ਪੰਜਾਬ

punjab

ETV Bharat / city

ਹੁਣ ਤੋਂ ਨਹੀਂ ਹੋਵੇਗੀ ਪੂਸਾ-44 ਝੋਨੇ ਦੀ ਖ਼ਰੀਦ

ਇਹ ਪਾਬੰਦੀ ਭਾਰਤ ਸਰਕਾਰ ਵੱਲੋਂ ਪ੍ਰਾਪਤ ਦਿਸ਼ਾ ਨਿਰਦੇਸ਼ਾਂ ਦੇ ਆਧਾਰ 'ਤੇ ਲਈ ਗਈ ਹੈ ਕਿਉਂਕਿ ਇਹ ਫ਼ਸਲ ਪੱਕਣ ਵਿੱਚ ਜ਼ਿਆਦਾ ਸਮਾਂ ਲੈਂਦੀ ਹੈ ਅਤੇ ਇਸ ਨਾਲ ਪਾਣੀ ਦੀ ਜ਼ਿਆਦਾ ਖ਼ਪਤ ਵੀ ਹੁੰਦੀ ਹੈ।

ਪੂਸਾ
ਪੂਸਾ

By

Published : Apr 24, 2020, 9:07 PM IST

ਚੰਡੀਗੜ੍ਹ: ਖੇਤੀ ਬਾੜੀ ਸਕੱਤਰ ਕਾਹਨ ਸਿੰਘ ਪੰਨੂ ਨੇ ਦੱਸਿਆ ਕਿ ਝੋਨੇ ਦੀ ਕਿਸਮ ਪੂਸਾ 44 ਦੀ ਖ਼ਰੀਦ ਤੇ ਪੂਰਨ ਤੌਰ ਤੇ ਪਾਬੰਦੀ ਲਾ ਦਿੱਤੀ ਗਈ ਹੈ। ਇਹ ਪਾਬੰਦੀ ਭਾਰਤ ਸਰਕਾਰ ਵੱਲੋਂ ਪ੍ਰਾਪਤ ਦਿਸ਼ਾ ਨਿਰਦੇਸ਼ਾਂ ਦੇ ਆਧਾਰ ਤੇ ਲਈ ਗਈ ਹੈ ਕਿਉਂਕਿ ਇਹ ਫ਼ਸਲ ਪੱਕਣ ਵਿੱਚ ਜ਼ਿਆਦਾ ਸਮਾਂ ਲੈਂਦੀ ਹੈ ਅਤੇ ਇਸ ਨਾਲ ਪਾਣੀ ਦੀ ਜ਼ਿਆਦਾ ਖ਼ਪਤ ਵੀ ਹੁੰਦੀ ਹੈ।

ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵੱਲੋ ਝੋਨੇ ਦੀਆਂ ਪ੍ਰਮਾਣਿਤ ਘੱਟ ਸਮਾਂ ਅਤੇ ਵੱਧ ਝਾੜ ਲੈਣ ਵਾਲੀਆਂ ਕਿਸਮਾਂ ਹੀ ਬੀਜੀਆਂ ਜਾਣ ਤਾਂ ਜੋ ਕਿਸਾਨਾਂ ਨੂੰ ਆਪਣੀ ਫ਼ਸਲ ਵੇਚਣ ਵਿੱਚ ਕਿਸੇ ਤਰ੍ਹਾਂ ਦੀ ਕੋਈ ਵੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ।

ਸਕੱਤਰ ਖੇਤੀਬਾੜੀ, ਪੰਜਾਬ ਵੱਲੋਂ ਕਿਸਾਨਾਂ ਨੂੰ ਅਪੀਲ ਕੀਤੀ ਗਈ ਕਿ ਕੁਦਰਤੀ ਸੋਮਿਆਂ ਨੂੰ ਬਚਾਉਣ ਲਈ ਫਸਲੀ ਵਿਭਿੰਨਤਾ ਨੂੰ ਅਪਣਾਇਆ ਜਾਵੇ ਅਤੇ ਵੱਧ ਤੋਂ ਵੱਧ ਰਕਬਾ ਨਰਮਾ/ ਕਪਾਹ ਅਤੇ ਮੱਕੀ ਦੀ ਕਾਸ਼ਤ ਹੇਠ ਲਿਆਂਦਾ ਜਾਵੇ। ਉਨ੍ਹਾਂ ਨੇ ਕਿਹਾ ਕਿ ਝੋਨੇ ਦੀ ਬਿਜਾਈ ਲਈ ਮਸ਼ੀਨਾਂ ਦੀ ਵਰਤੋਂ ਕੀਤੀ ਜਾਵੇ ਤਾਂ ਜੋ ਜ਼ਮੀਨ ਹੇਠਲੇ ਪਾਣੀ ਦਾ ਪੱਧਰ ਹੋਰ ਹੇਠਾਂ ਡਿੱਗਣ ਤੋਂ ਬਚਾਇਆ ਜਾ ਸਕੇ ਅਤੇ ਬਿਜਾਈ ਦੌਰਾਨ ਆਉਣ ਵਾਲੀ ਲੇਬਰ ਦੀ ਸਮੱਸਿਆ ਨਾਲ ਨਜਿੱਠਿਆ ਜਾ ਸਕੇ।

ਉਨ੍ਹਾਂ ਨੇ ਕਿਸਾਨਾਂ ਨੂੰ ਦੱਸਿਆ ਕਿ ਝੋਨੇ ਦੀ ਸਿੱਧੀ ਬਿਜਾਈ ਵਾਲੀ ਮਸ਼ੀਨ, ਪੈਡੀ ਟਰਾਂਸਪਲਾਂਟਰ, ਮੇਜ਼ ਡਰਾਇਰ, ਮੇਜ਼ ਸ਼ੈਲਰ, ਫੌਰੇਜ ਹਾਰਵੇਸਟਰ ਆਦਿ ਮਸ਼ੀਨਾਂ ਉੱਪਰ ਸਬਸਿਡੀ ਲੈਣ ਲਈ ਜ਼ਿਲ੍ਹੇ ਦੇ ਖੋਤੀਬਾੜੀ ਅਧਿਕਾਰੀਆਂ ਨੂੰ ਸਾਦੇ ਕਾਗਜ਼ ਉੱਪਰ ਆਪਣੀਆਂ ਅਰਜੀਆਂ ਮੋਬਾਇਲ ਫੋਨ ਰਾਹੀਂ ਵ੍ਹਟਸਐਪ ਉਪਰ ਭੇਜੀਆਂ ਜਾ ਸਕਦੀਆਂ ਹਨ।

ABOUT THE AUTHOR

...view details