ਚੰਡੀਗੜ੍ਹ: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੂੰ ਗੈਂਗਸਟਰਾਂ ਵੱਲੋਂ ਧਮਕੀ ਮਿਲੀ ਹੈ। ਜਿਸ ਉੱਤੇ ਬਲਕੌਰ ਸਿੰਘ ਵੱਲੋਂ ਗੈਂਗਸਟਰਾਂ ਦੀ ਧਮਕੀ ਉੱਤੇ ਵੱਡਾ ਬਿਆਨ ਦਿੱਤਾ ਹੈ। ਮੂਸੇਵਾਲਾ ਦੇ ਪਿਤਾ ਨੇ ਕਿਹਾ ਕਿ ਉਹ ਧਮਕੀ ਤੋਂ ਡਰਨ ਵਾਲੇ ਨਹੀਂ ਹਨ।
ਮੂਸੇਵਾਲਾ ਪਿਤਾ ਦਾ ਜਵਾਬ: ਮੂਸੇਵਾਲਾ ਦੇ ਪਿਤਾ ਦਾ ਕਹਿਣਾ ਹੈ ਕਿ ਉਹ ਗੈਂਗਸਟਰਾਂ ਦੀ ਕਿਸੇ ਵੀ ਧਮਕੀ ਤੋਂ ਡਰਨ ਵਾਲ਼ੇ ਨਹੀਂ ਹਨ ਅਤੇ ਆਪਣੇ ਪੁੱਤਰ ਨੂੰ ਇਨਸਾਫ਼ ਦਿਵਾਉਣ ਲਈ ਆਖ਼ਰੀ ਦਮ ਤੱਕ ਸੰਘਰਸ਼ ਕਰਦੇ ਰਹਿਣਗੇ
ਮਾਮਲੇ ਦੀ ਕੀਤੀ ਜਾ ਰਹੀ ਜਾਂਚ:ਪੁਲਿਸ ਸੂਤਰਾਂ ਮੁਤਾਬਿਕ ਗੈਂਗਸਟਰਾਂ ਵੱਲੋਂ ਧਮਕੀ ਭਰੀ ਮੇਲ ਸਿੱਧੂ ਮੂਸੇਵਾਲਾ ਦੀ ਮੇਲ ਉੱਤੇ ਭੇਜੀ ਗਈ ਹੈ ਅਤੇ ਸ਼ੂਟਰ ਏਜੇ ਲਾਰੈਂਸ ਨਾਮ ਦੀ ਵਰਤੋਂ ਕਰਕੇ ਮੇਲ ਕੀਤੀ ਗਈ ਹੈ। ਪੂਰੇ ਮਾਮਲੇ ਦੀ ਘੋਖ ਲਈ ਪੰਜਾਬ ਪੰਜਾਬ ਪੁਲਿਸ ਦੇ ਸਾਈਬਰ ਸੈੱਲ ਅਤੇ ਆਈਟੀ ਵਿੰਗ ਨੇ ਕੰਮ ਸ਼ੁਰੂ ਕਰ ਦਿੱਤਾ ਹੈ।
ਗੈਂਗਸਟਰਾਂ ਨੇ ਮੇਲ ਰਾਹੀ ਦਿੱਤੀ ਸੀ ਧਮਕੀ: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੂੰ ਗੈਂਗਸਟਰਾਂ ਵੱਲੋਂ ਧਮਕੀਆਂ ਦਿੱਤੇ ਜਾਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਦਰਅਸਲ ਇੱਕ ਵਾਰ ਫਿਰ ਸਿੱਧੂ ਦੇ ਪਿਤਾ ਨੂੰ ਲਾਰੈਂਸ ਬਿਸ਼ਨੋਈ ਗਰੁੱਪ ਵੱਲੋਂ ਧਮਕੀ ਦਿੱਤੀ ਗਈ ਹੈ। ਇਸ ਵਾਰ ਗੈਂਗਸਟਰਾਂ ਨੇ ਧਮਕੀ ਫੇਸਬੁੱਕ ਪੋਸਟ ਰਾਹੀਂ ਨਹੀਂ ਸਗੋਂ ਮੇਲ ਰਾਹੀਂ ਦਿੱਤੀ ਹੈ।
ਲਾਰੈਂਸ ਬਿਸ਼ਨੋਈ ਗਰੁੱਪ ਵੱਲੋਂ ਧਮਕੀ:ਗੈਂਗਸਟਰਾਂ ਨੇ ਮੇਲ ਵਿੱਚ ਲਿਖਿਆ ਕਿ 'ਜੇਕਰ ਬੁੱਢਾ ਨਾ ਸੁਧਰਿਆ ਤਾਂ ਤੇਰੀ ਹਾਲਤ ਤੇਰੇ ਪੁੱਤਰ ਨਾਲੋਂ ਵੀ ਮਾੜੀ ਹੋਵੇਗੀ'। ਮੇਲ ਵਿੱਚ ਅੱਗੇ ਲਿਖਿਆ ਕਿ 'ਤੁਹਾਡੇ ਕਾਰਨ ਹੀ ਮਨੂੰ ਅਤੇ ਜਗਰੂਪ ਰੂਪਾ ਦਾ ਐਨਕਾਊਂਟਰ ਹੋਇਆ ਹੈ, ਤੁਹਾਡੀ ਵਾਰ-ਵਾਰ ਸ਼ਿਕਾਇਤ ਕਰਨ ਕਾਰਨ ਇਹ ਸਭ ਹੋਇਆ ਹੈ।
29 ਮਈ ਨੂੰ ਮੂਸੇਵਾਲਾ ਦਾ ਕਤਲ:ਜ਼ਿਕਰਯੋਗ ਹੈ ਕਿ 29 ਮਈ ਨੂੰ ਮਾਨਸਾ ਜ਼ਿਲ੍ਹੇ ਦੇ ਪਿੰਡ ਜਵਾਹਰਕੇ ਦੇ ਵਿਚ ਸਿੱਧੂ ਮੂਸੇ ਵਾਲਾ ਜਦੋਂ ਆਪਣੀ ਥਾਰ ਗੱਡੀ ਦੇ ਵਿੱਚ ਦੋ ਦੋਸਤਾਂ ਦੇ ਨਾਲ ਜਾ ਰਿਹਾ ਸੀ ਤਾਂ ਉਸਦਾ ਪਿੱਛਾ ਕਰਦੀ ਆ ਰਹੀ ਬਲੈਰੋ ਅਤੇ ਕੋਰੋਲਾ ਗੱਡੀ ਨੇ ਘੇਰ ਕੇ 5:15 ਵਜੇ ਸਿੱਧੂ ਮੂਸੇ ਵਾਲਾ ਨੂੰ ਗੋਲੀਆਂ ਮਾਰ ਦਿੱਤੀਆਂ। ਜਿਸ ਤੋਂ ਬਾਅਦ ਸਿੱਧੂ ਮੂਸੇਵਾਲਾ ਦੀ ਮੌਤ ਹੋ ਗਈ ਸੀ।
ਇਹ ਵੀ ਪੜੋ:SGPC ਕੋਲ ਪਹੁੰਚਿਆ ਸਿੱਖ ਵਿਅਕਤੀ, ਕਿਹਾ ਪਾਦਰੀ ਦੇ ਕਬਜ਼ੇ ਵਿੱਚੋਂ ਛੁਡਵਾਇਆ ਜਾਵੇ ਮੇਰਾ ਪਰਿਵਾਰ