ਚੰਡੀਗੜ੍ਹ/ਜਲੰਧਰ: ਪੰਜਾਬ ਕਾਂਗਰਸ 'ਚ ਲਗਾਤਾਰ ਟਿਕਟਾਂ ਨੂੰ ਲੈ ਕੇ ਵਿਵਾਦ ਖੜ੍ਹਾ ਹੁੰਦਾ ਨਜ਼ਰ ਆ ਰਿਹਾ ਹੈ। ਇਸ ਵਿਵਾਦ ਵਿੱਚ ਹੁਣ ਪੰਜਾਬ ਮਹਿਲਾ ਪ੍ਰਦੇਸ਼ ਕਾਂਗਰਸ ਕਮੇਟੀ ਦੀ ਪ੍ਰਧਾਨ ਰਾਣੀ ਬਲਵੀਰ ਸੋਢੀ ਵੀ ਖੜ੍ਹੀ ਹੋ ਗਈ ਹੈ। ਉਨ੍ਹਾਂ ਨੇ ਕਾਂਗਰਸ ਵੱਲੋਂ ਮਹਿਲਾਵਾਂ ਨੂੰ ਟਿਕਟ ਨਾ ਦੇਣ 'ਤੇ ਦੁੱਖ ਜਤਾਉਂਦਿਆਂ ਕਿਹਾ ਹੈ ਕਿ ਜਿੱਥੇ ਇਕ ਪਾਸੇ ਯੂ.ਪੀ ਵਿੱਚ 'ਲੜਕੀ ਹੂੰ ਲੜ ਸਕਤੀ ਹੂੰ' ਨਾਅਰਾ ਦਿੱਤਾ ਹੈ ਪਰ ਪੰਜਾਬ 'ਚ ਇਹ ਨਾਅਰਾ ਫੇਲ੍ਹ ਹੁੰਦਾ ਨਜ਼ਰ ਆਉਂਦਾ ਹੈ।
'ਕਾਂਗਰਸ ਨੇ ਮਹਿਲਾਵਾਂ ਨੂੰ ਕੀਤਾ ਨਜ਼ਰਅੰਦਾਜ'
ਰਾਣੀ ਬਲਬੀਰ ਸੋਢੀ ਨੇ ਕਿਹਾ ਕਿ ਉਹ ਪਾਰਟੀ ਤੋਂ ਉਮੀਦ ਕਰ ਰਹੀ ਸੀ ਕਿ ਮਹਿਲਾਵਾਂ ਨੂੰ ਵੀਹ ਟਿਕਟਾਂ ਦੇਣਗੇ। ਮਹਿਲਾਵਾਂ ਨੂੰ ਵੀ ਉਨ੍ਹਾਂ ਦੀ ਥਾਂ ਦੇਣਗੇ, ਜਿਵੇਂ ਕਿ ਨੌਜਵਾਨਾਂ ਨੂੰ ਅੱਗੇ ਕਰ ਰਹੇ ਹਨ ਪਰ ਪਾਰਟੀ ਨੇ ਅਜਿਹਾ ਕੁਝ ਨਹੀਂ ਕੀਤਾ, ਮਹਿਲਾਵਾਂ ਨੂੰ ਜ਼ਿਆਦਾ ਟਿਕਟਾਂ ਨਹੀਂ ਵੰਡੀਆਂ। ਉਨ੍ਹਾਂ ਕਿਹਾ ਕਿ ਪਾਰਟੀ ਨੇ 109 ਉਮੀਦਵਾਰਾਂ ਵਿੱਚੋਂ ਸਿਰਫ਼ ਬਾਰਾਂ ਮਹਿਲਾਵਾਂ ਨੂੰ ਟਿਕਟਾਂ ਵੰਡੀਆਂ ਹਨ। ਕਾਂਗਰਸ ਮਹਿਲਾ ਪ੍ਰਧਾਨ ਨੇ ਕਿਹਾ ਕਿ ਉਹ ਵੀ ਉਨੀਂ ਹੀ ਮਿਹਨਤ ਕਰਦੀਆਂ ਹਨ ਜਿੰਨੀ ਕਿ ਪੁਰਸ਼ ਕਰਦੇ ਹਨ, ਚਾਹੇ ਉਹ ਚੋਣ ਪ੍ਰਚਾਰ ਹੋਵੇ, ਉਮੀਦਵਾਰ ਲਈ ਕੰਮ ਕਰਨਾ ਹੋਵੇ ਜਾਂ ਫਿਰ ਪਾਰਟੀ ਦੀ ਨੀਤੀਆਂ ਲੋਕਾਂ ਤੱਕ ਪਹੁੰਚਾਉਣਾ ਹੋਵੇ। ਉਨ੍ਹਾਂ ਕਿਹਾ ਕਿ ਜਦੋਂ ਉਸ ਮਿਹਨਤ ਦਾ ਫ਼ਲ ਦੇਣ ਦਾ ਸਮਾਂ ਆਉਂਦਾ ਹੈ ਤਾਂ ਕਾਂਗਰਸ ਪਾਰਟੀ ਵੱਲੋਂ ਮਹਿਲਾਵਾਂ ਨੂੰ ਨਜ਼ਰਅੰਦਾਜ਼ ਕਰ ਦਿੱਤਾ ਜਾਂਦਾ ਹੈ।
'ਰਹਿੰਦੀਆਂ ਟਿਕਟਾਂ 'ਤੇ ਹੋਣ ਮਹਿਲਾ ਉਮੀਦਵਾਰ'
ਮਹਿਲਾ ਪ੍ਰਧਾਨ ਨੇ ਕਿਹਾ ਕਿ ਕਾਂਗਰਸ ਦੇ ਵਿੱਚ ਬਾਰ੍ਹਾਂ ਅਜਿਹੀਆਂ ਮਹਿਲਾ ਉਮੀਦਵਾਰ ਸੀ, ਜਿਨ੍ਹਾਂ ਨੂੰ ਟਿਕਟ ਮਿਲਣੀ ਚਾਹੀਦੀ ਸੀ ਪਰ ਨਹੀਂ ਦਿੱਤੀ ਗਈ। ਮਹਿਲਾ ਪ੍ਰਧਾਨ ਨੇ ਕਿਹਾ ਕਿ ਉਹ ਪੰਜਾਬ ਕਾਂਗਰਸ ਨੂੰ ਅਪੀਲ ਕਰਦੀਆਂ ਹਨ ਕਿ ਜੋ ਹੁਣ ਅੱਠ ਟਿਕਟਾਂ ਰਹਿੰਦੀਆਂ ਹਨ ਉਹ ਮਹਿਲਾਵਾਂ ਨੂੰ ਦਿੱਤੀਆਂ ਜਾਣ। ਇਸ ਤੋਂ ਇਲਾਵਾ ਉਨ੍ਹਾਂ ਨੇ ਇਹ ਵੀ ਦੋਸ਼ ਲਗਾਇਆ ਕਿ ਕਾਂਗਰਸ ਦੇ ਸਾਂਸਦਾਂ ਕੋਲ ਸਮਾਂ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਮਹਿਲਾਵਾਂ ਨੂੰ ਅੱਗੇ ਨਹੀਂ ਕਰਨਾ ਅਜਿਹੇ ਵਿੱਚ ਸਾਡੀ ਸੰਸਥਾ ਨੂੰ ਭੰਗ ਕੀਤਾ ਜਾਵੇ।
'ਮੁੱਖ ਮੰਤਰੀ ਚੰਨੀ ਅਤੇ ਨਵਜੋਤ ਸਿੱਧੂ ਤੋਂ ਸੀ ਉਮੀਦਾਂ'