ਚੰਡੀਗੜ੍ਹ: ਪੰਜਾਬ ਵਿੱਚ ਐਤਵਾਰ ਨੂੰ ਕੋਰੋਨਾ ਵਾਇਰਸ ਦੇ 2490 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ ਅਤੇ 38 ਮੌਤਾਂ ਹੋਈਆਂ ਹਨ। ਜਿਸ ਨਾਲ ਸੂਬੇ ਵਿੱਚ ਕੁੱਲ ਕੋਰੋਨਾ ਮਰੀਜ਼ਾਂ ਦੀ ਗਿਣਤੀ 2,07,888 ਹੋ ਗਈ ਹੈ ਅਤੇ ਸੂਬੇ ਵਿੱਚ ਕੋਰੋਨਾ ਦੇ 15,459 ਐਕਟਿਵ ਮਾਮਲੇ ਹਨ। ਇਸ ਭਿਆਨਕ ਮਹਾਂਮਾਰੀ ਨੇ ਪੰਜਾਬ ਵਿੱਚ ਹੁਣ ਤੱਕ 6242 ਲੋਕਾਂ ਦੀ ਜਾਨ ਲਈ ਹੈ।
ਕੋਵਿਡ-19: ਸੂਬੇ 'ਚ ਕੋਰੋਨਾ ਦਾ ਕਹਿਰ, 2490 ਨਵੇਂ ਮਾਮਲਿਆਂ ਦੀ ਪੁਸ਼ਟੀ, 38 ਮੌਤਾਂ - ਕੋਰੋਨਾ ਦਾ ਕਹਿਰ
ਸੂਬੇ ਵਿੱਚ ਸ਼ੁਕਰਵਾਰ ਨੂੰ 2490 ਨਵੇਂ ਕੋਰੋਨਾ ਮਾਮਲਿਆਂ ਦੀ ਪੁਸ਼ਟੀ ਹੋਈ ਹੈ ਅਤੇ 38 ਮੌਤਾਂ ਹੋਈਆਂ ਹਨ ਜਿਸ ਨਾਲ ਸੂਬੇ ਵਿੱਚ ਕੋਰੋਨਾ ਮਰੀਜ਼ਾਂ ਦੀ ਕੁੱਲ ਗਿਣਤੀ 207888 ਹੋ ਗਈ ਹੈ ਅਤੇ ਮਰਨ ਵਾਲਿਆਂ ਦਾ ਅੰਕੜਾ 6242 ਹੋ ਗਿਆ ਹੈ।
Punjab Reported 2490 new corona positive case
ਸ਼ੁਕਰਵਾਰ ਨੂੰ ਦਰਜ ਕੀਤੀਆਂ ਗਈਆਂ ਮੌਤਾਂ ਵਿੱਚ 1 ਅੰਮ੍ਰਿਤਸਰ, 1 ਫਾਜ਼ਿਲਕਾ, 1 ਫਿਰੋਜ਼ਪੁਰ, 3 ਗੁਰਦਾਸਪੁਰ, 10 ਹੁਸ਼ਿਆਰਪੁਰ, 7 ਜਲੰਧਰ, 2 ਕਪੂਰਥਲਾ, 1 ਪਟਿਆਲਾ, 1 ਤਰਨਤਾਰਨ, 1 ਮੁਕਤਸਾਰ ਸਾਹਿਬ ਅਤੇ 5 ਐਸਬੀਐਸ ਨਗਰ ਵਿੱਚ ਹੋਈਆਂ ਹਨ।