ਪੰਜਾਬ

punjab

ETV Bharat / city

ਮੋਗਾ ਤੋਂ 18 ਕੁਇੰਟਲ ਚੂਰਾ ਪੋਸਤ ਬਰਾਮਦ; 11 ਵਿਅਕਤੀ ਨਾਮਜ਼ਦ

ਪੰਜਾਬ ਵਿੱਚ ਨਸ਼ਾ ਤਸਕਰੀ ਲਗਾਤਾਰ ਵਧ ਫ਼ੁਲ ਰਹੀ ਹੈ (Drugs smuggling in Punjab is continued) ਪਰ ਪੁਲਿਸ ਵੀ ਮੁਸਤੈਦ ਲੱਗ ਰਹੀ ਹੈ (Police is on alert)। ਮੰਗਲਵਾਰ ਨੂੰ ਪੰਜਾਬ ਪੁਲਿਸ ਨੇ ਵੱਡੇ ਪੱਧਰ ‘ਤੇ ਨਸ਼ਾ ਤਸਕਰੀ ਦਾ ਭਾਂਡਾ ਫੋੜਿਆ (Big smuggling busted) ਤੇ ਇਸ ਮਾਮਲੇ ਵਿੱਚ ਵੱਡੀ ਬਰਾਮਦਗੀ ਕਰਕੇ 11 ਵਿਅਕਤੀਆਂ ਨੂੰ ਨਾਮਜਦ ਕੀਤਾ (!! nominated in smuggling)।

ਮੋਗਾ ਤੋਂ 18 ਕੁਇੰਟਲ ਚੂਰਾ ਪੋਸਤ ਬਰਾਮਦ; 11 ਵਿਅਕਤੀ ਨਾਮਜ਼ਦ
ਮੋਗਾ ਤੋਂ 18 ਕੁਇੰਟਲ ਚੂਰਾ ਪੋਸਤ ਬਰਾਮਦ; 11 ਵਿਅਕਤੀ ਨਾਮਜ਼ਦ

By

Published : Nov 2, 2021, 4:59 PM IST

ਚੰਡੀਗੜ੍ਹ: ਨਸ਼ਿਆਂ ਵਿਰੁੱਧ ਚੱਲ ਰਹੀ ਮੁਹਿੰਮ ਤਹਿਤ, ਪੰਜਾਬ ਪੁਲਿਸ ਨੇ ਮੰਗਲਵਾਰ ਨੂੰ ਮੋਗਾ ਦੇ ਧਰਮਕੋਟ ਸਬ-ਡਵੀਜਨ ਦੇ ਬੱਦੂਵਾਲ ਬਾਈਪਾਸ ’ਤੇ ਸਥਿਤ ਇੱਕ ਗੋਦਾਮ ਤੋਂ 1800 ਕਿਲੋ ਵਜ਼ਨ ਵਾਲੀਆਂ ਭੁੱਕੀ ਦੀਆਂ 90 ਬੋਰੀਆਂ (20 ਕਿਲੋ ਪ੍ਰਤੀ ਬੋਰੀ) ਬਰਾਮਦ ਕੀਤੀਆਂ ਹਨ। ਪੁਲਿਸ ਨੇ ਗੋਦਾਮ ਵਿੱਚੋਂ ਇੱਕ ਟਰੱਕ (ਐਚਆਰ-64-6149) ਅਤੇ ਇੱਕ ਐਮਯੂਵੀ ਜ਼ਾਇਲੋ (ਪੀਬੀ-05-ਜੇ-9539) ਨੂੰ ਵੀ ਕਬਜ਼ੇ ਵਿੱਚ ਲਿਆ ਹੈ।

ਮੋਗਾ ਤੋਂ 18 ਕੁਇੰਟਲ ਚੂਰਾ ਪੋਸਤ ਬਰਾਮਦ; 11 ਵਿਅਕਤੀ ਨਾਮਜ਼ਦ

ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਜੀਪੀ ਪੰਜਾਬ ਇਕਬਾਲ ਪ੍ਰੀਤ ਸਿੰਘ ਸਹੋਤਾ ਨੇ ਦੱਸਿਆ (DGP IPS Sahota disclosed the smuggling) ਕਿ ਪੁਲਿਸ ਨੂੰ ਮਿਲੀ ਸੂਹ ’ਤੇ ਕਾਰਵਾਈ ਕਰਦੇ ਹੋਏ ਐਸਐਸਪੀ ਮੋਗਾ ਸੁਰਿੰਦਰਜੀਤ ਸਿੰਘ ਮੰਡ ਨੇ ਪੁਲਿਸ ਟੀਮ ਨੂੰ ਗੋਦਾਮ ’ਤੇ ਛਾਪੇਮਾਰੀ ਲਈ ਭੇਜਿਆ। ਡੀਜੀਪੀ ਨੇ ਦੱਸਿਆ ਕਿ ਪੁਲਿਸ ਟੀਮਾਂ ਨੇ ਭੁੱਕੀ ਨੂੰ ਜਬਤ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ ਅਤੇ ਪਿੰਡ ਦੌਲੇਵਾਲਾ ਦੇ ਪਿੱਪਲ ਸਿੰਘ, ਜੋ ਕਿ ਐਨਡੀਪੀਐਸ ਐਕਟ ਤਹਿਤ 30 ਸਾਲ ਦੀ ਸਜਾ ਕੱਟ ਰਿਹਾ ਹੈ, ਸਮੇਤ 11 ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਹੈ।

ਮੋਗਾ ਤੋਂ 18 ਕੁਇੰਟਲ ਚੂਰਾ ਪੋਸਤ ਬਰਾਮਦ; 11 ਵਿਅਕਤੀ ਨਾਮਜ਼ਦ

ਹੋਰ 10 ਦੋਸ਼ੀਆਂ ਦੀ ਪਛਾਣ ਇੰਦਰਜੀਤ ਸਿੰਘ ਉਰਫ ਲਾਭਾ, ਮਿੰਨਾ ਸਿੰਘ, ਰਸਾਲ ਸਿੰਘ ਉਰਫ ਨੰਨੂ, ਕਰਮਜੀਤ ਸਿੰਘ ਉਰਫ ਕਰਮਾ, ਗੁਰਜਿੰਦਰ ਸਿੰਘ ਉਰਫ ਮੋਟੂ, ਜੁਗਰਾਜ ਸਿੰਘ ਉਰਫ ਜੋਗਾ, ਲਖਵਿੰਦਰ ਸਿੰਘ ਉਰਫ ਕੱਕੂ, ਪਰਮਜੀਤ ਸਿੰਘ ਉਰਫ ਪੰਮਾ ਅਤੇ ਬੂਟਾ ਸਿੰਘ, ਸਾਰੇ ਵਾਸੀ ਪਿੰਡ ਦੌਲੇਵਾਲਾ ਅਤੇ ਮੰਗਲ ਸਿੰਘ ਵਾਸੀ ਪਿੰਡ ਮੰਦਿਰ ਵਜੋਂ ਹੋਈ ਹੈ।

ਐਸਐਸਪੀ ਸੁਰਿੰਦਰਜੀਤ ਸਿੰਘ ਮੰਡ ਨੇ ਕਿਹਾ ਕਿ ਅਗਲੇਰੀ ਜਾਂਚ ਜਾਰੀ ਹੈ। ਉਨ੍ਹਾਂ ਕਿਹਾ ਕਿ ਛੇਤੀ ਹੀ ਸਾਰੇ ਦੋਸ਼ੀਆਂ ਨੂੰ ਗਿ੍ਰਫਤਾਰ ਕਰ ਲਿਆ ਜਾਵੇਗਾ। ਜਿਕਰਯੋਗ ਹੈ ਕਿ ਥਾਣਾ ਧਰਮਕੋਟ ਵਿਖੇ ਐਨ.ਡੀ.ਪੀ.ਐਸ. ਐਕਟ ਦੀ ਧਾਰਾ 15-61/85 ਅਧੀਨ ਐਫ.ਆਈ.ਆਰ ਨੰਬਰ 202 ਮਿਤੀ 1 ਨਵੰਬਰ 2021 ਨੂੰ ਦਰਜ ਕੀਤੀ ਗਈ ਹੈ।

ਇਹ ਵੀ ਪੜ੍ਹੋ:ਰਵਨੀਤ ਬਿੱਟੂ ਵਲੋਂ ਪੰਜਾਬ ਕਾਂਗਰਸ 'ਤੇ ਚੁੱਕੇ ਗਏ ਸਵਾਲ

ABOUT THE AUTHOR

...view details