ਚੰਡੀਗੜ੍ਹ: ਐਤਵਾਰ ਨੂੰ ਪੰਜਾਬ ਵਿੱਚ ਕੋਰੋਨਾ ਵਾਇਰਸ ਦੇ 310 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ ਅਤੇ 8 ਮਰੀਜ਼ਾਂ ਦੀ ਮੌਤ ਹੋਈ ਹੈ। ਜਿਸ ਨਾਲ ਸੂਬੇ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ 10100 ਹੋ ਗਈ ਹੈ। ਸੂਬੇ ਵਿੱਚ ਕੋਰੋਨਾ ਦੇ 3311 ਐਕਟਿਵ ਮਾਮਲੇ ਹਨ ਅਤੇ ਹੁਣ ਤੱਕ 254 ਲੋਕਾਂ ਦੀ ਮੌਤ ਹੋਈ ਹੈ।
ਇਨ੍ਹਾਂ 310 ਨਵੇਂ ਮਾਮਲਿਆਂ ਵਿੱਚੋਂ 28 ਅੰਮ੍ਰਿਤਸਰ, 76 ਲੁਧਿਆਣਾ, 60 ਜਲੰਧਰ, 40 ਪਟਿਆਲਾ, 12 ਸੰਗਰੂਰ, 3 ਗੁਰਦਾਸਪੁਰ, 25 ਮੋਹਾਲੀ, 7 ਪਠਾਨਕੋਟ, 1 ਹੁਸ਼ਿਆਰਪੁਰ, 7 ਐਸਬੀਐਸ ਨਗਰ, 2 ਮੁਕਤਸਰ, 5 ਫ਼ਤਿਹਗੜ੍ਹ ਸਾਹਿਬ, 1 ਰੋਪੜ, 4 ਫ਼ਰੀਦਕੋਟ, 13 ਫਿਰੋਜ਼ਪੁਰ, 4 ਕਪੂਰਥਲਾ, 5 ਮੋਗਾ, 7 ਤਰਨਤਾਰਨ, 4 ਮਾਨਸਾ, 1 ਬਰਨਾਲਾ, 5 ਮਾਮਲੇ ਫਾਜ਼ਿਲਕਾ ਤੋਂ ਸਾਹਮਣੇ ਆਏ ਹਨ।