ਪੰਜਾਬ

punjab

ETV Bharat / city

ਪ੍ਰਸ਼ਾਂਤ ਕਿਸ਼ੋਰ ਦੇ ਅਸਤੀਫ਼ੇ ਨਾਲ ਬਦਲਣਗੇ ਪੰਜਾਬ ਦੇ ਸਮੀਕਰਨ: ਢੀਂਡਸਾ - ਪ੍ਰਸ਼ਾਂਤ ਕਿਸ਼ੋਰ ਦੇ ਅਸਤੀਫ਼ੇ

ਪ੍ਰਸ਼ਾਂਤ ਕਿਸ਼ੋਰ ਵੱਲੋਂ ਕੰਮ ਛੱਡਣ ਦੇ ਐਲਾਨ ਤੋਂ ਬਾਅਦ ਪੰਜਾਬ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਿਰਦਰਦੀ ਵਧ ਚੁੱਕੀ ਹੈ। ਸਿਆਸੀ ਮਾਹਿਰ ਜਿੱਥੇ ਕਹਿ ਰਹੇ ਹਨ ਕਿ ਪ੍ਰਸ਼ਾਂਤ ਕਿਸ਼ੋਰ ਤੋਂ ਬਿਨਾਂ 2022 ਦੀ ਵਿਧਾਨ ਸਭਾ ਚੋਣ ਜਿੱਤਣੀ ਕਾਂਗਰਸ ਲਈ ਔਖੀ ਹੋ ਚੁੱਕੀ ਹੈ।

ਪਰਮਿੰਦਰ ਢੀਂਡਸਾ ਤੇ ਪ੍ਰਸ਼ਾਂਤ ਕਿਸ਼ੋਰ
ਪਰਮਿੰਦਰ ਢੀਂਡਸਾ ਤੇ ਪ੍ਰਸ਼ਾਂਤ ਕਿਸ਼ੋਰ

By

Published : May 3, 2021, 10:26 PM IST

ਚੰਡੀਗੜ੍ਹ: ਪ੍ਰਸ਼ਾਂਤ ਕਿਸ਼ੋਰ ਵੱਲੋਂ ਕੰਮ ਛੱਡਣ ਦੇ ਐਲਾਨ ਤੋਂ ਬਾਅਦ ਪੰਜਾਬ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਿਰਦਰਦੀ ਵਧ ਚੁੱਕੀ ਹੈ। ਸਿਆਸੀ ਮਾਹਿਰ ਜਿੱਥੇ ਕਹਿ ਰਹੇ ਹਨ ਕਿ ਪ੍ਰਸ਼ਾਂਤ ਕਿਸ਼ੋਰ ਤੋਂ ਬਿਨਾਂ 2022 ਦੀਆਂ ਵਿਧਾਨ ਸਭਾ ਚੋਣ ਜਿੱਤਣੀ ਕਾਂਗਰਸ ਲਈ ਔਖੀ ਹੋ ਚੁੱਕੀ ਹੈ।

ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ

ਇਸ ਮੌਕੇ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਪ੍ਰਸ਼ਾਂਤ ਕਿਸ਼ੋਰ ਮੁੱਖ ਮੰਤਰੀ ਦੇ ਪ੍ਰਿੰਸੀਪਲ ਅਡਵਾਈਜ਼ਰ ਰਹਿੰਦੇ ਹਨ ਜਾਂ ਨਹੀਂ ਇਸਦਾ ਜਵਾਬ ਤਾਂ ਖੁਦ ਪੀਕੇ ਜਾਂ ਮੁੱਖ ਮੰਤਰੀ ਦੱਸ ਸਕਦੇ ਹਨ। ਲੇਕਿਨ ਇੱਕ ਗੱਲ ਸਾਫ਼ ਹੈ ਕਿ ਉਹ ਅਗਲੀਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਨਾਲ ਨਹੀਂ ਹੋਣਗੇ।

ਕਿਉਂਕਿ ਦੋ ਹਜਾਰ ਸਤਾਰਾਂ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਜੋ ਵਾਅਦੇ ਕਾਂਗਰਸ ਸਰਕਾਰ ਤੋਂ ਪੀਕੇ ਨੇ ਕਰਵਾਏ ਉਹ ਪੂਰੇ ਨਾ ਹੋਣ ਤੇ ਲੋਕਾਂ ਵਿੱਚ ਕਿਤੇ ਨਾ ਕਿਤੇ ਸਰਕਾਰ ਸਣੇ ਪ੍ਰਸ਼ਾਂਤ ਕਿਸ਼ੋਰ ਖ਼ਿਲਾਫ਼ ਵੀ ਗੁੱਸਾ ਹੈ।

ਉਨ੍ਹਾਂ ਕਿਹਾ ਕਿ ਪ੍ਰਸ਼ਾਂਤ ਕਿਸ਼ੋਰ ਨੇ ਸਹੀ ਫੈਸਲਾ ਕੀਤਾ ਹੈ ਕਿਉਂਕਿ ਪੰਜਾਬ ਦੇ ਲੋਕਾਂ ਨੇ ਕੈਪਟਨ ਸਰਕਾਰ ਨੂੰ ਦੁਬਾਰਾ ਵੋਟਾਂ ਨਹੀਂ ਪਾਉਣੀਆਂ ਸਨ।

ਪਰਮਿੰਦਰ ਸਿੰਘ ਢੀਂਡਸਾ ਨੇ ਇੱਥੋਂ ਤੱਕ ਕਿਹਾ ਕਿ ਚੌਥੇ ਬਣਨ ਜਾ ਰਹੇ ਨਵੇਂ ਧੜੇ ਨੂੰ ਪ੍ਰਸ਼ਾਂਤ ਕਿਸ਼ੋਰ ਦੇ ਜਾਣ ਨਾਲ ਕੋਈ ਫ਼ਾਇਦਾ ਪਹੁੰਚੇ ਜਾ ਨਾ ਪਹੁੰਚੇ। ਉਨ੍ਹਾਂ ਕਿਹਾ ਕਿ ਜੇਕਰ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਪ੍ਰਸ਼ਾਂਤ ਕਿਸ਼ੋਰ ਆਉਂਦੇ ਹਨ ਤਾਂ ਲੋਕਾਂ ਦੇ ਮਨਾਂ ਵਿਚ ਝੂਠੇ ਵਾਅਦਿਆਂ ਦਾ ਜ਼ਿਕਰ ਜ਼ਰੂਰ ਆਏਗਾ। ਉਨ੍ਹਾਂ ਕਿਹਾ ਹਾਲਾਂਕਿ ਹੋਰਨਾਂ ਸੂਬਿਆਂ ਵਿੱਚ ਪ੍ਰਸ਼ਾਂਤ ਕਿਸ਼ੋਰ ਦੀ ਸਟੈਟਰਜੀ ਨੇ ਕੰਮ ਕੀਤਾ ਹੈ ਅਤੇ ਦੋ ਹਜਾਰ ਸਤਾਰਾਂ ਦੀ ਵਿਧਾਨ ਸਭਾ ’ਚ ਵੀ ਕੰਮ ਕੀਤਾ ਸੀ, ਇਸ ਵਿੱਚ ਕੋਈ ਦੋ ਰਾਏ ਨਹੀਂ ਹੈ।

ਇਹ ਵੀ ਪੜ੍ਹੋ: ਚੰਡੀਗੜ੍ਹ 'ਚ ਹੁਣ ਸਿਰਫ਼ ਕੋਰੋਨਾ ਨੈਗੇਟਿਵ ਰਿਪੋਰਟ ਨਾਲ ਐਂਟਰੀ

ABOUT THE AUTHOR

...view details