ਪੰਜਾਬ

punjab

ETV Bharat / city

New Power Tariff in Punjab: ਸੂਬੇ ’ਚ ਬਿਜਲੀ ਸਸਤੀ ਕਰਨ ਨੂੰ ਲੈ ਸਰਕਾਰ ’ਤੇ ਉੱਠੇ ਸਵਾਲ

ਸੂਬੇ ’ਚ ਬਿਜਲੀ ਸਸਤੀ (Electricity cheap) ਕਰਨ ਨੂੰ ਲੈ ਸਰਕਾਰ ’ਤੇ ਵਿਰੋਧੀਆਂ ਨੇ ਸਵਾਲ ਖੜੇ ਕਰਨੇ ਸ਼ੁਰੂ ਕਰ ਦਿੱਤੇ ਹਨ। ਵਿਰੋਧੀਆਂ ਦਾ ਕਹਿਣਾ ਹੈ ਕਿ ਸਰਕਾਰ ਅਜਿਹਾ ਕਰ ਸਿਆਸੀ ਸਟੰਟ ਖੇਡ ਰਹੀ ਹੈ ਕਿਉਂਕਿ ਚੋਣਾਂ ਨੇੜੇ ਆ ਰਹੀਆਂ ਹਨ।

ਸੂਬੇ ’ਚ ਬਿਜਲੀ ਸਸਤੀ ਕਰਨ ਨੂੰ ਲੈ ਸਰਕਾਰ ’ਤੇ ਉੱਠੇ ਸਵਾਲ
ਸੂਬੇ ’ਚ ਬਿਜਲੀ ਸਸਤੀ ਕਰਨ ਨੂੰ ਲੈ ਸਰਕਾਰ ’ਤੇ ਉੱਠੇ ਸਵਾਲ

By

Published : May 28, 2021, 8:02 PM IST

ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਬਿਜਲੀ ਵਿਭਾਗ ਵਲੋ ਆਮ ਲੋਕਾਂ ਨੂੰ ਥੋੜੀ ਰਾਹਤ ਦਿੰਦਿਆ 1 ਰੁਪਏ ਤੋਂ 50 ਪੈਸੇ ਪ੍ਰਤੀ ਯੂਨਿਟ ਸਸਤੀ ਕੀਤੀ ਗਈ ਹੈ ਜਿਸਨੂੰ ਲੈਕੇ ਵਿਰੋਧੀ ਧਿਰਾਂ ਨੇ ਸਵਾਲ ਚੁੱਕਣੇ ਸ਼ੁਰੂ ਕਰ ਦਿੱਤੇ ਹਨ। ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਤਾਰ ਸੰਧਵਾਂ ਨੇ ਕਿਹਾ ਕੀ ਮਈ ਮਹੀਨੇ ਵਿੱਚ ਪਿਛਲੇ ਸਾਲ ਸਰਕਰ ਨੇ ਬਿਜਲੀ ਦੇ ਰੇਟ ਵਧਾਏ ਸਨ। ਜਦਕਿ ਅਕਾਲੀਆਂ ਵੱਲੋਂ ਕੀਤੇ ਗਏ ਥਰਮਲ ਪਲਾਂਟ ਦੇ ਸਮਝੋਤੀਆਂ ਕਾਰਨ ਪੰਜਾਬ ’ਚ ਬਿਜਲੀ ਮਹਿੰਗੀ ਹੈ ਜਿਸਨੂੰ ਕਾਂਗਰਸ ਵੀ ਸਸਤੀ ਨਹੀਂ ਕਰ ਸਕੀ।

ਸੂਬੇ ’ਚ ਬਿਜਲੀ ਸਸਤੀ ਕਰਨ ਨੂੰ ਲੈ ਸਰਕਾਰ ’ਤੇ ਉੱਠੇ ਸਵਾਲ
ਇਹ ਵੀ ਪੜੋ: New Power Tariff in Punjab:ਪੰਜਾਬ 'ਚ 50 ਪੈਸੇ ਤੋਂ 1 ਰੁਪਏ ਬਿਜਲੀ ਹੋਈ ਸਸਤੀਇਸ ਦੌਰਾਨ ਅਕਾਲੀ ਦਲ ਦੇ ਬੁਲਾਰੇ ਚਰਨਜੀਤ ਸਿੰਘ ਬਰਾੜ ਨੇ ਕਿਹਾ ਕਿ ਕਾਂਗਰਸ ਰਾਜ ਆਉਂਦੇ ਹੀ ਕੈਪਟਨ ਨੇ 5 ਰੁਪਏ ਪ੍ਰਤੀ ਯੂਨਿਟ ਬਿਜਲੀ ਦੇਣ ਦਾ ਵਾਅਦਾ ਕੀਤਾ ਸੀ, ਜਦਕਿ ਬਿਜਲੀ ਯੂਨਿਟ ਵੱਖ-ਵੱਖ ਸਲੈਬ ਅਤੇ 20 ਤੋਂ 25 ਫੀਸਦੀ ਟੈਕਸ ਸੈਂਸ ਕਾਰਨ ਮਹਿੰਗਾ ਕੀਤਾ ਗਿਆ ਹੈ ਅਤੇ ਹੁਣ 1 ਰੁਪਿਆ ਯੂਨਿਟ ਸਸਤਾ (Electricity cheap) ਕਰਨ ਦਾ ਡਰਾਮਾ ਕੀਤਾ ਜਾ ਰਿਹਾ ਹੈ। ਬਰਾੜ ਨੇ ਇਸ ਦੌਰਾਨ ਇਹ ਵੀ ਕਿਹਾ ਕੀ ਬੇਸ਼ੱਕ ਕਿਸਾਨਾਂ ਤੋਂ ਬਿਜਲੀ ਬਿੱਲ ਲਈ ਨਹੀਂ ਲਿਆ ਜਾਂਦਾ ਪਰ ਸਬਸਿਡੀ ਮਹਿੰਗੀ ਕਰ ਦਿੱਤੀ ਗਈ ਹੈ ਅਤੇ ਜਨਤਾ ਨੂੰ ਮੂਰਖ ਬਣਾ ਸਿਰਫ ਸੁਰਖੀਆਂ ਵਟੋਰ ਰਹੇ ਹਨ। ਜਦਕਿ ਅਕਾਲੀ ਦਲ ਦੀ ਸਰਕਾਰ ਮੁੜ ਆਉਣ ’ਤੇ ਪੁਰਾਣੇ ਰੇਟਾਂ ’ਤੇ ਬਿਜਲੀ ਦਿੱਤੀ ਜਾਵੇਗੀ।

ABOUT THE AUTHOR

...view details