ਚੰਡੀਗੜ੍ਹ: ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਯੂਨੀਵਰਸਿਟੀ ਵਿੱਚ ਸੈਨੇਟ ਚੋਣਾਂ ਕਰਵਾਉਣ ਨੂੰ ਮਨਜ਼ੂਰੀ ਦੇ ਦਿੱਤੀ ਹੈ। ਹਾਈ ਕੋਰਟ ਦੇ ਜਸਟਿਸ ਫਤਿਹ ਦੀਪ ਸਿੰਘ ਦੀ ਅਦਾਲਤ ਨੇ ਸਾਬਕਾ ਸੈਨੇਟਰ ਪ੍ਰੋਫੈਸਰ ਕੇਸ਼ਵ ਮਲਹੋਤਰਾ ਅਤੇ 7 ਹੋਰ ਮੈਂਬਰਾਂ ਦੀ ਪਟੀਸ਼ਨ ‘ਤੇ ਫੈਸਲਾ ਸੁਣਾਇਆ। ਫੈਸਲੇ ਤੋਂ ਬਾਅਦ ਹੁਣ ਪੰਜਾਬ ਯੂਨੀਵਰਸਿਟੀ ਦੀ ਸਰਵਉੱਚ ਸੰਸਥਾ ਸੈਨੇਟ ਦੀਆਂ ਚੋਣਾਂ ਜਲਦੀ ਕਰਵਾ ਸਕਦੀ ਹੈ।
ਇਹ ਵੀ ਪੜੋ: ਪ੍ਰਸ਼ਾਂਤ ਕਿਸ਼ੋਰ ਵੱਲੋਂ ਕਾਂਗਰਸੀ ਵਿਧਾਇਕਾਂ ਨਾਲ ਮੁਲਾਕਾਤ ਦਾ ਦੌਰ ਅੱਜ ਤੋਂ ਸ਼ੁਰੂ
ਹਾਈ ਕੋਰਟ ਨੇ ਸੈਨੇਟ ਦੀਆਂ ਚੋਣਾਂ ਕਰਵਾਉਣ ਲਈ ਮਨਜ਼ੂਰੀ ਦੇ ਦਿੱਤੀ ਹੈ, ਪਰ ਚੋਣਾਂ ਕਿੰਨੀ ਦੇਰ ਅਤੇ ਕਿਵੇਂ ਹੋਣਗੀਆਂ, ਇਸ ਬਾਰੇ ਇੱਕ ਵਿਸ਼ੇਸ਼ ਫੈਸਲਾ ਆਉਣ ਤੋਂ ਬਾਅਦ ਹੀ ਪਤਾ ਲੱਗ ਸਕੇਗਾ। ਪੰਜਾਬ ਯੂਨੀਵਰਸਿਟੀ ਪ੍ਰਸ਼ਾਸਨ ਨੇ ਪੀਯੂ ਗਵਰਨਿੰਗ ਬਾਡੀ ਸੁਧਾਰ ਦਾ ਹਵਾਲਾ ਦਿੰਦਿਆਂ ਹਾਈ ਕੋਰਟ ਵਿੱਚ ਆਪਣਾ ਪੱਖ ਪਾ ਦਿੱਤਾ ਸੀ। ਇਸ ਸਾਰੇ ਕੇਸ ਦੀ ਹਾਈ ਕੋਰਟ ਵਿੱਚ ਤਿੰਨ ਸੁਣਵਾਈਆਂ ਹੋਈਆਂ ਹਨ, ਜਿਸ ਤੋਂ ਬਾਅਦ ਹਾਈ ਕੋਰਟ ਨੇ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਫੈਸਲਾ ਸੁਰੱਖਿਅਤ ਰੱਖ ਲਿਆ ਸੀ।
ਪੰਜਾਬੀ ਯੂਨੀਵਰਸਿਟੀ ਸੁਪਰੀਮ ਬਾਡੀ ਸੈਨੇਟ ਦਾ ਕਾਰਜਕਾਲ ਅਕਤੂਬਰ ਵਿੱਚ ਖਤਮ ਗਿਆ ਸੀ, ਪਰ ਪੰਜਾਬ ਯੂਨੀਵਰਸਿਟੀ ਦੇ ਪ੍ਰਸ਼ਾਸਨ ਨੇ ਕੋਵਿਡ ਦਾ ਹਵਾਲਾ ਦਿੰਦੇ ਹੋਏ 2 ਵਾਰ ਸੀਨੇ ਚੋਣ ਨੂੰ ਮੁਲਤਵੀ ਕਰ ਦਿੱਤੀ ਸੀ। ਉਥੇ ਹੀ ਪੀਯੂ ਸਿੰਡੀਕੇਟ ਦੀ ਦੂਜੀ ਗਵਰਨਿੰਗ ਬਾਡੀ ਦਾ ਕਾਰਜਕਾਲ ਵੀ ਦਸੰਬਰ 2020 ਵਿੱਚ ਪੂਰਾ ਹੋ ਗਿਆ ਹੈ। ਦੋਵਾਂ ਦੀ ਹੀ ਨਵੇਂ ਸਿਰੇ ਤੋਂ ਚੋਣ ਨਹੀਂ ਹੋਈ। ਪੀਯੂ ਨਾਲ ਸਬੰਧਤ ਸਾਰੇ ਪ੍ਰਸਤਾਵਾਂ ਨੂੰ ਸਿੰਡੀਕੇਟ ਅਤੇ ਸੈਨੇਟ ਦੁਆਰਾ ਮਨਜ਼ੂਰੀ ਦੇਣੀ ਹੁੰਦੀ ਹੈ।
ਇਹ ਵੀ ਪੜੋ: ਸ੍ਰੀ ਆਨੰਦਪੁਰ ਸਾਹਿਬ ਵਿਖੇ ਨਗਾਰਿਆ ਦੀ ਚੋਟ 'ਤੇ ਹੋਲੇ ਮਹੱਲੇ ਦਾ ਰਸਮੀ ਆਗਾਜ਼
ਪੀਯੂ ਪ੍ਰਸ਼ਾਸਨ ਨੇ ਸੈਨੇਟ ਚੋਣਾਂ ਕੋਰੋਨਾ ਵਾਇਰਸ ਕਾਰਨ ਮੁਲਤਵੀ ਕਰ ਦਿੱਤੀਆਂ ਸਨ, ਹਾਲਾਂਕਿ, ਚੰਡੀਗੜ੍ਹ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਨੇ ਸੀਨੀਅਰ ਚੋਣਾਂ ਨੂੰ ਹਰੀ ਝੰਡੀ ਦੇ ਦਿੱਤੀ ਹੈ। ਪੀਯੂ ਪ੍ਰਸ਼ਾਸਨ ਨੇ 6 ਸੂਬਿਆ ਤੋਂ ਸੈਨੇਟ ਚੋਣਾਂ ਦੀ ਮਨਜ਼ੂਰੀ ਮੰਗੀ ਸੀ, ਪਰ ਸਿਰਫ ਤਿੰਨ ਤੋਂ ਹੀ ਇਸ ਦੀ ਇਜਾਜ਼ਤ ਮਿਲੀ ਸੀ। ਗਵਰਨਿੰਗ ਬਾਡੀ ਦੇ ਰੂਪ ਦੇ ਸੰਬੰਧ ਵਿੱਚ ਪੀਯੂ ਚਾਂਸਲਰ ਦੀ ਤਰਫੋਂ ਇੱਕ ਉੱਚ ਪੱਧਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ, ਪੀਯੂ ਪ੍ਰਸ਼ਾਸਨ ਨੇ ਹਾਈ ਕੋਰਟ ਵਿੱਚ ਕਮੇਟੀ ਬਾਰੇ ਵੀ ਜਾਣਕਾਰੀ ਦਿੱਤੀ ਸੀ।