ਚੰਡੀਗੜ੍ਹ:ਬੇਅਦਬੀ ਮਾਮਲੇ ਨੂੰ ਲੈ ਕੇ ਜਿੱਥੇ ਮੁੱਖ ਮੰਤਰੀ (CM) ਕੈਪਟਨ ਅਮਰਿੰਦਰ ਸਿੰਘ (Capt. Amarinder Singh) ਦੇ ਹੁੰਦੇ ਵਿਰੋਧੀ ਉਹਨਾਂ ’ਤੇ ਸਵਾਲ ਖੜੇ ਕਰ ਰਹੇ ਸਨ ਉਥੇ ਹੀ ਕਾਂਗਰਸ ਵੀ ਇਸ ਮਾਮਲੇ ’ਚ ਇਨਸਾਫ਼ ਨੂੰ ਲੈ ਕੇ ਆਪਣੀ ਹੀ ਸਰਕਾਰ ’ਤੇ ਸਵਾਲ ਖੜੇ ਕਰ ਰਹੇ ਸਨ। ਉਥੇ ਹੀ ਹੁਣ ਪੰਜਾਬ ਵਿੱਚ ਮੁੱਖ ਮੰਤਰੀ (CM) ਸਮੇਤ ਨਵੇਂ ਮੰਤਰੀ ਮੰਡਲ ਦਾ ਗਠਨ ਕੀਤਾ ਗਿਆ। ਉਥੇ ਹੀ ਨਵੇਂ ਮੁੱਖ ਮੰਤਰੀ ਵੱਲੋਂ ਬੇਅਦਬੀ ਮਾਮਲੇ ਵਿੱਚ ਇਨਸਾਫ਼ ਲਈ ਨਵੇਂ ਏਜੀ/ਡੀਜੀ ਨਿਯੁਕਤੀਆਂ ਕੀਤੀਆਂ ਗਈਆਂ ਹਨ ਜਿਹਨਾਂ ਨੇ ਵਿਰੋਧੀ ਤਾਂ ਸਵਾਲ ਖੜੇ ਕਰ ਰਹੇ ਸਨ ਉਥੇ ਹੀ ਹੁਣ ਪਾਰਟੀ ਤੋਂ ਨਾਰਾਜ਼ ਚੱਲ ਰਹੀ ਕਾਂਗਰਸੀ ਆਗੂ ਨਵਜੋਤ ਸਿੱਧੂ (Navjot Sidhu) ਵੀ ਇਸ ’ਤੇ ਸਵਾਲ ਖੜੇ ਕਰ ਰਹੇ ਹਨ।
ਇਹ ਵੀ ਪੜੋ: ਸ਼ਰਮਸਾਰ! ਪਿੰਡ ਦੇ ਨੌਜਵਾਨ ਨੇ ਕੀਤੀ ਗੁਰੂਘਰ ’ਚ ਬੇਅਦਬੀ, ਦੇਖੋ ਸੀਸੀਟੀਵੀ
ਨਵਜੋਤ ਸਿੰਘ ਸਿੱਧੂ (Navjot Sidhu) ਨੇ ਟਵੀਟ ਕਰਦੇ ਹੋਏ ਲਿਖਿਆ ਹੈ ਕਿ ‘ਬੇਅਦਬੀ ਮਾਮਲਿਆਂ ਵਿੱਚ ਨਿਆਂ ਦੀ ਮੰਗ ਕਰਨ ਅਤੇ ਨਸ਼ੀਲੇ ਪਦਾਰਥਾਂ ਦੇ ਵਪਾਰ ਦੇ ਮੁੱਖ ਦੋਸ਼ੀਆਂ ਨੂੰ ਗ੍ਰਿਫਤਾਰੀ ਲਈ 2017 ਵਿੱਚ ਸਾਡੀ ਸਰਕਾਰ ਆਈ ਸੀ ਤੇ ਉਨ੍ਹਾਂ ਦੀ ਅਸਫਲਤਾ ਕਾਰਨ ਲੋਕਾਂ ਨੇ ਆਖਰੀ ਮੁੱਖ ਮੰਤਰੀ (CM) ਨੂੰ ਹਟਾ ਦਿੱਤਾ ਸੀ। ਹੁਣ ਏਜੀ/ਡੀਜੀ ਨਿਯੁਕਤੀਆਂ ਪੀੜਤਾਂ ਦੇ ਜ਼ਖਮਾਂ 'ਤੇ ਲੂਣ ਛਿੜਕਦੀਆਂ ਹਨ, ਉਨ੍ਹਾਂ ਨੂੰ ਬਦਲਿਆ ਜਾਣਾ ਚਾਹੀਦਾ ਹੈ ਨਹੀਂ ਤਾਂ ਸਾਡਾ ਕੋਈ ਚਿਹਰਾ ਨਹੀਂ ਹੋਵੇਗਾ !!