ਪੰਜਾਬ

punjab

ETV Bharat / city

ਕੋਰੋਨਾ ਦੀ ਰਫ਼ਤਾਰ 'ਤੇ ਨਹੀਂ ਲੱਗ ਰਹੀ ਬ੍ਰੇਕ, 1500 ਤੋਂ ਵੱਧ ਨਵੇਂ ਮਾਮਲੇ ਆਏ - ਕੋਵਿਡ ਮੀਡੀਆ ਬੁਲੇਟਿਨ ਪੰਜਾਬ

ਸੋਮਵਾਰ ਨੂੰ ਸੂਬੇ ਵਿੱਚ 1516 ਨਵੇਂ ਕੋਰੋਨਾ ਮਾਮਲਿਆਂ ਦੀ ਪੁਸ਼ਟੀ ਹੋਈ ਹੈ ਅਤੇ 43 ਮੌਤਾਂ ਦਰਜ ਕੀਤੀਆਂ ਗਈਆਂ ਹਨ। ਸੂਬੇ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ 43 ਹਜ਼ਾਰ ਤੋਂ ਪਾਰ ਹੋ ਗਈ ਹੈ ਅਤੇ ਮਰਨ ਵਾਲਿਆਂ ਦਾ ਅੰਕੜਾ 1129 ਪਹੁੰਚ ਗਿਆ ਹੈ।

ਕੋਵਿਡ ਬੁਲੇਟਿਨ
ਕੋਵਿਡ ਬੁਲੇਟਿਨ

By

Published : Aug 24, 2020, 8:30 PM IST

ਚੰਡੀਗੜ੍ਹ: ਪੰਜਾਬ ਵਿੱਚ ਸੋਮਵਾਰ ਨੂੰ ਕੋਰੋਨਾ ਵਾਇਰਸ ਦੇ 1516 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ ਅਤੇ 43 ਮੌਤਾਂ ਦਰਜ ਕੀਤੀਆਂ ਗਈਆਂ। ਅੱਜ ਦੇ ਵਾਧੇ ਨਾਲ ਸੂਬੇ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ 43 ਹਜ਼ਾਰ ਤੋਂ ਪਾਰ ਹੋ ਗਈ ਹੈ।

ਕੋਵਿਡ ਬੁਲੇਟਿਨ

ਸੂਬੇ ਵਿੱਚ ਕੋਰੋਨਾ ਵਾਇਰਸ ਦੇ ਮਾਮਲਿਆਂ ਦੀ ਗਿਣਤੀ 43284 ਹੋ ਗਈ ਹੈ ਅਤੇ ਹੁਣ ਤੱਕ ਇਸ ਵਾਇਰਸ ਦੀ ਲਾਗ ਕਾਰਨ 1129 ਲੋਕਾਂ ਦੀ ਮੌਤ ਹੋਈ ਹੈ।

ਕੋਵਿਡ ਬੁਲੇਟਿਨ

ਸੋਮਵਾਰ ਨੂੰ ਦਰਜ ਕੀਤੀਆਂ ਗਈਆਂ 43 ਮੌਤਾਂ ਵਿੱਚ ਕਿਹੜੇ-ਕਿਹੜੇ ਜ਼ਿਲ੍ਹੇ ਵਿੱਚ ਕਿੰਨੀਆਂ ਮੌਤਾਂ ਹੋਈਆਂ ਹਨ, ਉਨ੍ਹਾਂ ਦੀ ਗਿਣਤੀ ਇਸ ਤਰ੍ਹਾਂ ਹੈ: 1 ਅੰਮ੍ਰਿਤਸਰ, 1 ਫ਼ਤਿਹਗੜ੍ਹ ਸਾਹਿਬ, 1 ਫਾਜ਼ਿਲਕਾ, 4 ਗੁਰਦਾਸਪੁਰ, 6 ਜਲੰਧਰ, 3 ਕਪੂਰਥਲਾ, 11 ਲੁਧਿਆਣਾ, 3 ਮਾਨਸਾ, 8 ਮੋਹਾਲੀ, 1 ਨਵਾਂਸ਼ਹਿਰ, 3 ਪਟਿਆਲਾ ਅਤੇ 1 ਸੰਗਰੂਰ।

ਕੋਵਿਡ ਬੁਲੇਟਿਨ
ਕੋਵਿਡ ਬੁਲੇਟਿਨ

ਕੁੱਝ ਰਾਹਤ ਦੀ ਗੱਲ ਇਹ ਹੈ ਕਿ ਕੁੱਲ 43284 ਮਰੀਜ਼ਾਂ ਵਿੱਚੋਂ 28357 ਲੋਕ ਕੋਰੋਨਾ ਨੂੰ ਮਾਤ ਦੇ ਕੇ ਪੂਰੀ ਤਰ੍ਹਾਂ ਠੀਕ ਹੋ ਚੁੱਕੇ ਹਨ ਅਤੇ ਸੂਬੇ ਵਿੱਚ ਕੋਵਿਡ-19 ਦੇ 13798 ਐਕਟਿਵ ਮਾਮਲੇ ਹਨ।

ਕੋਵਿਡ ਬੁਲੇਟਿਨ

ABOUT THE AUTHOR

...view details