ਚੰਡੀਗੜ੍ਹ: ਦੇਸ਼ ਭਰ ਵਿੱਚ ਤੇਲ ਦੀਆਂ ਵਧੀਆਂ ਕੀਮਤਾਂ ਨੂੰ ਲੈ ਕੇ ਪੰਜਾਬ ਯੂਥ ਕਾਂਗਰਸ ਵੱਲੋਂ ਚੰਡੀਗੜ੍ਹ ਸੈਕਟਰ 15 ਸਥਿਤ ਕਾਂਗਰਸ ਭਵਨ ਵਿਖੇ ਮੋਦੀ ਸਰਕਾਰ ਖ਼ਿਲਾਫ਼ ਧਰਨਾ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਟਰੈਕਟਰਾਂ ਨੂੰ ਸੰਗਲਾਂ ਨਾਲ ਖਿੱਚ ਕੇ ਕੇਂਦਰ ਖ਼ਿਲਾਫ਼ ਪ੍ਰਦਰਸ਼ਨ ਕੀਤਾ।
ਕੇਂਦਰ ਦੀ ਮੁਖ਼ਾਲਫ਼ਤ ਕਰਦੇ ਕਾਂਗਰਸੀਏ ਭੁੱਲੇ ਮਾਦਰੀ ਜ਼ੁਬਾਨ
ਪੰਜਾਬ ਯੂਥ ਕਾਂਗਰਸ ਵੱਲੋਂ ਤੇਲ ਦੀਆਂ ਵਧ ਰਹੀ ਕੀਮਤਾਂ ਨੂੰ ਲੈ ਕੇ ਪ੍ਰਦਰਸ਼ਨ ਵਿੱਚ ਇਹ ਵੇਖਿਆ ਕਿ ਕੁਝ ਪੜ੍ਹੇ ਲਿਖੇ ਨੌਜਵਾਨਾਂ ਨੇ ਹੱਥ ਵਿੱਚ ਤਖ਼ਤੀਆਂ ਫੜ੍ਹੀਆਂ ਹੋਈਆਂ ਸਨ ਜਿਸ 'ਤੇ ਪੰਜਾਬੀ ਦੇ ਅਲਫ਼ਾਜ਼ ਹੀ ਗ਼ਲਤ ਲਿਖੇ ਹੋਏ ਸਨ।
ਇਸ ਪ੍ਰਦਰਸ਼ਨ ਵਿੱਚ ਇਹ ਵੀ ਵੇਖਿਆ ਕਿ ਕੁਝ ਪੜ੍ਹੇ ਲਿਖੇ ਨੌਜਵਾਨਾਂ ਨੇ ਹੱਥ ਵਿੱਚ ਤਖ਼ਤੀਆਂ ਫੜ੍ਹੀਆਂ ਹੋਈਆਂ ਸਨ ਜਿਸ ਤੇ ਮਾਦਰੀ ਜ਼ੁਬਾਨ ਪੰਜਾਬੀ ਦੇ ਅਲਫ਼ਾਜ਼ ਹੀ ਗ਼ਲਤ ਲਿਖੇ ਹੋਏ ਸਨ। ਜਦੋਂ ਇਸ ਮੁਤੱਲਕ ਉਨ੍ਹਾਂ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਹੁਣ ਮੁੱਦਾ ਤੇਲ ਦੇ ਰੇਟਾਂ ਦਾ ਹੈ ਇਸ ਬਾਰੇ ਸਵਾਲ ਪੁੱਛੇ ਜਾਣ।
ਇਸ ਮੌਕੇ ਪੰਜਾਬ ਕਾਂਗਰਸ ਦੇ ਯੂਥ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਇਸ ਵੇਲੇ ਕੇਂਦਰ ਸਰਕਾਰ ਤੇਲ ਦੇ ਰੇਟਾਂ ਵਿੱਚ ਬੇਤਹਾਸ਼ਾ ਇਜ਼ਾਫਾ ਕਰ ਰਹੀ ਹੈ। ਇਸ ਦੇ ਵਿਰੋਧ ਵਜੋਂ ਹੀ ਉਹ ਇਹ ਪ੍ਰਦਰਸ਼ਨ ਕਰ ਰਹੇ ਹਨ। ਇਸ ਦੌਰਾਨ ਪੰਜਾਬੀ ਮਾਂ ਬੋਲੀ ਨੂੰ ਗ਼ਲਤ ਲਿਖਣ ਬਾਬਤ ਪ੍ਰਧਾਨ ਨੇ ਵੀ ਕੋਈ ਢੁਕਵਾਂ ਜਵਾਬ ਨਹੀਂ ਦਿੱਤਾ ਉਨ੍ਹਾਂ ਵੀ ਇਹ ਕਹਿ ਕੇ ਸਾਰ ਦਿੱਤਾ ਕਿ ਪ੍ਰਦਰਸ਼ਨ 'ਤੇ ਧਿਆਨ ਦਿਓ ਬੋਲੀ 'ਤੇ ਨਹੀਂ।