ਦੱਸ ਦਈਏ ਕਿ ਮਨੀਸ਼ਾ ਗੁਲਾਟੀ ਦਿੱਲੀ ਤੋਂ ਚੰਡੀਗੜ੍ਹ ਆ ਰਹੇ ਸਨ. ਇਸ ਦੌਰਾਨ ਅਣਪਛਾਤੇ ਹਮਲਾਵਰਾਂ ਨੇ ਉਨ੍ਹਾਂ ਦੀ ਗੱਡੀ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ. ਕੁੱਝ ਹੀ ਦੂਰ ਪੁੱਜਣ 'ਤੇ ਬਦਮਾਸ਼ਾਂ ਨੇ ਮਨੀਸ਼ਾ ਦੀ ਗੱਡੀ ਨੂੰ ਸਾਈਡ ਤੋਂ ਟੱਕਰ ਮਾਰਨੀ ਸ਼ੁਰੂ ਕਰ ਦਿੱਤੀ ਤੇ ਗੱਡੀ ਰੋਕਣ ਦਾ ਇਸ਼ਾਰਾ ਕਰਨ ਲੱਗੇ. ਇਨ੍ਹਾਂ ਬਦਮਾਸ਼ਾਂ ਦੇ ਹੌਂਸਲਾ ਇੰਨੇ ਬੁਲੰਦ ਸਨ ਕਿ ਪੁਲਸ ਸੈਕਿਓਰਿਟੀ ਦੀ ਇੱਕ ਗੱਡੀ ਨਾਲ ਹੋਣ ਦੇ ਬਾਵਜੂਦ ਵੀ ਬਦਮਾਸ਼ਾਂ ਨੇ ਪਾਣੀਪਤ ਤੱਕ ਮਨੀਸ਼ਾ ਦੀ ਕਾਰ ਦਾ ਪਿੱਛਾ ਕੀਤਾ।
ਪੰਜਾਬ ਸਟੇਟ ਵੂਮੈਨ ਕਮੀਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ 'ਤੇ ਹਮਲਾ, ਮੁਲਜ਼ਮ ਗ੍ਰਿਫ਼ਤਾਰ - panipat
ਪਾਣੀਪਤ: ਹਰਿਆਣਾ ਦੇ ਪਾਣੀਪਤ ਤੋਂ ਵੱਡੀ ਖਬਰ ਸਾਹਮਣੇ ਆਈ ਹੈ. ਇੱਥੇ ਪੰਜਾਬ ਸਟੇਟ ਵੂਮੈਨ ਕਮੀਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ 'ਤੇ ਹਮਲੇ ਦੇ ਮਾਮਲੇ 'ਚ ਪੁਲਿਸ ਨੇ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਹੈ ਤੇ ਪ੍ਰੈੱਸ ਕਾਨਫਰੰਸ ਕਰਕੇ ਪੁਲਿਸ ਇਸ ਬਾਰੇ ਪੂਰੀ ਜਾਣਕਾਰੀ ਦੇਵੇਗੀ.

ਫਾਇਲ ਫੋਟੋ
ਵੀਡੀਓ
ਫਿਲਹਾਲ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਪੁਲਿਸ ਮਾਮਲੇ ਦੀ ਅਗਲੇਰੀ ਕਾਰਵਾਈ ਕਰਨ 'ਚ ਜੁਟ ਗਈ ਹੈ।
Last Updated : Feb 6, 2019, 4:41 PM IST