ਪੰਜਾਬ

punjab

ETV Bharat / city

PSEB ਵੱਲੋਂ 5 ਵੀਂ, 10 ਵੀਂ ਅਤੇ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਦੀ ਨਵੀਂ ਤਰੀਕਾਂ ਜਾਰੀ - Chandigarh news update

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 5 ਵੀਂ, 10 ਵੀਂ ਅਤੇ 12ਵੀਂ ਜਮਾਤ ਦੀ ਪ੍ਰੀਖਿਆਵਾਂ ਦੀ ਨਵੀਂ ਤਰੀਕਾਂ ਜਾਰੀ ਕੀਤੀਆਂ ਗਈਆਂ ਹਨ। ਸਿੱਖਿਆ ਬੋਰਡ ਵੱਲੋਂ ਇਹ ਸਪਸ਼ਟ ਕੀਤਾ ਗਿਆ ਹੈ ਕਿ ਜੇਕਰ ਮੁੜ ਕਰਫਿਊ ਜਾਂ ਲੌਕਡਾਊਨ ਦਾ ਸਮਾਂ ਵੱਧੇਗਾ ਤਾਂ ਨਵੀਆਂ ਤਰੀਕਾਂ ਦਾ ਐਲਾਨ ਕੀਤਾ ਜਾਵੇਗਾ।

ਫੋਟੋ
ਫੋਟੋ

By

Published : Apr 9, 2020, 8:47 PM IST

ਚੰਡੀਗੜ੍ਹ: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 5 ਵੀਂ, 10 ਵੀਂ ਅਤੇ 12ਵੀਂ ਜਮਾਤ ਦੀਆਂ ਲਿਖਤੀ ਪ੍ਰੀਖਿਆਵਾਂ ਦੀ ਨਵੀਂ ਤਰੀਕਾਂ ਜਾਰੀ ਕੀਤੀਆਂ ਗਈਆਂ ਹਨ।

ਕੋਰੋਨਾ ਵਾਇਰਸ ਦੇ ਚਲਦੇ ਪੰਜਾਬ ਸਰਕਾਰ ਵੱਲੋਂ ਪੰਜਾਬ 'ਚ ਕਰਫਿਊ ਕਾਰਨ ਸਾਰੀਆਂ ਬੋਰਡ ਦੀਆਂ ਜਮਾਤਾਂ ਦੀਆਂ ਪ੍ਰੀਖਿਆਵਾਂ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ। ਜਿਸ ਤੋਂ ਬਾਅਦ ਹੁਣ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਵੱਲੋਂ ਨਵੀਆਂ ਤਰੀਕਾਂ ਦਾ ਐਲਾਨ ਕੀਤਾ ਗਿਆ ਹੈ।

ਇਨ੍ਹਾਂ ਨਵੀਆਂ ਤਰੀਕਾਂ ਦੇ ਮੁਤਾਬਕ :

ਪੰਜਵੀਂ ਜਮਾਤ ਦੀਆਂ ਲਿਖਤੀ ਪ੍ਰੀਖਿਆਵਾਂ : 20 ਅਪ੍ਰੈਲ ਤੋਂ 21 ਅਪ੍ਰੈਲ ਤੱਕ ਹੋਵੇਗੀ।

ਦੱਸਵੀ ਜਮਾਤ ਦੀਆਂ ਲਿਖਤੀ ਪ੍ਰੀਖਿਆਵਾਂ : 20 ਅਪ੍ਰੈਲ ਤੋਂ 5 ਮਈ ਤੱਕ ਹੋਵੇਗੀ।

ਬਾਰਵੀਂ ਜਮਾਤ ਦੀਆਂ ਲਿਖਤੀ ਪ੍ਰੀਖਿਆਵਾਂ : 20 ਅਪ੍ਰੈਲ ਤੋਂ 1 ਮਈ ਤੱਕ ਹੋਵੇਗੀ।

ਨੋਟ : ਇਹ ਪ੍ਰੀਖਿਆਵਾਂ ਸਿੱਖਿਆ ਬੋਰਡ ਵੱਲੋਂ ਨਿਰਧਾਰਤ ਕੀਤੇ ਗਏ ਸੈਂਟਰਾਂ ਉੱਤੇ ਹੀ ਹੋਣਗੀਆਂ।

ਸਿੱਖਿਆ ਬੋਰਡ ਵੱਲੋਂ ਇਹ ਸਪਸ਼ਟ ਕੀਤਾ ਗਿਆ ਹੈ ਕਿ ਜੇਕਰ ਮੁੜ ਕਰਫਿਊ ਜਾਂ ਲੌਕਡਾਊਨ ਦਾ ਸਮਾਂ ਵੱਧੇਗਾ ਤਾਂ ਨਵੀਆਂ ਤਰੀਕਾਂ ਦਾ ਐਲਾਨ ਕੀਤਾ ਜਾਵੇਗਾ।

ABOUT THE AUTHOR

...view details