ਚੰਡੀਗੜ੍ਹ: ਪੰਜਾਬ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਅੱਜ ਤੋਂ ਮੁੜ ਵਿਧਾਨਸਭਾ ਸਭਾ ਦਾ ਸੈਸ਼ਨ ਸ਼ੁਰੁ ਹੋਵੇਗਾ। ਵਿਧਾਨਸਭਾ ਸੈਸ਼ਨ ਦੀ ਕਾਰਵਾਈ ਸਵੇਰ 11 ਵਜੇ ਸ਼ੁਰੂ ਹੋਵੇਗੀ। ਇਸ ਸੈਸ਼ਨ ਦੌਰਾਨ ਉਨ੍ਹਾਂ ਵਿਧਾਇਕਾ ਨੂੰ ਸਹੁੰ ਚੁਕਾਈ ਜਾਵੇਗੀ ਜਿਨ੍ਹਾਂ ਨੇ ਪਹਿਲਾਂ ਸਹੁੰ ਨਹੀਂ ਚੁੱਕੀ ਸੀ। ਇਸ ਤੋਂ ਬਾਅਦ ਸਪੀਕਰ ਦੀ ਚੋਣ ਕੀਤੀ ਜਾਵੇਗੀ।
ਦੱਸ ਦਈਏ ਕਿ ਵਿਧਾਨਸਭਾ ਦੇ ਪਹਿਲੇ ਦਿਨ ਨਵੇਂ ਚੁਣੇ ਗਏ ਵਿਧਾਇਕਾ ਨੂੰ ਸਹੁੰ ਚੁਕਾਈ ਗਈ ਸੀ। ਸੈਸ਼ਨ ਦੇ ਪਹਿਲੇ ਦਿਨ 86 ਨਵੇਂ ਚੁਣ ਵਿਧਾਇਕਾਂ ਵੱਲ਼ੋਂ ਸਹੁੰ ਚੁੱਕੀ ਗਈ ਸੀ। ਇਸ ਦੌਰਾਨ ਕਈ ਵਿਧਾਇਕ ਪਹੁੰਚ ਨਹੀਂ ਸਕੇ ਸੀ ਜਿਨ੍ਹਾਂ ਨੂੰ ਅੱਜ ਸਹੁੰ ਚੁਕਾਈ ਜਾਵੇਗੀ।
ਸਪੀਕਰ ਦੀ ਕੀਤੀ ਜਾਵੇਗੀ ਚੋਣ
ਦੱਸ ਦਈਏ ਕਿ ਵਿਧਾਨਸਭਾ ਸੈਸ਼ਨ ਦੌਰਾਨ ਜਿੱਥੇ ਰਹਿੰਦੇ ਨਵੇਂ ਵਿਧਾਇਕਾਂ ਨੂੰ ਸਹੁੰ ਚੁਕਾਈ ਜਾਵੇਗੀ ਉੱਥੇ ਹੀ ਸਪੀਕਰ ਦੀ ਵੀ ਚੌਣ ਕੀਤੀ ਜਾਵੇਗੀ। ਆਮ ਆਦਮੀ ਪਾਰਟੀ ਨੇ ਕੋਟਕਪੁਰਾ ਤੋਂ ਵਿਧਾਇਕ ਕੁਲਤਾਰ ਸਿੰਘ ਸੰਧਵਾ ਨੂੰ ਸਪੀਕਰ ਵੱਜੋਂ ਨਾਮਜ਼ਦ ਕੀਤਾ ਗਿਆ ਹੈ। ਸਪੀਕਰ ਦੀ ਨਾਮਜ਼ਦਗੀ ਤੋਂ ਬਾਅਦ ਸੰਧਵਾ ਨੇ ਆਮ ਆਦਮੀ ਪਾਰਟੀ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦਾ ਧੰਨਵਾਦ ਕੀਤਾ ਸੀ। ਸਪੀਕਰ ਦੀ ਚੋਣ ਤੋਂ ਬਾਅਦ ਨਵਾਂ ਸਪੀਕਰ ਕਾਂਗਰਸ ਦੇ ਰਾਣਾ ਕੰਵਰਪਾਲ ਸਿੰਘ ਦੀ ਥਾਂ ਲੈਣਗੇ।