ਪੰਜਾਬ

punjab

ETV Bharat / city

ਸੂਬੇ 'ਚ ਕੋਰੋਨਾ ਮਾਮਲਿਆਂ ਦੀ ਗਿਣਤੀ 8500 ਤੋਂ ਪਾਰ, 213 ਮੌਤਾਂ - ਕੋਰੋਨਾ ਵਾਇਰਸ

ਪੰਜਾਬ ਵਿੱਚ ਮੰਗਲਵਾਰ ਨੂੰ ਕੋਰੋਨਾ ਵਾਇਰਸ ਦੇ 340 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ, ਜਿਸ ਨਾਲ ਸੂਬੇ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ 8511 ਹੋ ਗਈ ਹੈ। ਸੂਬੇ ਵਿੱਚ ਕੋਰੋਨਾ ਦੇ 2635 ਐਕਟਿਵ ਮਾਮਲੇ ਹਨ ਅਤੇ ਹੁਣ ਤੱਕ 213 ਲੋਕਾਂ ਦੀ ਮੌਤ ਹੋਈ ਹੈ।

punjab reported 340 new covid cases on Tuesday
ਕੋਵਿਡ-19: ਪੰਜਾਬ ਵਿੱਚ 340 ਨਵੇਂ ਮਾਮਲੇ, 9 ਮੌਤਾਂ

By

Published : Jul 14, 2020, 8:05 PM IST

ਚੰਡੀਗੜ੍ਹ: ਮੰਗਲਵਾਰ ਨੂੰ ਪੰਜਾਬ ਵਿੱਚ ਕੋਰੋਨਾ ਵਾਇਰਸ ਦੇ 340 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ ਅਤੇ 9 ਮਰੀਜ਼ਾਂ ਦੀ ਮੌਤ ਹੋਈ ਹੈ। ਜਿਸ ਨਾਲ ਸੂਬੇ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ 8511 ਹੋ ਗਈ ਹੈ। ਸੂਬੇ ਵਿੱਚ ਕੋਰੋਨਾ ਦੇ 2635 ਐਕਟਿਵ ਮਾਮਲੇ ਹਨ ਅਤੇ ਹੁਣ ਤੱਕ 213 ਲੋਕਾਂ ਦੀ ਮੌਤ ਹੋਈ ਹੈ।

ਕੋਵਿਡ-19: ਪੰਜਾਬ ਵਿੱਚ 340 ਨਵੇਂ ਮਾਮਲੇ, 9 ਮੌਤਾਂ

ਇਨ੍ਹਾਂ 340 ਨਵੇਂ ਮਾਮਲਿਆਂ ਵਿੱਚੋਂ 22 ਅੰਮ੍ਰਿਤਸਰ, 80 ਲੁਧਿਆਣਾ, 80 ਜਲੰਧਰ, 51 ਪਟਿਆਲਾ, 20 ਸੰਗਰੂਰ, 1 ਗੁਰਦਾਸਪੁਰ, 26 ਮੋਹਾਲੀ, 1 ਪਠਾਨਕੋਟ, 3 ਹੁਸ਼ਿਆਰਪੁਰ, 9 ਐਸਬੀਐਸ ਨਗਰ, 7 ਫ਼ਤਿਹਗੜ੍ਹ ਸਾਹਿਬ, 9 ਰੋਪੜ, 12 ਫ਼ਰੀਦਕੋਟ, 4 ਫਿਰੋਜ਼ਪੁਰ, 1 ਬਠਿੰਡਾ, 6 ਕਪੂਰਥਲਾ, 1 ਮਾਨਸਾ, 4 ਫ਼ਾਜ਼ਿਲਕਾ, 1 ਮੋਗਾ, 2 ਤਰਨ ਤਾਰਨ ਤੋਂ ਮਾਮਲੇ ਸਾਹਮਣੇ ਆਏ ਹਨ।

ਕੋਵਿਡ-19: ਪੰਜਾਬ ਵਿੱਚ 340 ਨਵੇਂ ਮਾਮਲੇ, 9 ਮੌਤਾਂ

ਵੱਡੀ ਰਾਹਤ ਦੀ ਗੱਲ ਇਹ ਹੈ ਕਿ ਇਨ੍ਹਾਂ 8511 ਮਰੀਜ਼ਾਂ ਵਿੱਚੋਂ 5663 ਲੋਕ ਕੋਰੋਨਾ ਨੂੰ ਮਾਤ ਦੇ ਕੇ ਪੂਰੀ ਤਰ੍ਹਾਂ ਠੀਕ ਹੋ ਚੁੱਕੇ ਹਨ ਅਤੇ ਸੂਬੇ ਵਿੱਚ ਕੋਵਿਡ-19 ਦੇ 2635 ਐਕਟਿਵ ਮਾਮਲੇ ਹਨ।

ਕੋਵਿਡ-19: ਪੰਜਾਬ ਵਿੱਚ 340 ਨਵੇਂ ਮਾਮਲੇ, 9 ਮੌਤਾਂ

ਪੰਜਾਬ ਦੇ ਸਿਹਤ ਵਿਭਾਗ ਵੱਲੋਂ ਮੰਗਲਵਾਰ ਨੂੰ ਜਾਰੀ ਕੀਤੇ ਮੀਡੀਆ ਬੁਲੇਟਿਨ ਮੁਤਾਬਕ ਸੂਬੇ ਵਿੱਚ ਹੁਣ ਤੱਕ ਸ਼ੱਕੀ ਮਾਮਲਿਆਂ ਦੀ ਗਿਣਤੀ 409643 ਹੈ, ਜਿਨ੍ਹਾਂ ਦੇ ਨਮੂਨੇ ਜਾਂਚ ਲਈ ਭੇਜੇ ਗਏ ਹਨ।

ABOUT THE AUTHOR

...view details