ਪੰਜਾਬ

punjab

ETV Bharat / city

ਬਲਵੰਤ ਸਿੰਘ ਮੁਲਤਾਨੀ ਕੇਸ ਵਿੱਚ ਪੰਜਾਬ ਪੁਲਿਸ ਨੇ ਕੀਤਾ ਹਾਈਕੋਰਟ ਦਾ ਰੁਖ਼

ਪੰਜਾਬ ਪੁਲਿਸ ਵੱਲੋਂ ਪੇਸ਼ ਹੋ ਰਹੇ ਸੀਨੀਅਰ ਐਡਵੋਕੇਟ ਤੇਜ ਨਰੂਲਾ ਨੇ ਦੱਸਿਆ ਕਿ ਅਧਿਕਾਰੀਆਂ ਦੇ ਵੱਲੋਂ ਕੀਤੇ ਗਏ ਅਪਰਾਧਾਂ ਦੀ ਗੰਭੀਰਤਾ ਇਸ ਗੱਲ ਨਾਲ ਹੋਰ ਵਧ ਜਾਂਦੀ ਹੈ ਕਿ ਦੋਸ਼ੀ ਅਧਿਕਾਰੀ ਨੇ ਪੁਲਿਸ ਰਿਕਾਰਡ ਵਿੱਚ ਹੇਰ ਫੇਰ ਦੀ ਘਟਨਾ ਨੂੰ ਪੁਲਿਸ ਐਨਕਾਊਂਟਰ ਬਣਾਉਣ ਦੀ ਵੀ ਕੋਸ਼ਿਸ਼ ਕੀਤੀ।

ਤੇਜ ਨਰੂਲਾ
ਤੇਜ ਨਰੂਲਾ

By

Published : Jul 17, 2020, 9:31 PM IST

ਚੰਡੀਗੜ੍ਹ: 29 ਸਾਲ ਪੁਰਾਣੇ ਬਲਵੰਤ ਸਿੰਘ ਮੁਲਤਾਨੀ ਅਗਵਾ ਤੇ ਹਿਰਾਸਤੀ ਅੱਤਿਆਚਾਰ ਮਾਮਲੇ ਵਿੱਚ ਪੰਜਾਬ ਪੁਲਿਸ ਨੇ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਦੀ ਗ੍ਰਿਫ਼ਤਾਰੀ ਦੀਆਂ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਹਨ।

ਬਲਵੰਤ ਸਿੰਘ ਮੁਲਤਾਨੀ ਕੇਸ ਵਿੱਚ ਪੰਜਾਬ ਪੁਲਿਸ ਨੇ ਕੀਤਾ ਹਾਈਕੋਰਟ ਦਾ ਰੁਖ਼

1991 ਵਿੱਚ ਬਲਵੰਤ ਸਿੰਘ ਮੁਲਤਾਨੀ ਦੇ ਕਿਡਨੈਪਿੰਗ ਦੇ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਮਈ 2020 ਦੇ ਵਿੱਚ ਦਰਜ ਕੀਤੀ ਗਈ ਐੱਫਆਈਆਰ ਵਿੱਚ ਸੈਣੀ ਦੀ ਅਗਾਊਂ ਜ਼ਮਾਨਤ ਰੱਦ ਕਰਵਾਉਣ ਦੇ ਲਈ ਪੰਜਾਬ ਸਰਕਾਰ ਨੇ 26 ਬਿੰਦੂਆਂ ਨੂੰ ਆਧਾਰ ਬਣਾਇਆ ਹੈ।

ਪੰਜਾਬ ਪੁਲਿਸ ਵੱਲੋਂ ਪੇਸ਼ ਹੋ ਰਹੇ ਸੀਨੀਅਰ ਐਡਵੋਕੇਟ ਤੇਜ ਨਰੂਲਾ ਨੇ ਦੱਸਿਆ ਕਿ ਅਧਿਕਾਰੀਆਂ ਦੇ ਵੱਲੋਂ ਕੀਤੇ ਗਏ ਅਪਰਾਧਾਂ ਦੀ ਗੰਭੀਰਤਾ ਇਸ ਗੱਲ ਨਾਲ ਹੋਰ ਵਧ ਜਾਂਦੀ ਹੈ ਕਿ ਦੋਸ਼ੀ ਅਧਿਕਾਰੀ ਨੇ ਪੁਲੀਸ ਰਿਕਾਰਡ ਵਿੱਚ ਹੇਰ ਫੇਰ ਦੀ ਘਟਨਾ ਨੂੰ ਪੁਲਿਸ ਐਨਕਾਊਂਟਰ ਬਣਾਉਣ ਦੀ ਵੀ ਕੋਸ਼ਿਸ਼ ਕੀਤੀ।

ਪੁਲਿਸ ਨੇ ਪੀੜਤ ਦੇ ਹਿਰਾਸਤ ਤੋਂ ਭੱਜਣ ਦੀ ਕੋਸ਼ਿਸ਼ ਕਰਨ ਅਤੇ ਉਸ ਦਾ ਪੁਲਿਸ ਐਨਕਾਊਂਟਰ ਵਿਖਾਇਆ, ਜਦੋਂ ਕਿ ਸਬੂਤਾਂ ਦੇ ਹਿਸਾਬ ਨਾਲ ਉਸ ਨੂੰ ਪਹਿਲਾਂ ਤੋਂ ਹੀ ਨਿਰਧਾਰਤ ਤਰੀਕੇ ਦੇ ਨਾਲ ਪੁਲਿਸ ਹਿਰਾਸਤ ਵਿੱਚ ਮਾਰ ਦਿੱਤਾ ਗਿਆ ਸੀ।

ਪੰਜਾਬ ਸਰਕਾਰ ਨੇ ਮੁਹਾਲੀ ਅਦਾਲਤ ਦੇ ਵੱਲੋਂ ਆਪਣੇ ਨਿਰਦੇਸ਼ਾਂ ਦੇ ਵਿੱਚ ਐਡਵੋਕੇਟ ਗੁਰਸ਼ਰਨ ਕੌਰ ਮਾਨ ਦੇ ਬਿਆਨਾਂ ਨੂੰ ਵੀ ਪੂਰੇ ਤਰੀਕੇ ਨਾਲ ਨਜ਼ਰ ਅੰਦਾਜ਼ ਕਰ ਦਿੱਤਾ ਗਿਆ ਜਦ ਕਿ ਉਹ ਬਲਵੰਤ ਸਿੰਘ ਮੁਲਤਾਨੀ ਨੂੰ ਗ਼ੈਰ ਕਾਨੂੰਨੀ ਹਿਰਾਸਤ ਵਿੱਚ ਰੱਖੇ ਜਾਣ ਅਤੇ ਟਾਰਚਰ ਕੀਤੇ ਜਾਣ ਦੇ ਪ੍ਰਤੱਖ ਦਰਸ਼ੀ ਹਨ, ਉਨ੍ਹਾਂ ਨੇ ਆਪਣੇ ਬਿਆਨ ਦੇ ਵਿੱਚ ਮੁਲਤਾਨੀ 'ਤੇ ਹੋਏ ਜ਼ੁਲਮਾਂ ਅਤੇ ਉਸ ਦੀ ਸਰੀਰਕ ਹਾਲਤ ਵੀ ਦੱਸੀ ਸੀ।

ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਐਡਵੋਕੇਟ ਗੁਰਸ਼ਰਨ ਕੌਰ ਮਾਨ ਦਾ ਕਹਿਣਾ ਹੈ ਕਿ ਉਨ੍ਹਾਂ ਨੇ 13 ਦਸੰਬਰ 1991 ਦੀ ਸਵੇਰ ਸੈਕਟਰ ਸਤਾਰਾਂ ਵਿਖੇ ਥਾਣੇ ਦੇ ਵਿੱਚ ਖ਼ੁਦ ਬਲਵੰਤ ਸਿੰਘ ਮੁਲਤਾਨੀ ਨੂੰ ਵੇਖਿਆ ਸੀ ਜਦੋਂ ਉਹ ਪੁਲਿਸ ਟਾਰਚਰ ਤੋਂ ਬਾਅਦ ਇੰਨੀ ਬੁਰੀ ਹਾਲਤ ਵਿੱਚ ਸਨ ਕਿ ਉਹ ਦੋ ਕਦਮ ਵੀ ਨਹੀਂ ਚੱਲ ਪਾ ਰਹੇ ਸੀ ਅਜਿਹੇ ਵਿੱਚ ਉਨ੍ਹਾਂ ਦੇ ਫ਼ਰਾਰ ਹੋਣ ਦਾ ਸਵਾਲ ਹੀ ਨਹੀਂ ਉੱਠਦਾ।

ABOUT THE AUTHOR

...view details