ਚੰਡੀਗੜ੍ਹ: ਪੰਜਾਬ ਯੂਥ ਕਾਂਗਰਸ ਨੇ ਨਗਰ ਨਿਗਮ ਤੇ ਮਿਊਸੀਪਲ ਕਮੇਟੀਆਂ ਦੀਆਂ ਚੋਣਾਂ ਲਈ ਆਪਣੀਆਂ ਤਿਆਰੀਆਂ ਤੇਜ ਕਰ ਦਿੱਤੀਆਂ ਹਨ। ਇਨ੍ਹਾਂ ਤਿਆਰੀਆਂ ਵਜੋਂ ਪੰਜਾਬ ਯੂਥ ਕਾਂਗਰਸ ਨੇ ਚੋਣਾਂ ਸਬੰਧੀ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ। ਮਾਲਵਾ ਜ਼ੋਨ ਲਈ ਮੋਹਿਤ ਮੋਹਿੰਦਰਾ ਨੂੰ ਚੇਅਰਮੈਨ ਦੀ ਜਿੰਮੇਵਾਰੀ ਦਿੱਤੀ ਗਈ ਹੈ ਤੇ ਪੁਸ਼ਪਿੰਦਰ ਗੁਰੂ ਅਤੇ ਦੀਪ ਟਿਵਾਣਾ ਨੂੰ ਵਾਈਸ ਚੇਅਰਮੈਨ ਦੀ ਜਿੰਮੇਵਾਰੀ ਦਿੱਤੀ ਗਈ ਹੈ।
ਪੰਜਾਬ ਯੂਥ ਕਾਂਗਰਸ ਨੇ ਨਿਗਮ ਚੋਣਾਂ ਲਈ ਕਮੇਟੀਆਂ ਦਾ ਕੀਤਾ ਗਠਨ - ਮਾਲਵਾ ਜ਼ੋਨ ਲਈ ਮੋਹਿਤ ਮੋਹਿੰਦਰਾ
ਪੰਜਾਬ ਯੂਥ ਕਾਂਗਰਸ ਨੇ ਨਗਰ ਨਿਗਮ ਚੋਣਾਂ ਲਈ ਆਪਣੀਆਂ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ। ਇਨ੍ਹਾਂ ਤਿਆਰੀਆਂ ਵਜੋਂ ਪੰਜਾਬ ਯੂਥ ਕਾਂਗਰਸ ਨੇ ਚੋਣਾਂ ਸਬੰਧੀ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ।
ਪੰਜਾਬ ਯੂਥ ਕਾਂਗਰਸ ਨੇ ਨਿਗਮ ਚੋਣਾਂ ਲਈ ਕਮੇਟੀਆਂ ਦਾ ਕੀਤਾ ਗਠਨ
ਮਾਝਾ ਜ਼ੋਨ ਲਈ ਦਿਲਰਾਜ ਸਰਕਾਰੀਆ ਨੂੰ ਚੇਅਰਮੈਨ ਦੀ ਜਿੰਮੇਵਾਰੀ ਦਿੱਤੀ ਗਈ ਤੇ ਹਰਪ੍ਰੀਤ ਸਿੰਘ ਨੂੰ ਵਾਈਸ ਚੇਅਰਮੈਨ ਦੀ ਜਿੰਮੇਵਾਰੀ ਦਿੱਤੀ ਗਈ ਹੈ। ਬਲਪ੍ਰੀਤ ਰੋਜ਼ਰ, ਪਰਮਿੰਦਰ ਡਿਮਪਲ, ਦਵਿੰਦਰਪਾਲ ਜੰਗ ਅਤੇ ਹਰਪਾਲ ਟਿੱਬੀ ਨੂੰ ਕੋਆਰਡੀਨੇਟਰ ਨਿਯੁਕਤ ਕੀਤਾ ਗਿਆ ਹੈ।
ਇਸੇ ਤਰ੍ਹਾਂ ਦੋਆਬਾ ਜ਼ੋਨ ਲਈ ਦਿਲਜੀਤ ਗਿਲਜੀਆਂ ਨੂੰ ਚੇਅਰਮੈਨ ਦੀ ਜਿੰਮੇਵਾਰੀ ਦਿੱਤੀ ਗਈ ਤੇ ਹਰਜਿੰਦਰ ਕੌਰ ਨੂੰ ਵਾਈਸ ਚੇਅਰਮੈਨ ਦੀ ਜਿੰਮੇਵਾਰੀ ਦਿੱਤੀ ਗਈ ਹੈ। ਨਵਿੰਦਰ ਨਵੀ, ਅੰਗਦ ਦੱਤਾ, ਹਨੀ ਜੋਸ਼ੀ ਅਤੇ ਸੌਰਵ ਖੁੱਲਰ ਨੂੰ ਕੋਆਰਡੀਨੇਟਰ ਨਿਯੁਕਤ ਕੀਤਾ ਗਿਆ ਹੈ।