ਚੰਡੀਗੜ੍ਹ: ਪੰਜਾਬ ਵਿੱਚ ਹਰ ਇੱਕ ਲੜਕੀ ਲੜਕੇ ਨੂੰ ਇੱਕ ਨਾ ਇੱਕ ਦਿਨ ਵਿਆਹ ਦੇ ਬੰਧਨ ਵਿੱਚ ਪੈਣਾ ਪੈਦਾ ਹੈ, ਚਾਹੇ ਉਹ ਕੋਈ ਸੁਪਰਸਟਾਰ ਹੋਵੇ ਜਾਂ ਆਮ ਇਨਸਾਨ ਵਿਆਹ ਹਰ ਇੱਕ ਦੀ ਜ਼ਿੰਦਗੀ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ।
ਅਜਿਹੀ ਇੱਕ ਤਸਵੀਰਾਂ ਸ਼ੋਸਲ ਮੀਡਿਆ 'ਤੇ ਪੰਜਾਬ ਗਾਇਕ ਜੋਰਡਨ ਸੰਧੂ ਦੀਆਂ ਆ ਰਹੀਆਂ ਹਨ, ਜਿਸ ਵਿੱਚ ਜੋਰਡਨ ਸੰਧੂ ਵਿਆਹ ਦੇ ਪਵਿੱਤਰ ਰਿਸ਼ਤੇ ਵਿੱਚ ਬੱਝ ਗਏ ਹਨ। ਜਿਨ੍ਹਾਂ ਨੂੰ ਜੋਰਡਨ ਸੰਧੂ ਦੇ ਫੈਨਸ ਵੱਲੋਂ ਬਹੁਤ ਜ਼ਿਆਦਾ ਭਰਵਾ ਹੁੰਗਾਰਾ ਮਿਲ ਰਿਹਾ ਹੈ।
ਪੰਜਾਬੀ ਗਾਇਕ ਜੋਰਡਨ ਸੰਧੂ ਨੇ NRI ਕੁੜੀ ਨਾਲ ਕਰਵਾਇਆ ਵਿਆਹ ਦੱਸ ਦਈਏ ਕਿ ਇਹ ਤਸਵੀਰਾਂ ਜੋਰਡਨ ਸੰਧੂ ਨੇ ਆਪਣੇ ਸ਼ੋਸਲ ਅਕਾਉਂਂਟਸ ਤੋਂ ਸ਼ੇਅਰ ਕੀਤੀਆਂ ਹਨ ਤੇ ਜਿਸ ਵਿੱਚ ਜੋਰਡਨ ਸੰਧੂ ਵਿਆਹ ਤੋਂ ਬਾਅਦ ਆਪਣੀ ਪਤਨੀ ਨਾਲ ਸਾਂਝੀਆਂ ਕੀਤੀਆਂ ਹਨ, ਤੇ ਗੂਰ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਲਾਵਾ ਲੈ ਰਹੇ ਹਨ। ਇਸ ਤਸਵੀਰਾਂ 'ਤੇ ਬਹੁਤ ਸਾਰੇ ਜੋਰਡਨ ਸੰਧੂ ਦੇ ਫੈਨਸ ਤੇ ਕਲਾਕਾਰਾਂ ਨੇ ਵਿਆਹ ਦੀਆਂ ਵਧਾਈਆਂ ਦਿੱਤੀਆਂ ਹਨ। ਜਿਸ ਤੋਂ ਬਾਅਦ ਜੋਰਡਨ ਸੰਧੂ ਵੱਲੋਂ ਵੀ ਆਪਣੇ ਫੈਨਸ ਦਾ ਧੰਨਵਾਦ ਕੀਤਾ ਗਿਆ ਹੈ।
ਇਹ ਵੀ ਪੜੋ:- ਬਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਬਣੀ ਮਾਂ, ਸਰੋਗੇਸੀ ਰਾਹੀਂ ਜੰਮਿਆ ਬੱਚਾ, ਜਾਣੋ ਕੀ ਹੈ ਸਰੋਗੇਸੀ ?