ਪੰਜਾਬ

punjab

ETV Bharat / city

ਖੁਸ਼ਖਬਰੀ ! ਪੰਜਾਬ ਤੋਂ ਦਿੱਲੀ ਜਾਣ ਵਾਲੀਆਂ ਬੱਸਾਂ ਦਾ ਟਾਈਮ ਟੇਬਲ ਜਾਰੀ - New Buses Timetable Released

ਪੰਜਾਬ ਤੋਂ ਦਿੱਲੀ ਏਅਰਪੋਰਟ ਜਾਣ ਵਾਲੀਆਂ ਬੱਸਾਂ ਦਾ ਟਾਈਮ ਟੇਬਲ ਜਾਰੀ ਹੋ ਗਿਆ ਹੈ। ਸਰਕਾਰ ਵੱਲੋਂ ਇਹ ਸਮਾਂ ਤਿਆਰ ਕੀਤਾ ਗਿਆ ਹੈ। ਪੰਜਾਬ ਤੋਂ ਜਾਣ ਵਾਲੀਆਂ ਬੱਸਾਂ ਦਾ ਟਾਈਮ ਟੇਬਲ ਦਿੱਲੀ ਏਅਰਪੋਰਟ ’ਤੇ ਆਉਣ ਵਾਲੀਆਂ ਫਲਾਈਟਾਂ ਦੇ ਆਥਾਰ ’ਤੇ ਤਿਆਰ ਕੀਤਾ ਗਿਆ ਹੈ।

ਬੱਸਾਂ ਦਾ ਟਾਈਮ ਟੇਬਲ ਜਾਰੀ
ਬੱਸਾਂ ਦਾ ਟਾਈਮ ਟੇਬਲ ਜਾਰੀ

By

Published : May 28, 2022, 12:15 PM IST

ਚੰਡੀਗੜ੍ਹ: ਪੰਜਾਬ ਤੋਂ ਦਿੱਲੀ ਏਅਰਪੋਰਟ ਜਾਣ ਵਾਲੇ ਯਾਤਰੀਆਂ ਲਈ ਵੱਡੀ ਖੁਸ਼ਖਬਰੀ ਹੈ। ਦੱਸ ਦਈਏ ਕਿ ਪੰਜਾਬ ਤੋਂ ਦਿੱਲੀ ਏਅਰਪੋਰਟ ਤੱਕ ਜਾਣ ਵਾਲੀਆਂ ਬੱਸਾਂ ਦਾ ਟਾਈਮ ਟੇਬਲ ਜਾਰੀ ਹੋ ਗਿਆ ਹੈ। ਜਲਦੀ ਹੀ ਪੰਜਾਬ ਤੋਂ ਏਅਰਪੋਰਟ ਤੱਕ ਸਰਕਾਰੀ ਬੱਸਾਂ ਚੱਲਣੀਆਂ ਸ਼ੁਰੂ ਹੋ ਜਾਣਗੀਆਂ।

ਪੰਜਾਬ ਤੋਂ ਦਿੱਲੀ ਲਈ ਚਲਣਗੀਆਂ ਬੱਸਾਂ: ਪੰਜਾਬ ਤੋਂ ਦਿੱਲੀ ਏਅਰਪੋਰਟ ਤੱਕ ਸਰਕਾਰੀ ਬੱਸਾਂ ਚਲਣਗੀਆਂ। ਜਿਸ ਦੇ ਸਬੰਧ ’ਚ ਦਿੱਲੀ ਅਤੇ ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਅਧਿਕਾਰੀਆਂ ਦੀ ਬੈਠਕ 'ਚ ਇਸ 'ਤੇ ਸਹਿਮਤੀ ਬਣ ਗਈ ਹੈ। ਹੁਣ ਇਨ੍ਹਾਂ ਬੱਸਾਂ ਦਾ ਟਾਈਮ ਟੇਬਲ ਵੀ ਜਾਰੀ ਹੋ ਗਿਆ ਹੈ।

ਬੱਸਾਂ ਦਾ ਇਸ ਤਰ੍ਹਾਂ ਦਾ ਹੋਵੇਗਾ ਸਮਾਂ:ਪੰਜਾਬ ਤੋਂ ਦਿੱਲੀ ਏਅਰਪੋਰਟ ਤੱਕ ਜਾਣ ਵਾਲੀਆਂ ਬੱਸਾਂ ਦਾ ਟਾਈਮ ਟੇਬਲ ਪੰਜਾਬ ਸਰਕਾਰ ਵੱਲੋਂ ਤਿਆਰ ਕੀਤਾ ਗਿਆ ਹੈ। ਇਨ੍ਹਾਂ ਬੱਸਾਂ ਦਾ ਸਮਾਂ ਦਿੱਲੀ ਏਅਰਪੋਰਟ ਤੋਂ ਲੈਂਡ ਹੋਣ ਵਾਲੀਆਂ ਫਲਾਈਟਾਂ ਦੇ ਆਧਾਰ ’ਤੇ ਤਿਆਰ ਕੀਤਾ ਗਿਆ ਹੈ।

2018 'ਚ ਲਗਾਈ ਗਈ ਸੀ ਪਾਬੰਦੀ: ਦਿੱਲੀ ਦੇ ਟਰਾਂਸਪੋਰਟ ਵਿਭਾਗ ਵੱਲੋਂ ਸਾਲ 2018 'ਚ ਪੰਜਾਬ ਦੀਆਂ ਸਰਕਾਰੀ ਬੱਸਾਂ ਦੇ ਦਿੱਲੀ ਇੰਟਰਨੈਸ਼ਨਲ ਏਅਰਪੋਰਟ 'ਤੇ ਦਾਖਲੇ 'ਤੇ ਪਾਬੰਦੀ ਲਗਾ ਦਿੱਤੀ ਗਈ ਸੀ। ਹਾਲਾਂਕਿ ਪੰਜਾਬ ਦੇ ਪ੍ਰਾਈਵੇਟ ਅਪਰੇਟਰਾਂ ਦੀਆਂ ਬੱਸਾਂ ਦਿੱਲੀ ਇੰਟਰਨੈਸ਼ਨਲ ਏਅਰਪੋਰਟ 'ਤੇ ਪਹੁੰਚਦੀਆਂ ਰਹੀਆਂ ਜਿਸ 'ਚ ਸਭ ਤੋਂ ਵੱਡੀ ਭੂਮਿਕਾ ਬਾਦਲ ਪਰਿਵਾਰ ਦੇ ਇੰਡੋਨੇਸ਼ੀਆ ਦੀ ਰਹੀ। ਕੈਨੇਡੀਅਨ ਬੱਸਾਂ ਹਨ ਇੰਡੋ ਕੈਨੇਡੀਅਨ ਦੇ ਲਗਭਗ 27 ਹਨ ਜੋ ਸਿੱਧੇ ਦਿੱਲੀ ਏਅਰਪੋਰਟ ਜਾਂਦੀਆਂ ਹਨ।

ਲੰਬੇ ਸਮੇਂ ਤੋਂ ਕੀਤੀ ਜਾ ਰਹੀ ਸੀ ਮੰਗ:ਬੱਸਾਂ ਬੰਦ ਹੋਣ ਕਾਰਨ ਲਗਾਤਾਰ ਹੰਗਾਮਾ ਹੁੰਦਾ ਰਿਹਾ ਕਾਂਗਰਸ ਸਰਕਾਰ ਦੇ ਕਾਰਜਕਾਲ ਦੌਰਾਨ ਪੰਜਾਬ ਇਸ ਬਾਰੇ ਗੱਲ ਕਰਦਾ ਰਿਹਾ ਅਤੇ ਇਸ 'ਤੇ ਸਿਆਸਤ ਹੁੰਦੀ ਰਹੀ। ਪਹਿਲਾਂ ਕੈਪਟਨ ਅਮਰਿੰਦਰ ਸਿੰਘ ਅਤੇ ਫਿਰ ਪੰਜਾਬ ਦੇ ਸਾਬਕਾ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਇਸ ਮੁੱਦੇ ਨੂੰ ਚੁੱਕਦੇ ਰਹੇ ਕਿ ਪੰਜਾਬ ਦੀਆਂ ਸਰਕਾਰੀ ਬੱਸਾਂ ਨੂੰ ਦਿੱਲੀ ਏਅਰਪੋਰਟ 'ਤੇ ਐਂਟਰੀ ਦਿੱਤੀ ਜਾਵੇ।

ਇਹ ਵੀ ਪੜੋ:ਹੈਰਾਨੀਜਨਕ ! ਜੋਮੈਟੋ ਦੀ ਆੜ ’ਚ ਹੈਰੋਇਨ ਸਪਲਾਈ ਕਰਨ ਵਾਲੇ ਕਾਬੂ

ABOUT THE AUTHOR

...view details