ਪੰਜਾਬ

punjab

ETV Bharat / city

ਚੋਣ ਕਮਿਸ਼ਨ ਵੱਲੋਂ ਡੀਐਸਪੀ ਬਲਜੀਤ ਸਿੰਘ ਦਾ ਤਬਾਦਲਾ: ਚੋਣ ਅਫਸਰ - ਚੋਣ ਕਮਿਸ਼ਨ ਵੱਲੋਂ ਡੀਐਸਪੀ ਬਲਜੀਤ ਸਿੰਘ ਦਾ ਤਬਾਦਲਾ

ਚੋਣ ਕਮਿਸ਼ਨ ਭਾਰਤ ਨੇ ਇੱਕ ਹੁਕਮ ਜਾਰੀ ਕਰਦਿਆਂ ਡਿਪਟੀ ਸੁਪਰੀਟਡੈਂਟ ਆਫ਼ ਪੁਲਿਸ ਤਪਾ ਬਲਜੀਤ ਸਿੰਘ ਦਾ ਤਬਾਦਲਾ ਕਰ ਦਿੱਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁੱਖ ਚੋਣ ਅਫਸਰ, ਪੰਜਾਬ ਡਾ. ਐਸ.ਕਰੁਣਾ ਰਾਜੂ ਨੇ ਦੱਸਿਆ ਹੈ।

ਚੋਣ ਕਮਿਸ਼ਨ ਵੱਲੋਂ ਡੀਐਸਪੀ ਬਲਜੀਤ ਸਿੰਘ ਦਾ ਤਬਾਦਲਾ
ਚੋਣ ਕਮਿਸ਼ਨ ਵੱਲੋਂ ਡੀਐਸਪੀ ਬਲਜੀਤ ਸਿੰਘ ਦਾ ਤਬਾਦਲਾ

By

Published : Feb 10, 2022, 9:16 PM IST

ਚੰਡੀਗੜ੍ਹ:ਪੰਜਾਬ ਵਿਧਾਨ ਸਭਾ ਚੋਣਾਂ 2022 (Punjab Assembly Elections 2022) ਨੂੰ ਲੈਕੇ ਸੂਬੇ ਦੀ ਸਿਆਸਤ ਭਖਦੀ ਜਾ ਰਹੀ ਹੈ। ਪੰਜਾਬ ਦੀ ਸੱਤਾ ਹਾਸਿਲ ਕਰਨ ਲਈ ਸਿਆਸੀ ਪਾਰਟੀਆਂ ਵੱਲੋਂ ਕਈ ਤਰ੍ਹਾਂ ਦੇ ਹੱਥਕੰਢੇ ਅਪਣਾਏ ਜਾ ਰਹੇ ਹਨ। ਇੰਨ੍ਹਾਂ ਚੋਣਾਂ ਵਿੱਚ ਕਈ ਪੁਲਿਸ ਮੁਲਾਜ਼ਮ ਵੀ ਸਿਆਸੀ ਲੀਡਰਾਂ ਦੀ ਮਦਦ ਕਰਦੇ ਵਿਖਾਈ ਦਿੰਦੇ ਹਨ। ਇਸੇ ਦੇ ਚੱਲਦੇ ਚੋਣ ਕਮਿਸ਼ਨ ਵੱਲੋਂ ਅਜਿਹੇ ਅਫਸਰਾਂ ਖਿਲਾਫ਼ ਸਖਤ ਕਾਰਵਾਈ ਕੀਤੀ ਜਾ ਰਹੀ ਹੈ।

ਚੋਣ ਕਮਿਸ਼ਨ ਭਾਰਤ ਨੇ ਇੱਕ ਹੁਕਮ ਜਾਰੀ ਕਰਦਿਆਂ ਡਿਪਟੀ ਸੁਪਰੀਟਡੈਂਟ ਆਫ਼ ਪੁਲਿਸ ਤਪ , ਬਲਜੀਤ ਸਿੰਘ ਦਾ ਤਬਾਦਲਾ ਕਰ ਦਿੱਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁੱਖ ਚੋਣ ਅਫਸਰ, ਪੰਜਾਬ ਡਾ. ਐਸ.ਕਰੁਣਾ ਰਾਜੂ ਨੇ ਦੱਸਿਆ ਕਿ ਗੁਰਵਿੰਦਰ ਸਿੰਘ (ਜੇ.ਆਰ.ਟੀ./286,176/ਜੇ.ਆਰ.) ਨੂੰ ਨਵਾਂ ਡੀ.ਐਸ.ਪੀ ਨਿਯੁਕਤ ਕੀਤਾ ਗਿਆ ਹੈ।

ਇਸ ਦੇ ਨਾਲ ਹੀ ਬਲਜੀਤ ਸਿੰਘ ਨੂੰ ਚੋਣਾਂ ਮੁਕੰਮਲ ਹੋਣ ਤੱਕ ਪੁਲਿਸ ਹੈਡਕੁਆਰਟਰ ਤੇ ਤਾਇਨਾਤ ਕਰਨ ਦੇ ਵੀ ਹੁਕਮ ਦਿੱਤੇ ਹਨ।

ਇਹ ਵੀ ਪੜ੍ਹੋ:ਭਾਜਪਾ ਉਮੀਦਵਾਰ ਦੇ ਘਰ 'ਤੇ ਪੱਥਰਬਾਜ਼ੀ, ਤੋੜੇ ਸ਼ੀਸ਼ੇ

ABOUT THE AUTHOR

...view details