ਚੰਡੀਗੜ੍ਹ: ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਨਿਰਭਯਾ ਜਬਰ ਜਨਾਹ ਮਾਮਲੇ 'ਤੇ ਆਏ ਅਦਾਲਤ ਦੇ ਫ਼ੈਸਲੇ ਦਾ ਸਵਾਗਤ ਕੀਤਾ ਹੈ। ਮਨੀਸ਼ਾ ਗੁਲਾਟੀ ਨੇ ਕਿਹਾ ਕਿ ਭਾਵੇਂ ਨਿਰਭਯਾ ਨੂੰ ਇਨਸਾਫ਼ ਮਿਲਣ 'ਚ ਦੇਰੀ ਹੋਈ ਹੈ ਪਰ ਉਹ ਖੁਸ਼ ਹਨ ਕਿ ਦੋਸ਼ੀਆਂ ਨੂੰ ਉਨ੍ਹਾਂ ਦੇ ਜ਼ੁਲਮ ਦੀ ਸਖ਼ਤ ਸਜ਼ਾ ਸੁਣਾਈ ਗਈ ਹੈ। ਉਨ੍ਹਾਂ ਕਿਹਾ ਕਿ ਅਦਾਲਤ ਦੇ ਇਸ ਫ਼ੈਸਲੇ ਨਾਲ ਨਿਰਭਯਾ ਵਰਗੀਆਂ ਕਈ ਮਹਿਲਾਵਾਂ ਨੂੰਅੱਜ ਇਨਸਾਫ਼ ਮਿਲਿਆ ਹੈ।
ਪਟਿਆਲਾ ਹਾਉਸ ਅਦਾਲਤ ਨੇ ਸੁਣਾਇਆ ਫ਼ੈਸਲਾ
ਨਿਰਭਯਾ ਜਬਰ ਜਨਾਹ ਮਾਮਲੇ ਨੂੰ ਲੈ ਕੇ ਮੰਗਲਵਾਰ ਨੂੰ ਪਟਿਆਲਾ ਹਾਊਸ ਕੋਰਟ ਨੇ ਆਪਣਾ ਫ਼ੈਸਲਾ ਸੁਣਾ ਦਿੱਤਾ ਹੈ। ਇਸ ਮਾਮਲੇ ਦੇ ਚਾਰੋਂ ਦੋਸ਼ੀਆਂ ਵਿਰੁੱਧ ਡੈੱਥ ਵਾਰੰਟ ਜਾਰੀ ਕਰ ਦਿੱਤਾ ਗਿਆ ਹੈ। ਇਸ ਮੁਤਾਬਕ 22 ਜਨਵਰੀ ਨੂੰ ਦੋਸ਼ੀਆਂ ਨੂੰ ਸਵੇਰੇ 7 ਵਜੇ ਫਾਂਸੀ ਦਿੱਤੀ ਜਾਵੇਗੀ।