ਚੰਡੀਗੜ੍ਹ:ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਪ੍ਰੈਸ ਕਾਨਫਰੰਸ (Navjot Sidhu PC)ਕਰਕੇ ਕਿਹਾ ਹੈ ਕਿ ਪੰਜਾਬ ਦੇ ਵਿਕਾਸ ਲਈ ਉਹ ਪਿਛਲੇ 17 ਸਾਲਾਂ ਤੋਂ ਲੜਾਈ ਲੜ ਰਹੇ ਹਨ। ਉਨ੍ਹਾਂ ਕਿਹਾ ਕਿ ਹਰ ਕੋਈ ਕਹਿੰਦਾ ਹੈ ਕਿ ਪੰਜਾਬ ਦਾ ਖਜ਼ਾਨਾ ਖਾਲੀ ਹੈ ਪਰ ਰੋਡਮੈਪ ਕੋਈ ਨਹੀਂ ਦਿੰਦਾ (Punjab treasure is empty, but none giving road map:Sidhu)। ਸਿੱਧੂ ਨੇ ਕਿਹਾ ਕਿ ਪੰਜਾਬ ਨੂੰ ਆਤਮ-ਨਿਰਭਰ ਬਣਾਉਣ ਲਈ ਮਾਫੀਆ ਦੀਆਂ ਚੋਰੀਆਂ ਰੋਕਣੀਆਂ ਪੈਣਗੀਆਂ।
ਰੋਡ ਮੈਪ ਕੋਈ ਨਹੀਂ ਦਿੰਦਾ: ਨਵਜੋਤ ਸਿੱਧੂ ਸੂਬੇ ਨੂੰ ਸਹੀ ਏਜੰਡਾ ਦੇਣਾ ਜਰੂਰੀ
ਪਾਰਟੀ ਪ੍ਰਧਾਨ ਨੇ ਕਿਹਾ ਕਿ ਲੋਕਾਂ ਦਾ ਪੈਸਾ ਲੋਕਾਂ 'ਤੇ ਹੀ ਖਰਚ ਹੋਣਾ ਚਾਹੀਦਾ ਹੈ ਪਰ ਸੂਬੇ ਦੀ ਹਾਲਤ ਇਹ ਰਹੀ ਹੈ ਕਿ ਪੰਜਾਬ ਦੀ ਆਰਥਿਕਤਾ ਨੂੰ ਠੇਕੇ 'ਤੇ ਦੇ ਦਿੱਤਾ ਗਿਆ। ਇਹੋ ਨਹੀਂ ਠੇਕਾ ਲੈਣ ਵਾਲੇ ਵੀ ਸਮਝੌਤਾ ਕਰ ਰਹੇ ਹਨ, ਜੇਕਰ ਇਸ ਵਾਰ ਏਜੰਡਾ ਸਹੀ ਨਾ ਦਿੱਤਾ ਗਿਆ ਤਾਂ ਇਹ ਵੀ ਪਿਛਲੇ ਦੋ ਮੁੱਖ ਮੰਤਰੀਆਂ ਵਾਂਗ ਹੀ ਸਾਬਤ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਵੇਲੇ ਪੰਜਾਬ ਵਿੱਚ ਮਾਫੀਆ ਮਾਡਲ ਚੱਲ ਰਿਹਾ ਹੈ।
ਪੰਜਾਬ ਨੂੰ ਆਮ ਲੋਕਾਂ ਦਾ ਮਾਡਲ ਦਿੱਤਾ ਜਾਵੇਗਾ
ਉਨ੍ਹਾਂ ਕਿਹਾ ਕਿ ਸੂਬੇ ਨੂੰ ਪੰਜਾਬ ਮਾਡਲ, ਆਮ ਲੋਕਾਂ ਦਾ ਮਾਡਲ ਚਾਹੀਦਾ ਹੈ। ਕਾਂਗਰਸ ਅਤੇ ਵਰਕਰ ਦਾ ਮਾਡਲ ਦਿੱਤਾ ਜਾਵੇਗਾ ਤੇ ਪੰਜਾਬ ਮਾਡਲ ਤਹਿਤ ਨਿਗਮਾਂ ਦਾ ਗਠਨ ਕੀਤਾ ਜਾਵੇਗਾ। ਇਸ ਤਹਿਤ ਪੰਜਾਬ ਰਾਜ ਸ਼ਰਾਬ ਨਿਗਮ, ਪੰਜਾਬ ਰਾਜ ਰੇਤ ਮਾਈਨਿੰਗ ਕਾਰਪੋਰੇਸ਼ਨ, ਪੰਜਾਬ ਰਾਜ ਕੇਬਲ ਰੈਗੂਲੇਟਰੀ ਕਮਿਸ਼ਨ, ਟਰਾਂਸਪੋਰਟ ਕਾਰਪੋਰੇਸ਼ਨ ਆਦਿ ਨਿਗਮਾਂ ਨੂੰ ਉਤਸ਼ਾਹਿਤ ਕੀਤਾ ਜਾਵੇਗਾ। ਬਾਕੀ ਮੈਨੀਫੈਸਟੋ ਤੋਂ ਪਤਾ ਲੱਗੇਗਾ ਕਿ ਕਾਂਗਰਸ ਪੰਜਾਬ ਵਿੱਚ ਕੀ ਕਰਨਾ ਚਾਹੁੰਦੀ ਹੈ
ਟੈਕਸ ਚੋਰੀ ਨੂੰ ਰੋਕਣ ਦੀ ਲੋੜ
ਨਵਜੋਤ ਸਿੱਧੂ ਨੇ ਕਿਹਾ ਕਿ ਸਭ ਤੋਂ ਵੱਡੀ ਲੋੜ ਪੰਜਾਬ ਦੀ ਟੈਕਸ ਚੋਰੀ ਨੂੰ ਰੋਕਣ ਦੀ ਹੈ। 50 ਹਜ਼ਾਰ ਕਰੋੜ ਦੀ ਚੋਰੀ ਨੂੰ ਰੋਕਿਆ ਜਾ ਸਕਦਾ ਹੈ। ਸਿੱਧੂ ਨੇ ਕਿਹਾ ਕਿ ਸ਼ਰਾਬ ਨਿਗਮ ਬਣਾਉਣ ਵਾਲੇ ਸੂਬੇ ਸਾਡੇ ਨਾਲੋਂ 20 ਗੁਣਾ ਵੱਧ ਪੈਸੇ ਕਮਾ ਰਹੇ ਹਨ। ਪੰਜਾਬ ਸਟੇਟ ਲਿਕਰ ਕਾਰਪੋਰੇਸ਼ਨ ਅਤੇ ਰੇਤ ਮਾਈਨ ਕਾਰਪੋਰੇਸ਼ਨ, ਪੰਜਾਬ ਰਾਜ ਕੇਬਲ ਰੈਗੂਲੇਟਰੀ ਕਮਿਸ਼ਨ ਨੂੰ ਆਊਟ ਡੋਰ ਇਸ਼ਤਿਹਾਰਾਂ ਬਾਰੇ ਨਿਯਮ ਲਿਆਉਣ ਦੀ ਲੋੜ ਹੈ।
ਠੇਕੇਦਾਰੀ ਸਿਸਟਮ ਨਾਲ ਪੰਜਾਬ ਨਹੀਂ ਚੱਲ ਸਕਦਾ
ਉਨ੍ਹਾਂ ਕਿਹਾ ਕਿ ਸ਼ਰਾਬ 'ਤੇ ਵੱਡੇ ਪੱਧਰ 'ਤੇ ਆਬਕਾਰੀ ਚੋਰੀ ਹੁੰਦੀ ਹੈ ਠੇਕੇ ਕਾਰਣ ਰੇਤ ਸਸਤੀ ਨਹੀਂ ਹੁੰਦੀ, ਸਰਕਾਰ ਜਿੰਨਾ ਮਰਜ਼ੀ ਕਹੇ ਰੇਤ ਸਸਤੀ ਹੋਵੇਗੀ। ਨਵਜੋਤ ਸਿੱਧੂ ਨੇ ਕਿਹਾ ਕਿ ਸ਼ਰਾਬ 'ਚ ਕਮਾਈ 6 ਗੁਣਾ ਤੱਕ ਵਧਾਈ ਜਾ ਸਕਦੀ ਹੈ ਜੇਕਰ ਠੇਕੇਦਾਰੀ ਸਿਸਟਮ ਹੋਵੇ ਤਾਂ ਪੰਜਾਬ ਨਹੀਂ ਚੱਲ ਸਕਦਾ। ਦੂਜਾ ਵੱਡਾ ਮੁੱਦਾ ਰੇਤ ਦੀ ਪੁਟਾਈ ਦਾ ਹੈ। ਸਿੱਧੂ ਨੇ ਕਿਹਾ ਕਿ 1300 ਕਿਲੋਮੀਟਰ ਦਰਿਆਵਾਂ ਦੇ ਸਥਾਨ ਹਨ ਜਿਸ ਟਰਾਲੀ ਨੂੰ 5 ਹਜ਼ਾਰ ਰੁਪਏ ਦੇਣੇ ਚਾਹੀਦੇ ਹਨ, ਉਸ ਦੀ ਕੀਮਤ 20 ਹਜ਼ਾਰ ਹੋ ਜਾਂਦੀ ਹੈ ਸਿੱਧੂ ਨੇ ਕਿਹਾ ਕਿ 14 ਜ਼ਿਲ੍ਹਿਆਂ ਵਿੱਚ 102 ਸਾਈਟਾਂ ਹਨ ਜਿਹੜੇ ਟਰੱਕ ਜਾਂਦੇ ਹਨ ਉਹਨਾਂ ਦਾ ਰੇਟ, ਵਜ਼ਨ ਅਤੇ ਮਿਤੀ ਹੋਣੀ ਚਾਹੀਦੀ ਹੈ।
ਪੰਜਾਬ ਦਾ ਸੀਐਮ ਲੋਕ ਬਣਾਉਣਗੇ, ਹਾਈਕਮਾਂਡ ਨਹੀਂ
ਮੇਰਾ ਭਵਿੱਖ ਇਸ 'ਤੇ ਨਿਰਭਰ ਕਰਦਾ ਹੈ ,ਜੇਕਰ ਕਿਸੇ ਕੋਲ ਇਸ ਮਾਡਲ ਤੋਂ ਵਧੀਆ ਮਾਡਲ ਹੈ, ਤਾਂ ਮੈਂ ਉਸ ਨਾਲ ਬਹਿਸ ਕਰਨ ਲਈ ਤਿਆਰ ਹਾਂ। ਮੈਂ ਕਿਸੇ ਵਿਅਕਤੀ ਵਿਸ਼ੇਸ਼ ਦਾ ਜਵਾਬ ਨਹੀਂ ਦੇ ਰਿਹਾ, ਇਹ ਜਵਾਬ ਸੰਸਦ ਮੈਂਬਰ ਰਵਨੀਤ ਬਿੱਟੂ ਵੱਲੋਂ ਪੰਜਾਬ ਮਾਡਲ 'ਤੇ ਚੁੱਕੇ ਸਵਾਲ 'ਤੇ ਹੈ। ਪੰਜਾਬ ਜੁਗਾੜ ਨਾਲ ਨਹੀਂ, ਬਜਟ ਵੰਡ ਨਾਲ ਚੱਲੇਗਾ ਮੇਰੇ ਕੋਲ ਕੋਈ ਅਲਟੀਮੇਟਮ ਨਹੀਂ ਹੈ, ਮੈਂ ਪੋਸਟ ਜਾਂ ਕਿਸੇ ਹੋਰ ਚੀਜ਼ ਨਾਲ ਜੁੜਿਆ ਨਹੀਂ ਹਾਂ, ਮੈਂ ਪੰਜਾਬ ਨਾਲ ਜੁੜਿਆ ਹਾਂ ਸੀਐਮ ਪੰਜਾਬ ਦੇ ਲੋਕ ਬਣਾਉਣਗੇ, ਹਾਈਕਮਾਂਡ ਨਹੀਂ।
ਜੋ ਖੁਦ ਗੋਲ ਹੈ, ਉਹ ਕੀ ਗੋਲ ਕਰੇਗਾ
ਪੰਜਾਬ ਲੋਕ ਕਾਂਗਰਸ ਦੇ ਚੋਣ ਨਿਸ਼ਾਨ ਅਤੇ ਕੈਪਟਨ ਅਮਰਿੰਦਰ ਸਿੰਘ ’ਤੇ ਵਿਅੰਗ ਕਰਦਿਆਂ ਸਿੱਧੂ ਨੇ ਕਿਹਾ ਕਿ ਜੋ ਆਪ ਗੋਲ ਹੈ, ਉਹ ਕਿਹੜਾ ਗੋਲ ਹਾਸਲ ਕਰੇਗਾ? ਸਿੱਧੂ ਨੇ ਕਿਹਾ ਕਿ ਉਹ ਕਦੇ ਵੀ ਦੂਜੀ ਪੈਨਸ਼ਨ ਨਹੀਂ ਲੈਣਗੇ। ਮਾਲਵਿਕਾ ਸੂਦ ਦੇ ਪਾਰਟੀ ਵਿੱਚ ਸ਼ਾਮਲ ਹੋਣ ਕਾਰਨ ਹੋਏ ਵਿਰੋਧ 'ਤੇ ਸਿੱਧੂ ਨੇ ਕਿਹਾ ਕਿ ਹਰਜੋਤ ਕੰਵਲ ਨਾਲ ਗੱਲ ਕੀਤੀ ਜਾਵੇਗੀ, ਉਹ ਉਨ੍ਹਾਂ ਦੇ ਬਹੁਤ ਨੇੜੇ ਹੈ।
ਅਗਲੇ ਹਫਤੇ ਹੋ ਸਕਦੀ ਹੈ ਪਹਿਲੀ ਸੂਚੀ ਜਾਰੀ
ਉਨ੍ਹਾਂ ਦੱਸਿਆ ਕਿ ਸਕਰੀਨਿੰਗ ਕਮੇਟੀ ਦੀ ਮੀਟਿੰਗ ਹੋ ਰਹੀ ਹੈ, ਅੰਤਿਮ ਫੈਸਲਾ ਹਾਈਕਮਾਂਡ ਦਾ ਹੋਵੇਗਾ ਤੇ ਅਗਲੇ ਹਫਤੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਹੋ ਸਕਦੀ ਹੈ। ਹਾਈਕੋਰਟ ਤੋਂ ਬਿਕਰਮ ਮਜੀਠੀਆ ਨੂੰ ਮਿਲੀ ਅੰਤਰਿਮ ਰਾਹਤ 'ਤੇ ਸਿੱਧੂ ਨੇ ਕਿਹਾ ਕਿ ਮਾਮਲਾ ਅਦਾਲਤ 'ਚ ਵਿਚਾਰ ਅਧੀਨ ਹੈ।
ਇਹ ਵੀ ਪੜ੍ਹੋ:ਪੰਜਾਬ ਲੋਕ ਕਾਂਗਰਸ ਨੂੰ ਮਿਲਿਆ ਨਿਸ਼ਾਨ, ਹਾਕੀ-ਬਾਲ ’ਤੇ ਚੋਣ ਲੜਨਗੇ ਕੈਪਟਨ