ਪੰਜਾਬ

punjab

ETV Bharat / city

ਫੁਲਕਾਰੀਆਂ ਅਤੇ ਹੱਥ-ਸ਼ਿਲਪਾਂ ਦੀ ਈ-ਕਾਮਰਸ ਪੋਰਟਲਾਂ 'ਤੇ ਮਾਰਕਿਟਿੰਗ ਕੀਤੀ ਜਾਵੇ: ਸਿੰਗਲਾ - ਲੁਧਿਆਣਾ ਦੇ ਟ੍ਰਾਈਡੈਂਟ

ਵਿਜੇ ਇੰਦਰ ਸਿੰਗਲਾ ਟਰਾਈਡੈਂਟ ਗਰੁੱਪ ਦੇ Amazon.com ਰਾਹੀਂ ਗਲੋਬਲ ਮਾਰਕੀਟ ਵਿਚ ਸਫ਼ਲ ਆਨਲਾਈਨ ਦਾਖ਼ਲੇ ਤੋਂ ਪ੍ਰਭਾਵਿਤ ਹੁੰਦਿਆਂ ਕਿਹਾ ਕਿ ਪੰਜਾਬ ਦੀਆਂ ਫੁਲਕਾਰੀਆਂ ਅਤੇ ਹੱਥ-ਸ਼ਿਲਪਾਂ ਦੀ ਈ-ਕਾਮਰਸ ਪੋਰਟਲਾਂ 'ਤੇ ਮਾਰਕਿਟਿੰਗ ਕੀਤੀ ਜਾਣੀ ਚਾਹੀਦੀ ਹੈ।

ਫ਼ੋਟੋ

By

Published : Jul 30, 2019, 12:15 PM IST

ਚੰਡੀਗੜ੍ਹ: ਪੰਜਾਬ ਦੇ ਕੈਬਿਨਟ ਮੰਤਰੀ ਵਿਜੇ ਇੰਦਰ ਸਿੰਗਲਾ ਟਰਾਈਡੈਂਟ ਗਰੁੱਪ ਦੇ Amazon.com ਰਾਹੀਂ ਗਲੋਬਲ ਮਾਰਕੀਟ ਵਿਚ ਸਫ਼ਲ ਆਨਲਾਈਨ ਦਾਖ਼ਲੇ ਤੋਂ ਪ੍ਰਭਾਵਿਤ ਹੁੰਦਿਆਂ ਕਿਹਾ ਕਿ ਪੰਜਾਬ ਦੀਆਂ ਫੁਲਕਾਰੀਆਂ ਅਤੇ ਹੱਥ-ਸ਼ਿਲਪਾਂ ਦੀ ਈ-ਕਾਮਰਸ ਪੋਰਟਲਾਂ 'ਤੇ ਮਾਰਕਿਟਿੰਗ ਕੀਤੀ ਜਾਣੀ ਚਾਹੀਦੀ ਹੈ।
ਸਿੰਗਲਾ ਨੇ ਕਿਹਾ ਕਿ ਈ-ਕਾਮਰਸ ਪੋਰਟਲ ਭਾਰਤੀ ਵਿਕਰੇਤਾਵਾਂ ਲਈ ਲਾਭਦਾਇਕ ਪਲੇਟਫਾਰਮ ਹਨ। ਉਹਨਾਂ ਸੁਝਾਅ ਦਿੱਤਾ ਕਿ ਸਥਾਨਕ ਹੱਥ-ਸ਼ਿਲਪਾ ਦੀ ਵਿਕਰੀ ਨੂੰ ਉਤਸ਼ਾਹਿਤ ਕਰਨ ਲਈ ਅਜਿਹੇ ਪਲੇਟਫਾਰਮਾਂ ‘ਤੇ ਵਿਕਰੀ ਲਈ ਪੇਸ਼ਕਾਰੀ ਕਰਨੀ ਚਾਹੀਦੀ ਹੈ। ਇਹਨਾਂ ਪਲੇਟਫਾਰਮਾਂ ‘ਤੇ ਵਿਸ਼ਵ ਭਰ ਦੇ ਖਰੀਦਦਾਰ ਮੌਜ਼ੂਦ ਹਨ।

ਸਿੰਗਲਾ ਨੇ ਕਿਹਾ ਕਿ ਉਹ ਮੁੱਖ ਮੰਤਰੀ ਕੋਲ ਇਹ ਮੁੱਦਾ ਉਠਾਉਣਗੇ ਕਿ ਵਿਸ਼ਵ ਭਰ ਦੇ ਐਨ.ਐਰ.ਆਈ. ਖ਼ਪਤਕਾਰਾਂ ਦੀ ਲੋੜ ਨੂੰ ਪੂਰਾ ਕਰਨ ਲਈ ਪੰਜਾਬ ਦੀਆਂ ਫੁਲਕਾਰੀਆਂ ਅਤੇ ਹੱਥ-ਸ਼ਿਲਪਾਂ ਦੀ ਈ-ਕਾਮਰਸ ਪੋਰਟਲਾਂ ‘ਤੇ ਮਾਰਕਿਟਿੰਗ ਕੀਤੀ ਜਾਵੇ।

ਇਹ ਵੀ ਪੜ੍ਹੌ: ਪੰਜਾਬ ਕੈਬਿਨੇਟ ਦੀ ਮੀਟਿੰਗ ਅੱਜ, ਕਈ ਮੁੱਦਿਆਂ ਤੇ ਹੋ ਸਕਦੀ ਚਰਚਾ
ਐਮਾਜਨ ‘ਤੇ ਆਪਣੇ ਉਤਪਾਦਾਂ ਨੂੰ ਲਾਂਚ ਕਰਨ ਉਪਰੰਤ ਲੁਧਿਆਣਾ ਦੇ ਟ੍ਰਾਈਡੈਂਟ ਗਰੁੱਪ ਅਤੇ ਐਮਾਜਨ ਦੁਆਰਾ ਸਾਂਝੇ ਤੌਰ ‘ਤੇ ਜੇ.ਡਬਲਿਊ ਮੈਰੀਓਟ,ਚੰਡੀਗੜ੍ਹ ਵਿਖੇ ਆਯੋਜਿਤ ਮੀਡੀਆ ਸੈਸ਼ਨ ਦੌਰਾਨ ਆਪਣੇ ਵਿਚਾਰ ਸਾਂਝੇ ਕਰਦਿਆਂ ਸਿੰਗਲਾ ਨੇ ਕੱਪੜਾ ਤਿਆਰ ਕਰਨ ਵਾਲੇ ਘਰੇਲੂ ਉਦਯੋਗਾਂ ਦੇ ਮੋਹਰੀ ਉਤਪਾਦਕਾਂ ਨੂੰ ਉਹਨਾਂ ਦੇ ਐਮਾਜਾਨ ਜ਼ਰੀਏ ਗਲੋਬਲ ਮਾਰਕਿਟ ਵਿਚ ਆਨਲਾਈਨ ਦਾਖ਼ਲੇ ਲਈ ਵਧਾਈ ਦਿੱਤੀ।
ਇਸ ਮੌਕੇ ਬੋਲਦਿਆਂ ਪਦਮ ਸ੍ਰੀ ਐਵਾਰਡੀ ਅਤੇ ਪੰਜਾਬ ਰਾਜ ਯੋਜਨਾ ਬੋਰਡ ਦੇ ਵਾਈਸ ਚੇਅਰਮੈਨ ਸ੍ਰੀ ਰਜਿੰਦਰ ਗੁਪਤਾ ਨੇ ਕਿਹਾ ”ਅਸੀਂ ਐਮਾਜੌਨ ਦੇ ਗਲੋਬਲ ਸੈਲਿੰਗ ਪ੍ਰੋਗਰਾਮ ਨਾਲ ਜੁੜ ਕੇ ਆਪਣੇ ‘ਮੇਡ ਇੰਨ ਇੰਡੀਆ’ ਉਤਪਾਦ ਇਸਦੇ ਗਲੋਬਲ ਪਲੇਟਫਾਰਮ ਜ਼ਰੀਏ ਵਿਸ਼ਵ ਭਰ ਦੇ ਖਪਤਕਾਰਾਂ ਤੱਕ ਪਹੁੰਚਾਉਣ ਲਈ ਬੇਹੱਦ ਖੁਸ਼ ਹਾਂ।
ਸੈਲਰ ਸਰਵਿਸਿਜ਼, ਐਮਾਜੌਨ ਇੰਡੀਆ ਦੇ ਉਪ ਪ੍ਰਧਾਨ ਸ੍ਰੀ ਗੋਪਾਲ ਪਿਲਈ ਨੇ ਕਿਹਾ ”ਐਮਾਜੌਨ ਗਲੋਬਲ ਸੈਲਿੰਗ ਪ੍ਰੋਗਰਾਮ ਜ਼ਰੀਏ ਭਾਰਤੀ ਨਿਰਯਾਤਕਾਰ ਨਾ ਸਿਰਫ਼ ਆਪਣੇ ਉਤਪਾਦ ਸਾਡੇ 12 ਅੰਤਰ-ਰਾਸ਼ਟਰੀ ਮਾਰਕਿਟਪਲੇਸਾਂ ‘ਤੇ ਵਿਕਰੀ ਲਈ ਪੇਸ਼ ਕਰ ਸਕਦੇ ਹਨ ਇਸ ਈ-ਕਾਮਰਸ ਪਲੇਟਫਾਰਮ ‘ਤੇ ਆਪਣੀ ਸਫਲ ਯਾਤਰਾ ਦੀ ਸ਼ੁਰੂਆਤ ਕਰ ਸਕਦੇ ਹਨ।

ABOUT THE AUTHOR

...view details