ਹੇ ਹੋ ਰਹੇ ਹਨ।
ਵਿਵਾਦਾਂ 'ਚ ਘਿਰੇ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ - Shaheed Kartar Singh Sarabha
ਕਾਂਗਰਸ ਵਿਧਾਇਕ ਇੰਦਰਬੀਰ (Inderbir Bularia) ਸਿੰਘ ਬੁਲਾਰੀਆ ਵਿਵਾਦਾਂ ’ਚ ਹਨ। ਬੁਲਾਰੀਆ ਵੱਲੋਂ ਕਰਤਾਰ ਸਿੰਘ ਸਰਾਭਾ (Kartar Singh Sarabha) ਨੂੰ ਸ਼ਹਾਦਤ ਦੀ ਸ਼ਰਧਾਂਜਲੀ ਦਿੰਦੇ ਹੋਏ ਇੱਕ ਪੋਸਟਰ ’ਤੇ ਆਪਣੇ ਹੱਸਦਿਆਂ ਦੀ ਤਸਵੀਰ ਲਗਵਾਈ ਗਈ ਹੈ ਜਿਸ ਕਰਕੇ ਉਨ੍ਹਾਂ ਉੱਪਰ ਸਵਾਲ ਖੜ੍ਹੇ ਹੋ ਰਹੇ ਹਨ।
ਵਿਵਾਦਾਂ 'ਚ ਘਿਰੇ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ
ਸਿਆਸੀ ਲੀਡਰਾਂ ਤੇ ਆਮ ਲੋਕਾਂ ਦੇ ਵਿੱਚ ਉਨ੍ਹਾਂ ਦੀ ਇਸ ਤਸਵੀਰ ਨੂੰ ਲੈ ਕੇ ਕਾਫੀ ਚਰਚਾ ਹੋ ਰਹੀ ਹੈ ਤੇ ਨਾਲ ਹੀ ਉਨ੍ਹਾਂ ਦੀ ਇਹ ਤਸਵੀਰ ਵੀ ਸੋਸ਼ਲ ਮੀਡੀਆ (Social media) ਉੱਪਰ ਵਾਇਰਲ ਹੋ ਰਹੀ ਹੈ। ਲੋਕਾਂ ਤੇ ਲੀਡਰਾਂ ਦੇ ਵੱਲੋਂ ਉਨ੍ਹਾਂ ਉੱਪਰ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ। ਕੁਝ ਸਿਆਸੀ ਲੀਡਰਾਂ ਦੇ ਵੱਲੋਂ ਸ਼ਹਾਦਤ ਵਾਲੀ ਪੋਸਟਰ ਤੇ ਲਗਾਏ ਹੱਸਣ ਵਾਲੀ ਤਸਵੀਰ ਨੂੰ ਲੈ ਕੇ ਨਿੰਦਿਆ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ:ਸਿੱਧੂ ਖਿਲਾਫ ਕ੍ਰਿਮਿਨਲ Contempt ਪੀਟੀਸ਼ਨ ਮਾਮਲੇ ਦੀ 25 ਨਵੰਬਰ ਨੂੰ ਹੋਵੇਗੀ ਸੁਣਵਾਈ
Last Updated : Nov 16, 2021, 5:18 PM IST