ਚੰਡੀਗੜ੍ਹ: ਪੰਜਾਬ ਕਾਂਗਰਸ (Punjab Congress) ਵਿਚ ਕਲੇਸ਼ ਮੁੱਕਣ ਦਾ ਨਾਂ ਨਹੀਂ ਲੈ ਰਿਹਾ ਹੈ। ਪਹਿਲਾਂ ਪੰਜਾਬ (Punjab) ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Captain Amrinder Singh) ਅਤੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ (Navjot Singh Sidhu) ਵਿਚਾਲੇ ਮਤਭੇਦ ਚੱਲਦੇ ਰਹੇ ਹਨ। ਹੁਣ ਪੰਜਾਬ ਕਾਂਗਰਸ ਦੇ ਸਾਬਕਾ ਇੰਚਾਰਜ ਹਰੀਸ਼ ਰਾਵਤ (Harish Rawat) ਅਤੇ ਸ੍ਰੀ ਅਨੰਦਪੁਰ ਸਾਹਿਬ ਤੋਂ ਕਾਂਗਰਸ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ (Manish Tewari) ਵਿਚਾਲੇ ਮੱਤਭੇਦ ਸਾਹਮਣੇ ਆ ਰਹੇ ਹਨ।
ਮਨੀਸ਼ ਤਿਵਾੜੀ ਨੇ ਹਰੀਸ਼ ਰਾਵਤ 'ਤੇ ਚੁੱਕੇ ਸਵਾਲ ਮਨੀਸ਼ ਤਿਵਾੜੀ (Manish Tewari) ਵਲੋਂ ਆਪਣੇ ਸੋਸ਼ਲ ਮੀਡੀਆ (Social Media) ਅਕਾਉਂਟ ਤੋਂ ਟਵੀਟ ਕੀਤਾ ਗਿਆ ਹੈ, ਜਿਸ ਵਿਚ ਉਨ੍ਹਾਂ ਨੇ ਪੰਜਾਬ ਕਾਂਗਰਸ (Punjab Congress) ਦੇ ਮਾਮਲਿਆਂ ਦੇ ਇੰਚਾਰਜ ਰਹਿ ਚੁੱਕੇ ਹਰੀਸ਼ ਰਾਵਤ ਨੂੰ ਵੱਡੇ ਸਵਾਲ ਕੀਤੇ ਹਨ। ਮਨੀਸ਼ ਤਿਵਾਰੀ (Manish Tewari) ਨੇ ਦੋਸ਼ ਲਗਾਇਆ ਕਿ ਪੰਜਾਬ ਸੂਬੇ ਵਿਚ ਅਰਾਜਕਤਾ ਫੈਲਾਈ ਜਾ ਰਹੀ ਹੈ।
ਮਨੀਸ਼ ਤਿਵਾਰੀ ਨੇ ਟਵੀਟ ਵਿਚ ਲਿਖਿਆ ਕਿ ਸਤਿਕਾਰਯੋਗ ਹਰੀਸ਼ ਰਾਵਤ ਜੀ ਮੈਂ ਉਨੀਂ ਦਿਨ੍ਹੀਂ ਐੱਨ.ਐੱਸ.ਯੂ.ਆਈ. ਦੀ ਅਗਵਾਈ ਕਰਦਾ ਸੀ, ਜਦੋਂ ਤੁਸੀਂ ਕਾਂਗਰਸ ਸੇਵਾਦਲ ਦੀ ਅਗਵਾਈ ਕਰਦੇ ਸੀ। ਮੇਰੇ ਮਨ ਵਿਚ ਤੁਹਾਡੇ ਲਈ ਬਹੁਤ ਆਦਰ ਹੈ। ਤੁਸੀਂ ਮੇਰਾ ਆਪਣੇ ਇਕ ਇੰਟਰਵਿਊ ਵਿਚ ਜ਼ਿਕਰ ਕੀਤਾ ਇਸ ਲਈ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਹਾਂ ਕਿ 40 ਸਾਲ ਤੋਂ ਜ਼ਿਆਦਾ ਸਮੇਂ ਤੋਂ ਮੈਂ ਕਾਂਗਰਸ ਵਿਚ ਅਜਿਹੀ ਅਰਾਜਕਤਾ ਕਦੇ ਨਹੀਂ ਦੇਖੀ।
ਮਨੀਸ਼ ਤਿਵਾੜੀ ਨੇ ਚੁੱਕੇ ਹਰੀਸ਼ ਰਾਵਤ 'ਤੇ ਸਵਾਲ ਮਨੀਸ਼ ਤਿਵਾਰੀ ਨੇ ਅੱਗੇ ਲਿਖਿਆ ਪਿਛਲੇ 5 ਮਹੀਨਿਆਂ ਵਿਚ ਇਹ ਪੰਜਾਬ ਕਾਂਗਰਸ ਬਨਾਮ ਪੰਜਾਬ ਕਾਂਗਰਸ ਦੀ ਲੜਾਈ ਹੋ ਚੁੱਕੀ ਹੈ। ਕੀ ਸਾਨੂੰ ਲੱਗਦਾ ਹੈ ਕਿ ਲੋਕ ਇਸ ਡੇਲੀ ਸੋਪ ਓਪੇਰਾ ਤੋਂ ਨਫਰਤ ਨਹੀਂ ਕਰਦੇ ਹਨ? ਉਨ੍ਹਾਂ ਕਿਹਾ ਕਿ ਇਹ ਵੱਡੀ ਤਰਾਸਦੀ ਹੈ ਕਿ ਜਿਨ੍ਹਾਂ ਲੋਕਾਂ ਨੇ ਸਭ ਤੋਂ ਜ਼ਿਆਦਾ ਉਲੰਘਣਾ ਅਤੇ ਸ਼ਿਕਾਇਤ ਕੀਤੀ। ਉਹ ਬਦਕਿਸਮਤੀ ਨਾਲ ਖੁਦ ਸਭ ਤੋਂ ਖਰਾਬ ਅਪਰਾਧੀ ਬਣੇ ਹੋਏ ਹਨ। ਇਤਿਹਾਸ ਇਹ ਦਰਜ ਕਰੇਗਾ ਕਿ ਕਮੇਟੀ ਦੀ ਨਿਯੁਕਤੀ ਜਿਸ ਨੇ ਸਿੱਧੇ ਤੌਰ 'ਤੇ ਕਥਿਤ ਅਤੇ ਅਸਲ ਸ਼ਿਕਾਇਤਾਂ ਨੂੰ ਸੁਣਿਆ। ਉਸ ਵਿਚ ਫੈਸਲੇ ਦੀ ਇਕ ਗੰਭੀਰ ਖਾਮੀ ਸੀ। ਤੁਹਾਨੂੰ ਦੱਸ ਦਈਏ ਕਿ ਹਾਲ ਹੀ ਵਿਚ ਅਖਿਲ ਭਾਰਤੀ ਕਾਂਗਰਸ ਕਮੇਟੀ (ਏ.ਆਈ.ਸੀ.ਸੀ.) ਵਲੋਂ ਹਰੀਸ਼ ਚੌਧਰੀ ਨੂੰ ਪੰਜਾਬ ਅਤੇ ਚੰਡੀਗੜ੍ਹ ਦਾ ਇੰਚਾਰਜ ਨਿਯੁਕਤ ਕੀਤਾ ਗਿਆ ਸੀ ਕਿਉਂਕਿ ਹਰੀਸ਼ ਰਾਵਤ ਵਲੋਂ ਪੰਜਾਬ ਕਾਂਗਰਸ ਮਾਮਲਿਆਂ ਦੀ ਇੰਚਾਰਜੀ ਤੋਂ ਮੁਕਤ ਹੋਣ ਦੀ ਇੱਛਾ ਜ਼ਾਹਿਰ ਕੀਤੀ ਸੀ।
ਇਹ ਵੀ ਪੜ੍ਹੋ-ਨਵਜੋਤ ਸਿੱਧੂ ਨੇ ਟਵੀਟ ਰਾਹੀਂ ਘੇਰੇ ਆਗੂ, ਕਿਹਾ ਪੰਜਾਬ ਦੇ ਅਸਲ ...