ਚੰਡੀਗੜ੍ਹ : ਸੂਬੇ 'ਚ ਕੋਵੀਸ਼ੀਲਡ ਵੈਕਸੀਨ ਦਾ ਸਟਾਕ ਖ਼ਤਮ ਹੋ ਗਿਆ ਹੈ ਤੇ ਮਹਿਜ਼ ਕੋਵੈਕਸੀਨ ਦੀਆਂ 112,821 ਖੁਰਾਕਾਂ ਹੀ ਬਾਕੀ ਹਨ, ਪੰਜਾਬ ਦੇ ਮੁਖ ਮੰਤਰੀ ਅਮਰਿੰਦਰ ਸਿੰਘ ਨੇ ਮੰਗਲਵਾਰ ਨੂੰ ਵੱਲੋਂ ਅਗਲੇ ਦੋ ਮਹੀਨਿਆਂ 'ਚ ਸਾਰੇ ਯੋਗ ਲੋਕਾਂ ਦੇ ਟੀਕਾਕਰਨ ਮੁਕੰਮਲ ਕਰਨ ਲਈ, ਹੋਰ ਟੀਕੇ ਸਪਲਾਈ ਕਰਨ ਦੀ ਮੰਗ ਦੋਹਰਾਈ ਹੈ।
ਮੁਖ ਮੰਤਰੀ ਨੇ ਉੁਪਲਬਧਤਾ ਦੇ ਆਧਾਰ 'ਤੇ 18 ਤੋਂ 45 ਸਾਲਾਂ ਤੱਕ ਦੀ ਆਬਾਦੀ ਲਈ ਟੀਕਾਕਰਨ ਅਭਿਆਨ ਸ਼ੁਰੂ ਕਰਨ ਦੇ ਆਦੇਸ਼ ਦਿੱਤੇ ਹਨ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਪਹਿਲਾਂ ਪਹਿਲ ਵਾਲੇ ਵਰਗਾਂ ਨੂੰ ਕਵਰ ਕਰਨ ਉੱਤੇ ਧਿਆਨ ਕੇਂਦਰ ਕੀਤਾ ਜਾਵੇਗਾ। ਮੁਖ ਮੰਤਰੀ ਨੇ ਆਖਿਆ ਕਿ ਪੰਜਾਬ ਸਰਕਾਰ ਨੇ ਦੋ ਮਹੀਨੇ ਵਿੱਚ ਸਾਰੇ ਹੀ ਸਾਰੇ ਯੋਗ ਲੋਕਾਂ ਦਾ ਟੀਕਾਕਰਨ ਮੁਕੰਮਲ ਕਰਨ ਦਾ ਟੀਚਾ ਰੱਖਿਆ ਹੈ, ਇਸ ਮਗਰੋਂ ਦੂਜੀ ਵੈਕਸੀਨ ਦੀ ਖੁਰਾਕ ਨਿਰਧਾਰਤ ਸਮੇਂ ਦੇ ਮੁਤਾਬਕ ਦਿੱਤੀ ਜਾਵੇਗੀ। ਮੌਜੂਦਾ ਸਮੇਂ ਵਿੱਚ ਪੰਜਾਬ ਦੀ 4.8 ਫੀਸਦੀ ਯੋਗ ਅਬਾਦੀ ਦਾ ਟੀਕਾਕਰਨ ਹੋ ਚੁੱਕਾ ਹੈ। ਜਿਸ ਵਿੱਚ ਮੋਹਾਲੀ ਪਹਿਲੇ ਤੇ ਦੂਜੀ ਖੁਰਾਕ ਦੋਹਾਂ ਚਾਰਟਾਂ ਵਿੱਚ ਸਭ ਤੋਂ ਅੱਗੇ ਹੈ।