ਚੰਡੀਗੜ੍ਹ:ਆਮ ਆਦਮੀ ਪਾਰਟੀ (Aam Aadmi Party) ਵੱਲੋਂ ਪੰਜਾਬ ਦੀ ਨਵੀਂ ਵਜ਼ਾਰਤ ਨੂੰ ਲੈਕੇ ਕਈ ਸਵਾਲ ਚੁੱਕੇ ਗਏ ਹਨ। ਆਪ ਵਿਧਾਇਕ ਕੁਲਤਾਰ ਸੰਧਵਾ ਨੇ ਨਵੀਂ ਸਰਕਾਰ ‘ਤੇ ਵਰ੍ਹਦਿਆਂ ਕਿਹਾ ਕਿ ਨਵੀਂ ਵਜ਼ਾਰਤ ਦੇ ਵਿੱਚ ਸਰਕਾਰ ਵੱਲੋਂ ਅਜਿਹੇ ਚਿਹਰੇ ਲਿਆਂਦੇ ਗਏ ਹਨ ਜਿੰਨ੍ਹਾਂ ‘ਤੇ ਵੱਡੇ ਇਲਜ਼ਾਮ ਲੱਗੇ ਹੋਏ ਹਨ।
ਸੰਧਵਾ ਨੇ ਕਿਹਾ ਕਿ ਸਰਕਾਰ ਵੱਲੋਂ ਰਾਣਾ ਗੁਰਜੀਤ ਸਿੰਘ ਨੂੰ ਪੰਜਾਬ ਕੈਬਨਿਟ (Punjab Cabinet) ਦੇ ਵਿੱਚ ਸ਼ਾਮਿਲ ਕੀਤਾ ਗਿਆ। ਉਨ੍ਹਾਂ ਦੱਸਿਆ ਰਾਣਾ ਗੁਰਜੀਤ ਦਾ ਨਾਮ ਰੇਤ ਮਾਫੀਆ ਦੇ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਬੜੀ ਬੇਸ਼ਰਮੀ ਦੇ ਨਾਲ ਅਜਿਹੇ ਸ਼ਖ਼ਸ ਨੂੰ ਪੰਜਾਬ ਕੈਬਨਿਟ ਦੀ ਸਹੁੰ ਚੁਕਾਈ ਗਈ ਹੈ। ਸੰਧਵਾ ਨੇ ਕਿਹਾ ਅਜਿਹੇ ਸ਼ਖ਼ਸ ਨੂੰ ਮੰਤਰੀ ਬਣਾਉਣ ਉੱਤੇ ਜਿੱਥੇ ਆਮ ਆਦਮੀ ਪਾਰਟੀ ਨੂੰ ਤਾਂ ਇਤਰਾਜ਼ ਹੈ ਹੀ ਉੱਥੇ ਹੀ ਸੂਬੇ ਦੇ ਲੋਕਾਂ ਨੂੰ ਵੀ ਇਤਰਾਜ਼ ਹੈ।
ਉਨ੍ਹਾਂ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਕਾਂਗਰਸ ਹਾਈਕਮਾਨ ਵੱਲੋਂ ਰਾਣਾ ਗੁਰਜੀਤ (Rana Gurjeet) ਨੂੰ ਇਸ ਤੋਂ ਪਹਿਲਾਂ ਇਸ ਕਰਕੇ ਪੰਜਾਬ ਕੈਬਨਿਟ ਦੇ ਵਿੱਚੋਂ ਕੱਢਿਆ ਸੀ ਕਿਉਂ ਉਸਦੇ ਤਾਰ ਰੇਤ ਮਾਫੀਆ ਨਾਲ ਜੁੜਦੇ ਸਨ ਪਰ ਦੁਬਾਰਾ ਤੋਂ ਫਿਰ ਰਾਣਾ ਗੁਰਜੀਤ ਨੂੰ ਕੈਬਨਿਟ ਵਿੱਚ ਲਿਆਉਣਾ ਕਾਂਗਰਸ ਉੱਪਰ ਵੱਡੇ ਸਵਾਲ ਖੜ੍ਹੇ ਕਰਦਾ ਹੈ।